ਐਸ.ਏ.ਐਸ ਨਗਰ 10 ਅਗਸਤ :-
ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ ਐਸ.ਏ.ਐਸ ਨਗਰ ਵਲੋਂ ਜਿਲ੍ਹੇ ਨਾਲ ਸਬੰਧਤ ਸਮੂਹ ਰਾਜਨੀਤਿੱਕ ਪਾਰਟੀਆਂ ਨਾਲ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਭਾਰਤ ਚੋਣ ਕਮਿਸ਼ਨ ਵਲੋਂ ਫੋਟੋ ਵੋਟਰ ਸੂਚੀ ਯੋਗਤਾ ਮਿਤੀ (01-01-2023) ਦੇ ਅਧਾਰ ਤੇ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਪ੍ਰੋਗਰਾਮ ਤਹਿਤ ਪ੍ਰੀ-ਰੀਵੀਜ਼ਨ ਗਤੀਵਿਧੀਆਂ ਜਿਵੇਂ ਕਿ ਪੋਲਿੰਗ ਸਟੇਸ਼ਨਾ ਦੀ Rationalization ਦਾ ਕੰਮ ਮਿਤੀ 04.08.2022 ਤੋਂ 24.10.2022 ਤੱਕ ਕੀਤਾ ਜਾਵੇਗਾ/ ਮਿਤੀ 25 ਅਕਤੂਬਰ 2022 ਤੋਂ 7 ਨਵੰਬਰ 2022 ਤੱਕ ਸਪਲੀਮੈਂਟ ਅਤੇ ਡਰਾਫਟ ਰੋਲ ਤਿਆਰ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਰਵੀਜਨ ਐਕਟੀਵੀਟੀ ਤਹਿਤ ਮਿਤੀ 09.11.2022 ਨੂੰ ਡਰਾਫਟ ਕੋਲ ਦੀ ਪ੍ਰਕਾਸ਼ਨਾ ਕੀਤੀ ਜਾਣੀ ਹੈ ਅਤੇ ਮਿਤੀ 09.11.2022 ਤੋਂ 08.12.2022 ਤੱਕ ਵੋਟਰਾਂ ਤੋਂ ਵੋਟਾਂ ਬਣਾਉਣ ਅਤੇ ਕਟਵਾਉਣ ਸਬੰਧੀ ਦਾਅਵੇ ਅਤੇ ਇਤਰਾਜ਼ ਲਏ ਜਾਣੇ ਹਨ। ਮਿਤੀ 05.01.2022 ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ। ਵੋਟਰ ਕਾਰਡ ਅਪਲਾਈ ਕਰਨ ਲਈ ਫਾਰਮ 6, ਵੋਟ ਕਟਵਾਉਣ ਲਈ ਫਾਰਮ ਨੰ.7 ਅਤੇ ਵੋਟਰ ਕਾਰਡ ਵਿੱਚ ਸੋਧ ਕਰਵਾਉਣ ਲਈ ਫਾਰਮ ਨੰ.8 NVSP.in ਜਾਂ Voterhelpline App ਰਾਹੀਂ ਭਰਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਵਧੀਕ ਜਿਲ੍ਹਾ ਚੋਣ ਅਫ਼ਸਰ ਜੀ ਵਲੋਂ ਇਹ ਵੀ ਦਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਮਿਤੀ 01.08.2022 ਤੋਣ ਸ਼ੁਰੂ ਹੋ ਚੂੱਕਾ ਹੈ। ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ NVSP.in ਜਾਂ Voterhelpline App ਤੇ ਫਾਰਮ ਨੰ. 6ਬੀ ਭਰਿਆ ਜਾਣਾ ਹੈ। ਵਧੀਕ ਜਿਲ੍ਹਾ ਚੋਣ ਅਫ਼ਸਰ ਜੀ ਵਲੋਂ ਰਾਜਨੀਤਿਕ ਪਾਰਟੀਆਂ ਨੂੰ
ਅਪੀਲ ਕੀਤੀ ਗਈ ਕਿ ਵੋਟਰਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਟੀਚਾ ਪੁਰ ਕੀਤਾ ਜਾ ਸਕੇ।

English






