ਧਰਤੀ ਹੇਠਲੇ ਪਾਣੀ ਅਤੇ ਕੁਦਰਤ ਦੀ ਬਿਹਤਰੀ ਲਈ ਸਿੱਧੀ ਬਿਜਾਈ ਨੂੰ ਕੁਲਵੰਤ ਸਿੰਘ ਦੇ ਰਿਹਾ ਤਰਜੀਹ -ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਦੀ ਕੀਤੀ ਅਪੀਲ
ਗੁਰਦਾਸਪੁਰ, 18 ਮਈ :- ਪੰਜਾਬ ਵਿੱਚ ਕਿਸਾਨਾਂ ਵੱਲੋਂ ਕਣਕ ਅਤੇ ਝੋਨੇ ਨੂੰ ਤਰਜੀਹ ਦੇ ਤੌਰ ਤੇ ਖੇਤੀ ਦੀਆਂ ਫ਼ਸਲਾਂ ਵਜੋਂ ਲਿਆ ਜਾਂਦਾ ਹੈ। ਪਰ ਸਮਾਂ ਬਦਲਣ ਦੇ ਨਾਲ ਨਾਲ ਖੇਤੀ ਦੇ ਢੰਗ ਤਰੀਕੇ ਅਤੇ ਪੰਜਾਬ ਦੇ ਕਿਸਾਨ ਦੀ ਸੋਚ ਵਿੱਚ ਵੀ ਬਦਲਾਅ ਆ ਰਿਹਾ ਹੈ। ਜਿਸ ਦੀ ਮਿਸਾਲ ਬਲਾਕ ਕਾਹਨੂੰ ਵਾਨ ਦੇ ਪਿੰਡ ਜੀਂਦੜ ਦੇ ਕੁਲਵੰਤ ਸਿੰਘ ਭਿੰਡਰ ਵੱਲੋਂ ਰਵਾਇਤੀ ਬਿਜਾਈ ਵੀ ਛੱਡ ਕੇ ਡਰਿੱਲ ਨਾਲ ਸਿੱਧੀ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ। ਜਦੋਂ ਉਹਨਾਂ ਦੇ ਪਿੰਡ ਵਿੱਚ ਕੁਲੰਵਤ ਸਿੰਘ ਭਿੰਡਰ ਦੇ ਖੇਤਾਂ ਵਿੱਚ ਵੱਟਾਂ ਦੀ ਝੋਨੇ ਦੀ ਬਜਾਈ ਦੇ ਰੁਝੇਵਾਂ ਦੇਖਿਆ ਤਾਂ ਉਹ ਆਪਣੇ ਟਰੈਕਟਰ ਨਾਲ ਡਰਿੱਲ ਜੋੜ ਕੇ ਝੋਨੇ ਦੀ ਬਿਜਾਈ ਕਰਦੇ ਨਜ਼ਰ ਆਏ।
ਇਸ ਮੌਕੇ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇਹ ਤਜਰਬਾ ਪਿਛਲੇ ਸਾਲ ਤੂੰ ਸ਼ੁਰੂ ਕੀਤਾ ਸੀ। ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਕੋਈ ਜ਼ਿਆਦਾ ਤਜ਼ਰਬਾ ਨਾ ਹੋਣ ਦੇ ਬਾਵਜੂਦ ਵੀ ਉਸ ਨੂੰ ਪ੍ਰਤੀ ਏਕੜ 25 ਕੁਇੰਟਲ ਤੱਕ ਝੋਨੇ ਦੀ ਫਸਲ ਪ੍ਰਾਪਤ ਹੋਈ ਸੀ । ਉਹਨਾ ਨੇ ਦੱਸਿਆ ਕਿ ਇਸ ਵਿਧੀ ਰਾਹੀਂ ਉਨ੍ਹਾਂ ਦੇ ਕਾਫੀ ਖਰਚੇ ਬਚੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਖੇਤੀ ਕਾਫ਼ੀ ਖੇਚਲ ਵੀ ਘਟੀ ਹੈ ਅਤੇ ਝੋਨੇ ਨੂੰ ਪਾਣੀ ਦੇਣ ਦੇ ਮਾਮਲੇ ਵਿਚ ਸੀ ਸਭ ਸੰਭਾਲ ਤੋਂ ਵੀ ਕਾਫੀ ਫੁਰਸਤ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਨੇ ਫਿਰ 10 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨੀ ਸ਼ੁਰੂ ਕੀਤੀ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਵਿਧੀ ਲਈ ਉਨ੍ਹਾਂ ਦੇ ਪਰਿਵਾਰ ਅਤੇ ਖਾਸ ਤੌਰ ਤੇ ਉਨ੍ਹਾਂ ਦੀ ਪਤਨੀ ਬੀਬੀ ਸ਼ਰਨਜੀਤ ਕੌਰ ਵੱਲੋਂ ਉਤਸ਼ਾਹ ਦਿੱਤਾ ਗਿਆ ਹੈ।
ਕਿਸਾਨ ਪਰਿਵਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਵਾਰ ਸਿੱਧੀ ਝੋਨੇ ਦੀ ਬਿਜਾਈ ਲਈ ਕਾਫੀ ਤਰਜੀਹ ਦੇ ਰਹੀ ਹੈ ਪਰ ਉਹ ਪਿਛਲੇ ਸਾਲ ਤੋਂ ਹੀ ਇਸ ਨਵੀਂ ਵਿਧੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਹੌਸਲਾ ਅਫਜਾਈ ਕਰਦੀ ਹੈ ਤਾਂ ਹੋਰ ਕਿਸਾਨ ਵੀ ਝੋਨੇ ਦੀ ਸਿੱਧੀ ਬਿਜਾਈ ਲਈ ਅੱਗੇ ਆਉਣਗੇ।
ਉਨ੍ਹਾਂ ਨੇ ਦੱਸਿਆ ਕਿ ਇਸ ਝੋਨੇ ਦੀ ਕਟਾਈ ਸਮੇਂ ਵੀ ਕੋਈ ਬਹੁਤੀ ਦਿੱਕਤ ਨਹੀਂ ਆਉਂਦੀ ਹੈ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਤਸੀਰ ਵੀ ਇਨ੍ਹਾਂ ਵਿਧੀਆਂ ਨਾਲ ਬਦਲਦੀ ਹੈ। ਉਹਨਾ ਕਿਹਾ ਕਿ ਉਹ ਇੱਕ ਵਾਰ ਫਿਰ ਤੋਂ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਨਗੇ ਕਿ ਉਹ ਘੱਟੋ ਘੱਟ ਤਜਰਬੇ ਦੇ ਤੌਰ ਤੇ ਕੁਝ ਨਾ ਕੁਝ ਏਕੜ ਵੇ ਝੋਨੇ ਦੀ ਸਿੱਧੀ ਬਿਜਾਈ ਕਰਕੇ ਨਵਾਂ ਤਜਰਬਾ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਵਿਧੀ ਨਾਲ ਬੀਜੇ ਝੋਨੇ ਵਿੱਚ ਨਦੀਨ ਅਤੇ ਕੀੜੇ ਮਕੌੜਿਆਂ ਦੀ ਵੀ ਕੋਈ ਜ਼ਿਆਦਾ ਸਮੱਸਿਆ ਨਹੀਂ ਆਉਂਦੀ ਹੈ। ਕਿਉਂਕਿ ਮਾਰਕੀਟ ਵਿਚ ਸਿੱਧੀ ਬਿਜਾਈ ਵਾਲੇ ਝੋਨੇ ਖੇਤਾਂ ਲਈ ਵਿਸ਼ੇਸ਼ ਤੌਰ ਤੇ ਦਵਾਈਆਂ ਉਪਲੱਬਧ ਹਨ।
ਇਸ ਮੌਕੇ ਕਿਸਾਨ ਦੀ ਪਤਨੀ ਬੀਬੀ ਸ਼ਰਨਜੀਤ ਕੌਰ ਪਿੰਡ ਦੇ ਸਰਪੰਚ ਅਵਤਾਰ ਸਿੰਘ ਅਗਾਂਹਵਧੂ ਕਿਸਾਨ ਜਸਬੀਰ ਸਿੰਘ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਕੁਲਵੰਤ ਸਿੰਘ ਵੱਲੋਂ ਇਸ ਮੌਕੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਜਸਬੀਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਕੁਲਵੰਤ ਸਿੰਘ ਭਿੰਡਰ ਇਲਾਕੇ ਦੇ ਕਿਸਾਨਾਂ ਲਈ ਰਾਹ ਦਸੇਰਾ ਬਣ ਇਲਾਕੇ ਦੇ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ ।

English






