ਗੰਨੇ ਦੀ ਬਿਜਾਈ ਤੇ ਕਟਾਈ ਲਈ ਆਧੁਨਿਕੀ ਮਸੀਨਰੀ ਸਮੇਂ ਦੀ ਵੱਡੀ ਲੋੜ: ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਦੇ ਸਹਿਕਾਰਤਾ ਮੰਤਰੀ ਨੇ ਵੀ ਐਸ ਆਈ ਪੁਣੇ ਵਿਖੇ ਗੰਨੇ ਦੀ ਖੇਤੀ ਲਈ ਲੋੜੀਂਦੀ ਆਧੁਨਿਕੀ ਮਸੀਨਰੀ ਉਤੇ ਲਗਾਈ ਪ੍ਰਦਰਸਨੀ ਦਾ ਕੀਤਾ ਉਦਘਾਟਨ

“ਗੰਨੇ ਦੀ ਫਸਲ ਦੀ ਵੱਧ ਪੈਦਾਵਾਰ ਅਤੇ ਲੇਬਰ ਦੀ ਕਿੱਲਤ ਨਾਲ ਨਜਿੱਠਣ ਲਈ ਗੰਨੇ ਦੀ ਬਿਜਾਈ ਅਤੇ ਕਟਾਈ ਲਈ ਆਧੁਨਿਕੀ ਮਸੀਨਰੀ ਸਮੇਂ ਦੀ ਵੱਡੀ ਲੋੜ ਹੈ ਜਿਸ ਨੂੰ ਅਪਣਾਏ ਬਿਨਾਂ ਗੰਨੇ ਦੀ ਖੇਤੀ ਨੂੰ ਲਾਹੇਵੰਦ ਬਣਾਉਣਾ ਮੁਸਕਲ ਹੈ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਵਸੰਤਾਦਾਦਾ ਸੂਗਰ ਇੰਸਟੀਚਿਊਟ (ਵੀ.ਐਸ.ਆਈ.) ਪੁਣੇ ਵਿਖੇ ਤਿੰਨ ਰੋਜਾ ਦੂਜੀ ਕੌਮਾਂਤਰੀ ਕਾਨਫਰੰਸ ਮੌਕੇ ਲਗਾਈ ਪ੍ਰਦਰਸਨੀ ਦਾ ਉਦਘਾਟਨ ਕਰਦਿਆਂ ਕੀਤਾ।

ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਸਾਬਕਾ ਕੇਂਦਰੀ ਮੰਤਰੀ ਤੇ ਵੀ.ਐਸ.ਆਈ. ਦੇ ਸਾਬਕਾ ਪ੍ਰਧਾਨ ਸ੍ਰੀ ਸਰਦ ਪਵਾਰ ਦੀ ਹਾਜਰੀ ਵਿੱਚ ਗੰਨੇ ਦੀ ਖੇਤੀ ਲਈ ਲੋੜੀਂਦੀ ਆਧੁਨਿਕੀ ਮਸੀਨਰੀ ਉਤੇ ਲਗਾਈ ਪ੍ਰਦਰਸਨੀ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਉੱਦਮ ਲਈ ਸ੍ਰੀ ਪਵਾਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੀਆਂ ਇਹ ਕੋਸਸਾਂ ਗੰਨਾ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਣਗੀਆਂ।ਉਨ੍ਹਾਂ ਪੰਜਾਬ ਦੇ ਵਫਦ ਨੂੰ ਇਸ ਕਾਨਫਰੰਸ ਵਿੱਚ ਸੱਦਣ ਲਈ ਵੀ ਧੰਨਵਾਦ ਕੀਤਾ।

ਸ ਰੰਧਾਵਾ ਨੇ ਸ੍ਰੀ ਪਵਾਰ ਅੱਗੇ ਸਹਿਕਾਰਤਾ ਲਹਿਰ ਨੂੰ ਮਜਬੂਤ ਕਰਨ ਦੇ ਨਾਲ ਗੰਨੇ ਦੀ ਫਸਲ ਨੂੰ ਪ੍ਰਫੁੱਲਿਤ ਕਰਨ ਅਤੇ ਖੰਡ ਮਿੱਲਾਂ ਦੀ ਮੁੜ ਸੁਰਜੀਤੀ ਲਈ ਪੰਜਾਬ ਤੇ ਮਹਾਂਰਾਸਟਰ ਸਰਕਾਰਾਂ ਵੱਲੋਂ ਇਸ ਖੇਤਰ ਵਿੱਚ ਮਿਲ ਕੇ ਕੰਮ ਕਰਨ ਦੀ ਪੇਸਕਸ ਕੀਤੀ ਜਿਸ ਨਾਲ ਕਿਸਾਨੀ ਦਾ ਭਲਾ ਹੋ ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਸਰਕਾਰ ਕੋਲ ਵੀ ਪਹੁੰਚ ਕੀਤੀ ਜਾਵੇ ਕਿ ਸਿੰਜਾਈ ਦੀ ਤੁਪਕਾ ਪ੍ਰਣਾਲੀ, ਗੰਨੇ ਦੀ ਬਿਜਾਈ ਤੇ ਕਟਾਈ ਲਈ ਆਧੁਨਿਕ ਮਸੀਨਰੀ ਦੀ ਵਰਤੋਂ ਵਾਸਤੇ ਕਿਸਾਨਾਂ ਨੂੰ ਪ੍ਰੋਤਸਾਹਤ ਕਰਨ ਲਈ ਸਕੀਮ ਸੁਰੂ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਖੰਡ ਮਿੱਲਾਂ ਨੂੰ ਪੁਨਰ ਸੁਰਜੀਤ ਕਰਨ ਲਈ ਵੀ ਕੇਂਦਰ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਜਿਸ ਨਾਲ ਕਿਸਾਨੀ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ।

ਸ੍ਰੀ ਸਰਦ ਪਵਾਰ ਨੇ ਸ ਰੰਧਾਵਾ ਦਾ ਪੁਣੇ ਵਿਖੇ ਕਾਨਫਰੰਸ ਦੇ ਤਿੰਨੇ ਦਿਨ ਹਿੱਸਾ ਲੈਣ ਲਈ ਉਚੇਚੇ ਤੌਰ ਉਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਕਿਸਾਨੀ ਦੀ ਭਲਾਈ ਅਤੇ ਗੰਨੇ ਦੀ ਫਸਲ ਨੂੰ ਪ੍ਰਫੁੱਲਿਤ ਕਰਨ ਲਈ ਦਿਲਚਸਪੀ ਦਿਖਾਉਣ ਵਾਸਤੇ ਕੀਤੀਆਂ ਜਾ ਰਹੀਆਂ ਕੋਸਸਾਂ ਦੀ ਸਲਾਘਾ ਵੀ ਕੀਤਾ।ਸ੍ਰੀ ਪਵਾਰ ਨੇ ਪੰਜਾਬ ਦੇ ਸਹਿਕਾਰਤਾ ਮੰਤਰੀ ਨੂੰ ਇਸ ਗੱਲ ਦਾ ਪੂਰਨ ਵਿਸਵਾਸ ਦਿਵਾਇਆ ਕਿ ਵੀ.ਐਸ.ਆਈ. ਵੱਲੋਂ ਪੰਜਾਬ ਨੂੰ ਹਰ ਮੱਦਦ ਮੁਹੱਈਆ ਕਰਵਾਈ ਜਾਵੇਗੀ।

ਇਸ ਮੌਕੇ ਵੀ.ਸੀ.ਆਈ. ਦੇ ਡਾਇਰੈਕਟਰ ਜਨਰਲ ਸ੍ਰੀ ਸਵਾਜੀਰਾਓ ਦੇਸਮੁਖ, ਸੂਗਰਫੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ, ਪੰਜਾਬ ਦੇ ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ ਤੇ ਸੂਗਰਫੈਡ ਦੇ ਐਮ.ਡੀ. ਸ੍ਰੀ ਪੁਨੀਤ ਗੋਇਲ ਵੀ ਹਾਜਰ ਸਨ।