ਚੰਡੀਗੜ 8 ਮਈ 2022
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਾਂ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਾਮਨਾ ਕੀਤੀ ਹੈ ਕਿ ਦੁਨੀਆਂ ਦੀਆਂ ਸਭ ਮਾਂਵਾਂ ਸਦਾ ਖੁਸ਼ ਅਤੇ ਖੁਸ਼ਹਾਲ ਰਹਿਣ। ਇਸਦੇ ਨਾਲ ਹੀ ਉਹਨਾਂ ਧਰਤੀ ਮਾਂ ਅਤੇ ਮਾਂ ਬੋਲੀ ਪ੍ਰਤੀ ਬਣਦੀ ਜਿੰਮੇਵਾਰੀ ਵੀ ਨਿਭਾਉਣ ਦਾ ਸੱਦਾ ਦਿੱਤਾ ਹੈ।
ਹੋਰ ਪੜ੍ਹੋ :-ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਨੈਸ਼ਨਲ ਕਾਨਫਰੰਸ “ਸਟਿੱਚ ਐਂਡ ਹਿਊਜ਼” ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਮਾਂ ਦਿਵਸ ਮੌਕੇ ਇਥੋਂ ਜਾਰੀ ਆਪਣੇ ਸੰਦੇਸ਼ ਵਿੱਚ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਿੱਥੇ ਸਾਨੂੰ ਜਨਮ ਦੇਣ ਵਾਲੀ ਜਨਣੀ ਮਾਂ ਨੂੰ ਹਮੇਸ਼ਾ ਖੁਸ਼ ਰੱਖਣ ਦਾ ਫਰਜ਼ ਨਿਭਾਉਣਾ ਚਾਹੀਦਾ ਹੈ ਉਥੇ ਹੀ ਸਾਡੇ ਲਈ ਅੰਨ ਪੈਦਾ ਕਰਨ ਵਾਲੀ ਧਰਤੀ ਮਾਂ ਦੀ ਸਿਹਤ ਨੂੰ ਸਲਾਮਤ ਰੱਖਣ ਲਈ ਬੇਲੋੜੀਆਂ ਰੇਹਾਂ ਸਪ੍ਰੇਹਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਆਪੋ ਆਪਣੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਣ ਲਈ ਸਾਨੂੰ ਸਭਨਾਂ ਨੂੰ ਵਚਨਬੱਧ ਹੋਣਾ ਚਾਹੀਦਾ ਹੈ ਕਿਉਕਿ ਇੱਕ ਵਿਦਿਆਰਥੀ ਜਿੰਨਾ ਜਲਦੀ, ਸੌਖ ਜਾਂ ਸਹਿਜਤਾ ਨਾਲ ਆਪਣੀ ਮਾਤ ਭਾਸ਼ਾ ਵਿੱਚ ਗਿਆਨ ਹਾਸਿਲ ਕਰ ਸਕਦਾ ਹੈ, ਉਹ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਕਰ ਸਕਦਾ

English






