ਜੀਵਨ ਸ਼ੈਲੀ ਵਿਚ ਤਬਦੀਲੀ ਅਤੇ ਤਣਾਅ ਔਰਤਾਂ ਵਿਚ ਬਾਂਝਪਣ ਦਾ ਸਭ ਤੋਂ ਵੱਡਾ ਕਾਰਨ : ਡਾ. ਪੂਜਾ ਮਹਿਤਾ

ISAR CHANDIGARH
‘Lifestyle changes, increasing stress causing infertility among women’, say Dr Pooja Mehta
ਕੁੱਝ ਮੈਡੀਕਲ ਉਲਝਣਾਂ ਵੀ ਬਣਦੀਆਂ ਹਨ ਬਾਂਝਪਣ ਦਾ ਵੱਡਾ ਕਾਰਨ : ਡਾ. ਗੁਲਪ੍ਰੀਤ ਬੇਦੀ

ਚੰਡੀਗੜ, 5 ਦਸੰਬਰ 2021

ਭਾਰਤੀ ਜਨਣ ਸਹਾਇਤਾ ਸੋਸਾਇਟੀ (ਆਈਐਸਏਆਰ) ਦੀ ਚੰਡੀਗੜ ਸ਼ਾਖਾ ਵੱਲੋਂ ਆਈ ਐਸ ਏ ਆਰ ਦੀ ਰਾਸ਼ਟਰੀ ਬਾਡੀ ਦੇ ਸਹਿਯੋਗ ਨਾਲ ਇੱਥੇ ‘ਇਨਫਰਟੈਲਿਟੀ-ਸਵਿਰਲਜ਼ ਐਂਡ ਟਵਿਰਲਜ਼’ ਵਿਸ਼ੇ ਉਪਰ ਕਾਨਫਰੰਸ ਕਰਵਾਈ, ਜਿਸ ਵਿਚ ਚੰਡੀਗੜ ਤੋਂ ਇਲਾਵਾ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਮੁੰਬਈ, ਪੁਣੇ, ਭੋਪਾਲ ਅਤੇ ਲਖਨਊ ਤੋਂ ਕੋਈ 150 ਡਾਕਟਰਾਂ ਨੇ ਹਿੱਸਾ ਲਿਆ।

ਹੋਰ ਪੜ੍ਹੋ :-ਪ੍ਰਤਾਪਪੁਰਾ ਪਿੰਡ ਦੀ ਪੰਚਾਇਤ ਕੈਬਨਿਟ ਮੰਤਰੀ ਦੀ ਮੌਜੂਦਗੀ ਵਿੱਚ ਕਾਂਗਰਸ ‘ਚ ਸ਼ਾਮਲ

ਕਾਨਫਰੰਸ ਦੌਰਾਨ ਆਈ ਐਸ ਏ ਆਰ ਦੀ ਚੰਡੀਗੜ ਸ਼ਾਖਾ ਦੀ ਸਕੱਤਰ ਡਾ. ਪੂਜਾ ਮਹਿਤਾ ਨੇ ਕਿਹਾ ਕਿ ਔਰਤਾਂ ਦੇ ਜੀਵਨ ਵਿਚ ਵੱਧ ਰਹੇ ਤਣਾਅ ਕਾਰਨ ਹਾਰਮੋਨ ਦਾ ਸਤੰੁਲਨ ਵਿਗੜ ਜਾਂਦਾ ਹੈ, ਜਿਸ ਕਾਰਨ ਬਾਂਝਪਣ ਦੀ ਸਮੱਸਿਆ ਆਉਂਦੀ ਹੈ, ਇਸ ਤੋਂ ਇਲਾਵਾ ਸ਼ਰਾਬ, ਸਿਗਰਨਨੋਸ਼ੀ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਤੇ ਕਸਰਤ ਦੀ ਘਾਟ ਕਾਰਨ ਦੀ ਬਾਂਝਪਣ ਦੀ ਸਮੱਸਿਆ ਆਉਂਦੀ ਹੈ।

ਆਈਐਸਏਆਰ ਦੇ ਰਾਸ਼ਟਰੀ ਪ੍ਰਧਾਨ ਡਾ. ਪ੍ਰਕਾਸ਼ ਤਿ੍ਰਵੇਦੀ ਨੇ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਔਰਤਾਂ ਨੂੰ ਲਗਾਤਾਰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨਾਂ ਨੂੰ ਖੂਨ ਦੀ ਜਾਂਚ ਤੋਂ ਇਲਾਵਾ ਅਲਟਰਾ ਸਾਊਂਡ, ਪੈਪ ਸਮੀਅਰ ਤੇ ਸੋਨੇਮੈਮਗੋਰਾਮ ਵਰਗੇ ਟੈਸਟ ਵੀ ਕਰਵਾਉਣੇ ਚਾਹੀਦੇ ਹਨ।

ਆਈ ਐਸ ਏ ਆਰ ਦੀ ਚੰਡੀਗੜ ਸ਼ਾਖਾ ਦੀ ਪ੍ਰਧਾਨ ਡਾ. ਗੁਲਪ੍ਰੀਤ ਬੇਦੀ ਨੇ ਕਾਨਫਰੰਸ ਵਿਚ ਆਏ ਸਾਰੇ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਔਰਤਾਂ ਵਿਚ ਟਿਊਬਾਂ ਬੰਦ ਹੋਣਾ, ਤਪਦਿਕ ਵਰਗੀਆਂ ਸੰਕਰਮਣ ਵਾਲੀਆਂ ਬੀਮਾਰੀਆਂ, ਉਵਰੀ ਦਾ ਕਮਜ਼ੋਰ ਹੋਣਾ ਅਤੇ ਬੱਚੇਦਾਨੀ ਦਾ ਸੰਕਰਮਣ ਬਾਂਝਪਣ ਦੇ ਮੁੱਖ ਕਾਰਨ ਹਨ। ਉਪ ਪ੍ਰਧਾਨ ਡਾ. ਨਿਰਮਲ ਭਸੀਨ ਨੇ ਬਾਂਝਪਣ ਦੇ ਕਾਨੂੰਨੀ ਪੱਖਾਂ ਤੇ ਚਾਨਣਾ ਪਾਇਆ ਜੋ ਮੈਡੀਕਲ ਸਮੱਸਿਆਵਾਂ ਨਾਲ ਜੁੜੇ ਹੋਏ ਹਨ।

ਸੰਸਥਾ ਦੇ ਰਾਸ਼ਟਰੀ ਸਕੱਤਰ ਡਾ. ਕੇਦਾਰ ਗਨਲਾ ਨੇ ਕਿਹਾ ਕਿ ਬਾਂਝਪਣ ਲਈ ਅਕਸਰ ਔਰਤਾਂ ਨੂੰ ਜਿੰਮੇਵਾਰ ਸਮਝਿਆ ਜਾਂਦਾ ਹੈ, ਪਰ ਮਰਦ ਵੀ ਬਰਾਬਰ ਦੇ ਜਿੰਮੇਵਾਰ ਹੁੰਦੇ ਹਨ, ਕਿਉਂਕਿ ਕਈ ਵਾਰ ਉਨਾਂ ਵਿਚ ਸ਼ੁਕਰਾਣੁਆਂ ਦੀ ਘਾਟ ਹੁੰਦੀ ਹੈ। ਇਸ ਕਾਨਫਰੰਸ ਵਿਚ ਚੰਡੀਗੜ ਸ਼ਾਖਾ ਤੋਂ ਸੰਸਥਾ ਦੀ ਖਜ਼ਾਨਚੀ ਡਾ. ਰਿਮੀ ਸਿੰਗਲਾ, ਜਾਇੰਟ ਸਕੱਤਰ ਡਾ. ਪਰਮਿੰਦਰ ਸੇਠੀ ਅਤੇ ਲਾਇਬਰੇਰੀਅਨ ਡਾ. ਸੁਨੀਤਾ ਚੰਦਰਾ ਨੇ ਵੀ ਸ਼ਿਰਕਤ ਕੀਤੀ।

ਵਿਚਾਰ ਵਟਾਂਦਰੇ ਦੌਰਾਨ ਡਾ. ਅਨੂਪਮ ਗੋਇਲ, ਡਾ. ਕੁੰਦਨ ਇੰਗਲੇ, ਡਾ. ਦਿਲਪ੍ਰੀਤ ਸੰਧੂ, ਡਾ. ਸੁਨੀਤਾ ਅਰੋਣਾ, ਡਾ. ਸੁਨੀਲ ਜਿੰਦਲ, ਡਾ. ਮਨੀਸ਼ ਮਚਾਵੇ, ਡਾ. ਸੁਲਭਾ ਅਰੋੜਾ, ਡਾ. ਰੀਤੀ ਮਹਿਰਾ, ਡਾ. ਸੀਮਾ ਪਾਂਡੇ ਅਤੇ ਹੋਰਨਾਂ ਨੇ ਹਿੱਸਾ ਲਿਆ ਤੇ ਬਾਂਝਪਣ ਦੇ ਬਹੁਤ ਸਾਰੇ ਪੱਖਾਂ ਤੇ ਚਰਚਾ ਕੀਤੀ।