ਭਾਸ਼ਾ ਵਿਭਾਗ ਦੇ ਕੁਇਜ ਮੁਕਾਬਲੇ 17 ਅਕਤੂਬਰ ਨੂੰ

ਫਾਜ਼ਿਲਕਾ 15 ਅਕਤੂਬਰ :-  

ਭਾਸ਼ਾ ਵਿਭਾਗ ਫਾਜ਼ਿਲਕਾ ਵੱਲੋਂ ਵਿਦਿਆਰਥੀਆਂ  ਦੇ ਆਮ ਗਿਆਨ ਨੂੰ ਪ੍ਰੋਤਸਾਹਨ ਕਰਨ ਦੇ ਉਦੇਸ਼ ਤਹਿਤ 17 ਅਕਤੂਬਰ 2022 ਨੂੰ ਕੁਇਜ਼ ਮੁਕਾਬਲਾ  ਐਮ.ਆਰ .ਸਰਕਾਰੀ ਕਾਲਜ ਫਾਜ਼ਿਲਕਾ  ਵਿਖੇ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਭਾਸ਼ਾ  ਅਫ਼ਸਰ ਫਾਜ਼ਿਲਕਾ ਭੁਪਿੰਦਰ  ਉਤਰੇਜਾ ਨੇ ਦੱਸਿਆ ਕਿ ਇਹ ਮੁਕਾਬਲਾ ਅੱਠਵੀਂ ਤੱਕ, ਬਾਰਵੀਂ ਅਤੇ ਬੀ. ਏ ਸ਼੍ਰੇਣੀਆਂ ਦੇ ਵਰਗਾਂ ਲਈ ਹੋਵੇਗਾ। ਇਹਨਾਂ ਮੁਕਾਬਲਿਆਂ ਵਿਚ ਪਹਿਲੇ ਤਿੰਨ ਸਥਾਨਾਂ ਤੇ  ਜੇਤੂ ਵਿਦਿਆਰਥੀਆਂ ਨੂੰ  ਭਾਸ਼ਾ ਵਿਭਾਗ ਵੱਲੋਂ ਨਕਦ ,ਕਿਤਾਬਾਂ ਅਤੇ ਸਰਟੀਫਿਕੇਟ  ਦੇ ਕੇ ਸਨਮਾਨਿਤ ਕੀਤਾ  ਜਾਵੇਗਾ ।  ‘ਕੁਇਜ਼ ਮੁਕਾਬਲਾ’   ਲਿਖਤੀ ਹੋਵੇਗਾ ਅਤੇ  ਪੰਜਾਬੀ ਭਾਸ਼ਾ ਅਤੇ ਸਾਹਿਤ ਤੋਂ  ਇਲਾਵਾ  ਪੰਜਾਬ ਦੇ ਸੱਭਿਆਚਾਰ, ਕਲਾ,ਇਤਿਹਾਸ, ਭੂਗੋਲ਼ ਆਦਿ ਵਿਸ਼ਿਆਂ ਸਬੰਧੀ 100 ਸਵਾਲ ਹੋਣਗੇ ।
ਪਰਮਿੰਦਰ  ਸਿੰਘ  ਖੋਜ  ਅਫ਼ਸਰ  ਨੇ ਕਿਹਾ ਕਿ ਜਿਨ੍ਹਾਂ  ਵਿਦਿਆਰਥੀਆਂ  ਦੀ ਰਜਿਸਟ੍ਰੇਸ਼ਨ ਪਿਛਲੇ  ਮਹੀਨੇ  ਚੁੱਕੀ  ਹੈ ਉਹਨਾਂ  ਸਕੂਲਾਂ / ਕਾਲਜਾਂ ਵਿਚੋੰ ਇਕ ਕੈਟੇਗਰੀ ਵਿਚ 2 ਅਤੇ  ਤਿੰਨਾਂ ਕੈਟੇਗਰੀਆਂ ਵਿਚੋੰ ਕੁੱਲ 6 ਵਿਦਿਆਰਥੀ ਭਾਗ ਲੈ ਸਕਦੇ ਹਨ।
ਇਹ ਮੁਕਾਬਲਾ  ਸਵੇਰੇ  ਠੀਕ 10 ਵਜੇ ਲਿਆ  ਜਾਵੇਗਾ । ਇਨਾਮ  ਵੰਡ  ਸਮਾਰੋਹ  12:30 pm ਤੇ ਹੋਵੇਗਾ ।
ਇਸ ਟੈਸਟ  ਦੇ ਆਯੋਜਨ  ਵਿੱਚ ਐਮ .ਆਰ.ਸਰਕਾਰੀ  ਕਾਲਜ ਫਾਜ਼ਿਲਕਾ  ਅਤੇ ਜ਼ਿਲ੍ਹਾ  ਸਿੱਖਿਆ  ਦਫ਼ਤਰ  ਫਾਜ਼ਿਲਕਾ  ਦਾ ਸਹਿਯੋਗ  ਮਿਲ ਰਿਹਾ ਹੈ।

 

ਹੋਰ ਪੜ੍ਹੋ :-  ਡਾ: ਨਿੱਝਰ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੌਂਪੀ ਆਧੁਨਿਕ ਏਰੀਅਲ ਲੈਡਰ ਹਾਈਡਰੌਲਿਕ ਪਲੇਟਫਾਰਮ ਮਸ਼ੀਨ