ਬਰਨਾਲਾ, 19 ਸਤੰਬਰ :-
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ 17 ਤੋਂ 19 ਸਤੰਬਰ ਤੱਕ ਐੱਲ.ਬੀ.ਐੱਸ. ਕਾਲਜ ਬਰਨਾਲਾ ਵਿਖੇ ਹੋਇਆ, ਜਿਸ ਵਿੱਚ ਅੰਡਰ-14 ਲੜਕਿਆਂ ਵਿੱਚ ਟੀਮ ਈਵੈਂਟ ਵਿੱਚ ਪਹਿਲਾ ਸਥਾਨ ਐੱਲ.ਬੀ.ਐੱਸ. ਕੋਚਿੰਗ ਸੈਂਟਰ, ਦੂਜਾ ਸਥਾਨ ਨਿਊਹੋਰੀਜ਼ਨ ਸਕੂਲ, ਤੀਸਰਾ ਸਥਾਨ ਕੇ.ਵੀ. 1 ਅਤੇ ਕੇ.ਵੀ. 2 ਨੇ ਹਾਸਿਲ ਕੀਤਾ।
ਅੰਡਰ-14 ਲੜਕੀਆਂ ਦੀ ਟੀਮ ਵਿੱਚ ਪਹਿਲਾ ਸਥਾਨ ਐੱਲ.ਬੀ ਐੱਸ ਕੋਚਿੰਗ ਸੈਂਟਰ, ਦੂਜਾ ਸਥਾਨ ਸ.ਸ.ਸ.ਸ. ਮੌੜਾਂ, ਤੀਜਾ ਸਥਾਨ ਕੇ.ਵੀ. ਸਕੂਲ ਬਰਨਾਲਾ ਅਤੇ ਨਿਊਹੋਰੀਜ਼ਨ ਸਕੂਲ ਬਰਨਾਲਾ ਨੇ ਹਾਸਿਲ ਕੀਤਾ।
ਅੰਡਰ-17 ਲੜਕੇ ‘ਚ ਪਹਿਲਾ ਸਥਾਨ ਐੱਲ.ਬੀ.ਐੱਸ. ਕੋਚਿੰਗ ਸੈਂਟਰ, ਦੂਜਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਬਰਨਾਲਾ, ਤੀਜਾ ਸਥਾਨ ਸ.ਹਾਈ ਸਕੂਲ ੳਗੋਕੇ ਅਤੇ ਸੈਕਰਡ ਹਾਰਟ ਕਾਨਵੈਂਟ ਸਕੂਲ ਬਰਨਾਲਾ ਨੇ ਹਾਸਿਲ ਕੀਤਾ।
ਅੰਡਰ-17 ਲੜਕੀਆਂ ‘ਚ ਪਹਿਲਾ ਸਥਾਨ ਗਾਰਗੀ ਸ਼ਰਮਾ, ਦੂਜਾ ਸਥਾਨ ਜਸਲੀਨ ਕੌਰ ਨੇ ਹਾਸਿਲ ਕੀਤਾ।
ਅੰਡਰ-21 ਮੈੱਨ ‘ਚ ਪਹਿਲਾ ਸਥਾਨ ਲੋਕੇਸ਼ ਗਰਗ, ਦੂਜਾ ਸਥਾਨ ਅਮਨਪ੍ਰੀਤ ਸਿੰਘ ਨੇ ਹਾਸਲ ਕੀਤਾ। 21-40 ਸਾਲ ਮੈੱਨ ‘ਚ ਪਹਿਲਾ ਸਥਾਨ ਅਭੀਨਵ ਸਿੰਗਲਾ, ਦੂਜਾ ਸਥਾਨ ਅਨਮੋਲ ਚੌਹਾਨ ਨੇ ਹਾਸਲ ਕੀਤਾ।
21-40 ਵੂਮੈਨ ਪਹਿਲਾ ਸਥਾਨ ਨੇਹਾ, ਦੂਜਾ ਸਥਾਨ ਹਰਮੀਤ ਕੌਰ ਨੇ ਹਾਸਲ ਕੀਤਾ। 40-50 ਉਮਰ ਵਰਗ ਮੈੱਨ ‘ਚ ਪਹਿਲਾ ਸਥਾਨ ਰਨਜੀਵ ਗੋਇਲ, ਪ੍ਰਕਾਸ਼ ਸਿੰਘ ਨੇ ਹਾਸਲ ਕੀਤਾ। 50 ਤੋਂ ਉਪਰ ਮੈੱਨ ਵਰਗ ਵਿੱਚ ਪਹਿਲਾ ਸਥਾਨ ਪੰਕਜ ਬਾਂਸਲ, ਦੂਜਾ ਸਥਾਨ ਸੁੁਭਾਸ਼ ਸਿੰਗਲਾ ਨੇ ਹਾਸਲ ਕੀਤਾ। 50 ਸਾਲ ਤੋਂ ਉੱਪਰ ਮਹਿਲਾ ਵਰਗ ਵਿੱਚ ਪਹਿਲਾ ਸਥਾਨ ਨੀਰਜਾ, ਦੂਜਾ ਸਥਾਨ ਗੀਤਾ ਸੂਦ ਤੇ ਤੀਜਾ ਸਥਾਨ ਗਾਇਤਰੀ ਜੋਤੀ, ਅਲਕਾ ਨੇ ਹਾਸਲ ਕੀਤਾ।

English






