ਹਰ ਦਿਨ ਹਰ ਘਰ ਆਯੂਰਵੈਦ ਵਿਸੇ਼ ਤੇ ਲੈਕਚਰ ਕਰਵਾਇਆ

ਫਾਜਿ਼ਲਕਾ, 19 ਅਕਤੂਬਰ :-  

ਡਾਇਰੈਕਟਰ ਆਯੂਰਵੈਦਾ ਪੰਜਾਬ ਡਾ: ਸ਼ਸੀ ਭੁਸ਼ਣ ਅਤੇ ਜਿ਼ਲ੍ਹਾ ਆਯੁਰਵੈਦ ਅਤੇ ਯੁਨੀਨੀ ਅਫ਼ਸਰ ਫਾਜਿ਼ਲਕਾ ਡਾ: ਰਵੀ ਦੂਮੜਾ ਦੇ ਨਿਰਦੇਸ਼ਾਂ ਅਨੁਸਾਰ ਵਿਭਾਗ ਵੱਲੋਂ ਹਰ ਦਿਨ ਹਰ ਘਰ ਆਯੂਰਵੈਦ ਵਿਸ਼ੇ ਤੇ ਇਕ ਲੈਕਚਰ ਕਰਵਾਇਆ ਗਿਆ। ਇਹ ਲੈਕਚਰ ਬੀਐਸਐਫ ਦੇ ਕੈਂਪ ਵਿਚ ਸਰਹੱਦੀ ਇਲਾਕੇ ਵਿਚ ਕਿਸੇ ਥਾਂ ਕਰਵਾਇਆ ਗਿਆ । ਇਹ 7ਵੇਂ ਆਯੁਰਵੈਦ ਦਿਵਸ ਨੂੰ ਸਮਰਪਿਤ ਸੀ। ਇਸ ਵਿਚ ਡਾ: ਵਿਕਰਾਂਤ ਕੁਮਾਰ ਏਐਮਓ ਨੇ ਹਾਜਰੀ ਨੂੰ ਆਯੁਰਵੈਦ ਇਲਾਜ ਪ੍ਰਣਾਲੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।