ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਸ. ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੀ ਅਗਵਾਈ ਹੇਠ, ਸ.ਕੁਲਦੀਪ ਸਿੰਘ ਜਸੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੇ ਕੱਲ੍ਹ 07 ਅਕਤੂਬਰ ਨੂੰ ਪਾਇਲ ਤਹਿਸੀਲ ਅਧੀਨ ਪੈਂਦੇ ਪਿੰਡ ਸਹਾਰਣ ਮਾਜਰਾ ਵਿਖੇ ਇਕ ਦਿਨਾਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ।
ਸ੍ਰੀ ਸੁਰਿੰਦਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਗ੍ਰੇਡ-1 ਲੁਧਿਆਣਾ ਨੇ ਵਿਭਾਗੀ ਗਤੀਵਿਧੀਆਂ ਅਤੇ ਕੈਟਲ ਸੈਡਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿਤੀ।
ਇਸ ਕੈਂਪ ਵਿਚ ਅਡਵਾਟਾ ਕੰਪਨੀ ਵਲੋਂ ਸ਼ਹਿਦ, ਮੱਕੀ ਅਤੇ ਗਰੀਨ ਗਰਾਸ ਸਬੰਧੀ ਜਾਣਕਾਰੀ ਦਿਤੀ। ਇਸ ਕੈਂਪ ਵਿਚ ਸਟੇਟ ਬੈਂਕ ਆਫ ਇੰਡੀਆ ਵਲੋਂ ਸ. ਮਨਦੀਪ ਸਿੰਘ ਡਿਪਟੀ ਮੈਨੇਜਰ ਜੋਨਲ ਦਫਤਰ ਲੁਧਿਆਣਾ ਅਤੇ ਸ੍ਰੀ ਨਿਸੂ ਤੋਮਰ ਬ੍ਰਾਂਚ ਮੈਨੇਜਰ ਮਲੋਦ ਵਲੋਂ ਕਿਸਾਨਾਂ ਨੂੰ ਡੇਅਰੀ ਕਰਜ਼ੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ।
ਅਖੀਰ ਵਿਚ, ਪਿੰਡ ਸਹਾਰਣ ਮਾਜਰਾ ਦੇ ਸਰਪੰਚ ਸ. ਸਰਵਨ ਸਿੰਘ ਨੇ ਡੇਅਰੀ ਵਿਭਾਗ ਵਲੋਂ ਲਗਾਏ ਗਏ ਇਸ ਕੈਂਪ ਲਈ ਸ੍ਰੀ ਦਲਬੀਰ ਕੁਮਾਰ ਡਿਪਟੀ ਡਾਇਰੈਕਟਰ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਿਭਾਗ ਨੂੰ ਇਸ ਤਰ੍ਹਾਂ ਦੇ ਹੋਰ ਕੈਂਪ ਲਗਾਤਾਰ ਲਗਾਉਣੇ ਚਾਹੀਦੇ ਹਨ, ਇਸ ਨਾਲ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਮਿਲਦੀ ਹੈ।

English






