3 ਅਤੇ 4 ਦਸੰਬਰ ਨੂੰ ਲਗਾਏ ਜਾਣਗੇ ਵਿਸ਼ੇਸ਼ ਕੈਂਪ
ਰੂਪਨਗਰ, 02 ਦਸੰਬਰ: ਤਹਿਸੀਲਦਾਰ-ਕਮ-ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ-50 ਰੂਪਨਗਰ ਸ. ਜਸਪ੍ਰੀਤ ਸਿੰਘ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਉਨ੍ਹਾਂ ਨੁਮਾਇੰਦਿਆਂ ਨੂੰ ਕਿਹਾ ਕਿ 3 ਅਤੇ 4 ਦਸੰਬਰ ਨੂੰ ਸੱਭ ਬੂਥਾਂ ‘ਤੇ ਕੈਂਪ ਲਗਾਏ ਜਾ ਰਹੇ ਹਨ ਇਸ ਮੌਕੇ ਉਹ ਆਪਣੇ ਬੂਥਾਂ ਤੇ ਬੈਠ ਕੇ ਫਾਰਮ ਨ. 6, 7 ਅਤੇ 8 ਪ੍ਰਾਪਤ ਕਰਨਗੇ, ਇਸ ਸਬੰਧੀ ਉਹ ਆਮ ਲੋਕਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਲਾਭ ਉਠਾਉਣ ਲਈ ਜਾਗਰੂਕ ਕਰਨਗੇ ਅਤੇ ਸਮੂਹ ਬੂਥਾਂ ‘ਤੇ ਬੀ.ਐਲ.ਏ. ਦੀ ਨਿਯੁਕਤੀ ਕਰਨਗੇ ਤਾਂ ਜੋ ਬੂਥ ਲੈਵਲ ਅਫਸਰਾਂ ਦੀ ਸਹਾਇਤਾ ਕਰਕੇ ਨਵੀਂ ਵੋਟ ਬਣਾਉਣ, ਕਟਵਾਉਣ ਜਾਂ ਸੋਧ ਕਰਵਾਉਣ ਦਾ ਕੰਮ ਜਲਦੀ ਤੋਂ ਜਲਦੀ ਨੇਪੜੇ ਚਾੜਿਆ ਜਾ ਸਕੇ ਅਤੇ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫਾਰਮ ਨੰ.9, 10, 11, 11ਏ ਅਤੇ 11ਬੀ ਦੀਆਂ ਕਾਪੀਆਂ ਦਿੱਤੀਆਂ ਗਈਆਂ।
ਸ. ਜਸਪ੍ਰੀਤ ਸਿੰਘ ਨੇ ਕਿਹਾ 3 ਅਤੇ 4 ਦਸੰਬਰ ਨੂੰ ਕਿ ਸਪੈਸ਼ਲ ਕੈਂਪਾਂ ਵਾਲੇ ਦਿਨ ਬੀ.ਐਲ.ਓਜ ਆਪਣੇ-ਆਪਣੇ ਪੋਲਿੰਗ ਸਟੇਸ਼ਨ ਉੱਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੈਠਣਗੇ ਅਤੇ ਆਮ ਜਨਤਾ ਤੋਂ ਫਾਰਮ ਵੀ ਪ੍ਰਾਪਤ ਕਰਨਗੇ। ਨਵੀ ਵੋਟ ਰਜਿਸਟ੍ਰੇਸ਼ਨ ਕਰਨ ਲਈ ਫਾਰਮ ਨੰ: 6, ਨਾਮ ਕਟਵਾਉਣ ਲਈ ਫਾਰਮ ਨੰ: 7, ਵੇਰਵਿਆਂ ਵਿੱਚ ਸੋਧ ਲਈ ਦਿਵਿਆਂਗ ਵੋਟਰ ਵਜੋਂ ਮਾਰਕਿੰਗ ਲਈ/ਰਿਹਾਇਸ਼ ਬਦਲਣ ਲਈ/ਵੋਟਰ ਕਾਰਡ ਬਦਲੀ ਲਈ ਫਾਰਮ ਨੰ: 8 ਅਤੇ ਫਾਰਮ ਨੰ: 6 ਬੀ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਵਾਸਤੇ ਫਾਰਮ ਪ੍ਰਾਪਤ ਕਰਨਗੇ।
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਆਨਲਾਈਨ ਫਾਰਮ www.nvsp.in ਜਾਂ ਵੋਟਰ ਹੈਲਪਲਾਈਨ ਐਂਪ ਉੱਤੇ ਵੀ ਭਰੇ ਜਾ ਸਕਦੇ ਹਨ ਅਤੇ ਹੁਣ ਵੋਟਰ ਬਣਾਉਣ ਲਈ ਸਾਲ ਵਿੱਚ 4 ਵਾਰ 01 ਜਨਵਾਰੀ 2023, 01 ਅਪ੍ਰੈਲ 2023, 01 ਜੁਲਾਈ 2023 ਅਤੇ 01 ਅਕਤੂਬਰ 2023 ਨੂੰ ਰਜਿਸਟ੍ਰੇਸ਼ਨ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਸਬੰਧੀ ਟੋਲ ਫਰੀ ਨੰਬਰ 1950 ‘ਤੇ ਵੀ ਫ਼ੋਨ ਕੀਤਾ ਜਾ ਸਕਦਾ ਹੈ।
ਇਸ ਉਪਰੰਤ ਉਨ੍ਹਾਂ ਵੱਖ-ਵੱਖ ਬੂਥਾਂ ਦੇ ਬੀ.ਐਲ.ਓਜ਼ ਨਾਲ ਵੀ ਮੀਟਿੰਗ ਲਈ, ਜਿਨ੍ਹਾਂ ਦੇ ਕੰਮ ਪ੍ਰਤੀਸ਼ਤਾ ਵਿੱਚ ਘਾਟ ਪਾਈ ਗਈ। ਖਾਸ ਤੌਰ ‘ਤੇ ਬੂਥ ਨੰ.151, 153, 183, 193, 155, 172 ਅਤੇ 163 ਉਨ੍ਹਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਮਿੱਥੇ ਵੋਟਰ ਸੁਧਾਈ ਕੰਮ ਨੂੰ ਨਿਸ਼ਚਿਤ ਸਮੇਂ ਦੀ ਮਿਆਦ ਅੰਦਰ ਨਿਪਟਾਇਆ ਜਾਵੇ। ਜਿਨ੍ਹਾਂ ਵੋਟਰਾਂ ਦੀ ਵੋਟ ਨੂੰ ਅਪਡੇਟ ਨਹੀਂ ਹੋਈ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚ ਕਰਕੇ ਉਸਨੂੰ ਨੇਪਰੇ ਚਾੜਿਆ ਜਾਵੇ ਅਤੇ ਜੇਕਰ ਵੋਟਰ ਸਹਿਯੋਗ ਨਹੀਂ ਕਰਦਾ ਤਾਂ ਉਸ ਨੂੰ ਨੋਟਿਸ ਦੇ ਕੇ ਉਸ ਦੀ ਵੋਟ ਨਿਯਮਾਂ ਅਨੁਸਾਰ ਕੱਟ ਦਿੱਤੀ ਜਾਵੇ।
ਇਸ ਮੌਕੇ ਭਾਜਪਾ ਤੋਂ ਜਰਨੈਲ ਸਿੰਘ, ਵਿਪਿਨ ਕੁਮਾਰ, ਆਪ ਤੋਂ ਰਾਮ ਕਮਾਰ ਮੁਕਾਰੀ, ਗੁਲਸ਼ਨ ਰਾਏ, ਸੀ.ਪੀ.ਆਈ. ਤੋਂ ਕਾਮਰੇਡ ਸਖਵੀਰ ਸਿੰਘ, ਗੁਰਦੇਵ ਸਿੰਘ ਬਾਗੀ, ਸਮੂਹ ਬੀ.ਐਲ.ਓਜ਼ ਅਤੇ ਚੋਣ ਕਨੂੰਗੋ ਸ. ਅਮਨਦੀਪ ਸਿੰਘ ਹਾਜ਼ਰ ਸਨ।

English






