ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਨੇ ‘ਫੂਡ ਪ੍ਰੋਸੈਸਿੰਗ ਉਦਯੋਗਾਂ ਲਈ ਉਤਪਾਦਨ ਲਿੰਕਡ ਪ੍ਰੋਤਸਾਹਨ ਯੋਜਨਾ’ ਲਈ ਵਿਸਤਾਰਤ ਪ੍ਰੋਡਕਸ਼ਨ ਯੋਜਨਾ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਯੋਜਨਾ ਲਈ ਇਕ ਸਮਰਪਤ ਪੋਰਟਲ ਲਾਂਚ ਕੀਤਾ
ਮੰਤਰਾਲਾ ਨੇ ਯੋਜਨਾ ਦੇ ਤਹਿਤ ਵਿਦੇਸ਼ਾਂ ਵਿੱਚ ਬ੍ਰਾਂਡਿੰਗ ਅਤੇ ਵਪਾਰ ਗਤੀਵਿਧੀਆਂ ਲਈ ਵਿਕਰੀ ਆਧਾਰਿਤ ਪ੍ਰੋਤਸਾਹਨ ਅਤੇ ਗ੍ਰਾਂਟ ਪ੍ਰਾਪਤ ਕਰਨ ਲਈ ਅਰਜ਼ੀਆਂ ਮੰਗੀਆ

ਦਿੱਲੀ, 10 ਮਈ 2021 –

ਫੂਡ ਪ੍ਰੋਸੈਸਿੰਗ ਉਦਯੋਗਾਂ ਲਈ ਉਤਪਾਦਨ ਲਿੰਕਡ ਪ੍ਰੋਤਸਾਹਨ ਯੋਜਨਾ ਦੇ ਦਿਸ਼ਾ ਨਿਰਦੇਸ਼ ਮੰਤਰਾਲੇ ਦੀ ਵੈਬਸਾਈਟ www.mofpi. nic.in ’ਤੇ ਅਪਲੋਡ ਕਰ ਦਿੱਤੇ ਗਏ ਹਨ । ਸਕੀਮ
ਵਿੱਚ ਪ੍ਰੋਤਸਾਹਨ/ਗ੍ਰਾਂਟ ਲੈਣ ਲਈ ਇੱਛਕ ਫੂਡ ਪ੍ਰੋਸੈਸਿੰਗ ਉਦਯੋਗ ਲਾਭਪਾਤਰੀਆਂ ਤੋਂ ਅਰਜ਼ੀਆਂ ਮੰਗੀਆਂ ਗਈਆ ਹਨ। ਫੂਡ ਪ੍ਰੋਸੈਸਿੰਗ ਉਦਯੋਗ ਲਾਭਪਾਤਰੀਆਂ ਲਈ ਗਲੋਬਲ ਚੈਂਪਿਅਨ ਬਨਣ ਦਾ ਇਹ ਸੁਨਹਰੀ ਮੌਕਾ ਹੈ।

ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੇ ਅਨੁਸਾਰ ਆਤ‍ਮਨਿ‍ਰਭਰ ਭਾਰਤ ਅਭਿਆਨ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਐਲਾਨ ਦੇ ਇਕ ਹਿੱ‍ਸੇ ਦੇ ਰੂਪ ਵਿੱਚ ਭਾਰਤ ਸਰਕਾਰ ਨੇ 10,900 ਕਰੋੜ ਰੁਪਏ ਦੇ ਖਰਚ ਦੇ ਨਾਲ ਸਾਲ
2021-22 ਤੋਂ ਸਾਲ 2026-27 ਦੇ ਦੌਰਾਨ ਲਾਗੂ ਕਰਨ ਲਈ ਫੂਡ ਪ੍ਰੋਸੈਸਿੰਗ ਉਦਯੋਗਾਂ ਲਈ ਉਤਪਾਦਨ ਲਿੰਕਡ ਪ੍ਰੋਤਸਾਹਨ ਯੋਜਨਾ ਨਾਮਕ ਇੱਕ ਨਵੀਂ ਕੇਂਦਰੀ ਖੇਤਰ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ  ਤਰੀ ਸ਼੍ਰੀ ਮੋਦੀ ਜੀ ਦੇ ਮਾਰਗ ਦਰਸ਼ਨ ਵਿੱਚ ਇਸ ਯੋਜਨਾ ਦੇ ਪਾਸ ਹੋਣ ਦੇ ਨਤੀਜੇ ਵਜੋਂ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਵਿਸਤਾਰਤ ਪ੍ਰੋਡਕਸ਼ਨ ਯੋਜਨਾ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ।

ਮੰਤਰੀ ਸ਼੍ਰੀ ਤੋਮਰ ਵਲੋਂ ਸਕੀਮ ਲਈ ਆਨਲਾਇਨ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ । ਯੋਜਨਾ ਦੇ ਵਿਸਤਾਰਤ ਦਿਸ਼ਾ-ਨਿਰਦੇਸ਼ ਮੰਤਰਾਲਾ ਦੀ ਵੇਬਸਾਈਟ www.mofpi.nic.in ’ਤੇ ਹਨ  ਆਨਲਾਇਨ ਪੋਰਟਲ : https://plimofpi.ifciltd.com ’ਤੇ ਉਪਲਬ‍ਧ ਹੈ ।

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਤਿੰਨ ਸ਼੍ਰੇਣੀਆਂ ਦੇ ਬਿਨੈਕਾਰਾਂ ਵਲੋਂ ਇਸ ਯੋਜਨਾ
ਦੇ ਅਨੁਸਾਰ ਵਿਦੇਸ਼ਾਂ ਵਿੱਚ ਬ੍ਰਾਂਡਿੰਗ ਅਤੇ ਵਪਾਰ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ
ਵਿਕਰੀ ਆਧਾਰਿਤ ਪ੍ਰੋਤਸਾਹਨ ਅਤੇ ਗ੍ਰਾਂਟ ਪ੍ਰਾਪਤ ਕਰਨ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ
ਹੈ:
ਸ਼੍ਰੇਣੀ-1 : ਬਿਨੈਕਾਰ ਵੱਡੀਆਂ ਸੰਸਥਾਵਾਂ ਹਨ, ਜੋ ਵਿਕਰੀ ਅਤੇ ਨਿਵੇਸ਼ ਮਾਪਦੰਡਾਂ ਦੇ
ਆਧਾਰ ’ਤੇ ਪ੍ਰੋਤਸਾਹਨ ਲਈ ਅਪਲਾਈ ਕਰਦੀਆਂ ਹਨ। ਇਸ ਸ਼੍ਰੇਣੀ ਦੇ ਅਨੁਸਾਰ ਨਿਵੇਦਕ
ਵਿਦੇਸ਼ਾਂ ਵਿੱਚ ਵੀ ਬ੍ਰਾਂਡਿੰਗ ਅਤੇ ਵਪਾਰ ਗਤੀਵਿਧੀਆਂ ਸ਼ੁਰੂ ਕਰ ਸਕਦਾ ਹੈ ਅਤੇ ਇੱਕੋ
ਜਿਹੇ ਬਿਨੈ ਪੱਤਰ ਦੇ ਨਾਲ ਯੋਜਨਾ ਦੇ ਅਨੁਸਾਰ ਗ੍ਰਾਂਟ ਲਈ ਅਪਲਾਈ ਕਰ ਸਕਦਾ ਹੈ।
ਸ਼੍ਰੇਣੀ-2 : ਐਸਐਮਈ ਬਿਨੈਕਾਰ ਨਵੀਨਤਾਕਾਰੀ/ਅੋਰਗੈਨਿਕ ਉਤਪਾਦਾਂ ਦੇ ਨਿਰਮਾਣ, ਜੋ
ਵਿਕਰੀ ਦੇ ਆਧਾਰ ’ਤੇ ਪੀ.ਐਲ.ਆਈ. ਪ੍ਰੋਤਸਾਹਨ ਲਈ ਅਪਲਾਈ ਕਰਦੇ ਹਨ ।
ਸ਼੍ਰੇਣੀ-3 : ਵਿਦੇਸ਼ਾਂ ਵਿੱਚ ਬ੍ਰਾਂਡਿੰਗ ਅਤੇ ਵਪਾਰ ਗਤੀਵਿਧੀਆਂ ਸ਼ੁਰੂ ਕਰਨ ਲਈ ਕੇਵਲ
ਗ੍ਰਾਂਟ ਲਈ ਅਪਲਾਈ ਕਰਨ ਵਾਲੇ ਬਿਨੈਕਾਰ।

ਯੋਜਨਾ ਦੇ ਉਦੇਸ਼ ਲਈ ਬਿਨੈਕਾਰ (1 ) ਮਾਲਿਕਾਨਾ ਫਰਮ ਜਾਂ ਪਾਰਟਨਰਸ਼ਿਪ ਫਰਮ ਜਾਂ
ਸੀਮਿ‍ਤ ਜਿੰਮੇਦਾਰੀ, ਭਾਗੀਦਾਰੀ (ਐਲਐਲਪੀ ) ਜਾਂ ਭਾਰਤ ਵਿੱਚ ਰਜ਼ਿਸਟਰਡ ਕੰ‍ਪਨੀ (2)
ਸਹਿਕਾਰੀ ਕਮੇਟੀਆਂ (3) ਐਸਐਮਈ ਅਤੇ ਯੋਜਨਾ ਦੇ ਤਹਿਤ ਕਵਰੇਜ ਲਈ ਸਹਿਮਤੀ ਪ੍ਰਾਪਤ
ਕਰਨ ਲਈ ਅਪਲਾਈ ਕਰਨਾ। ਬਿਨੈਕਾਰ ਆਪਣੇ ਵਲੋਂ ਅਪਲਾਈ ਕਰਨ ਵਾਲੀ ਕੰ‍ਪਨੀ ਅਤੇ ਉਸਦੀ
ਸਹਾਇਕ ਕੰ‍ਪਨੀ ਨੂੰ ਵੀ ਸ਼ਾਮਿਲ ਕਰ ਸਕਦਾ ਹੈ, ਬਸ਼ਰਤੇ ਬਿਨੈਕਾਰ ਕੰ‍ਪਨੀ ਆਪਣੀ ਸਹਾਇਕ
ਕੰ‍ਪਨੀ/ਕੰ‍ਪਨੀਆਂ ਦੇ ਸਟਾਕ ਦਾ 50% ਤੋਂ ਜਿਆਦਾ ਰੱਖਦਾ ਹੋਵੇ ਅਤੇ ਅਜਿਹਾ ਕਿਸੇ ਵੀ
ਸਹਾਇਕ ਕੰ‍ਪਨੀ/ਕੰ‍ਪਨੀਆਂ ਇਸ ਯੋਜਨਾ ਦੇ ਤਹਿਤ ਕਿਸੇ ਹੋਰ ਬਿਨੈਕਾਰ ਕੰ‍ਪਨੀ ਵਿੱਚ
ਸ਼ਾਮਿਲ ਨਹੀਂ ਕੀਤੇ ਜਾਣਗੇ । ਸਹਿਕਾਰੀ ਕਮੇਟੀਆਂ ਦੇ ਮਾਮਲੇ ਵਿੱਚ ਮੈਂਬਰ ਫੈਡਰੇਸ਼ਨਾਂ
ਜਾਂ ਮੈਂਬਰ ਸਹਿਕਾਰੀ ਕਮੇਟੀਆਂ ਵਲੋਂ ਅਪਲਾਈ ਕਰਨ ਵਾਲੇ ਵਪਾਰ ਫੈਡਰੇਸ਼ਨ ਜਾਂ ਉੱਚ
ਪੱਧਰ ਦੀ ਸਹਿਕਾਰੀ ਕਮੇਟੀਆਂ।

ਇਸ ਯੋਜਨਾ ਦੇ ਅਨੁਸਾਰ ਵਿਕਰੀ ਆਧਾਰਿਤ ਪ੍ਰੋਤਸਾਹਨ ਦਾ ਭੁਗਤਾਨ ਆਧਾਰ ਸਾਲ ਤੋਂ ਜਿਆਦਾ
ਵਾਧੇ ਦੀ ਵਿਕਰੀ ’ਤੇ 2021-22 ਤੋਂ 2026-27 ਤੱਕ 6 ਸਾਲਾਂ ਲਈ ਕੀਤਾ ਜਾਵੇਗਾ। ਵਾਧੇ
ਦੀ ਵਿਕਰੀ ਦੀ ਗਿਣਤੀ ਲਈ ਆਧਾਰ ਸਾਲ ਪਹਿਲਾਂ 4 ਸਾਲਾਂ ਲਈ 2019-20 ਹੋਵੇਗਾ । 5ਵੇਂ
ਅਤੇ 6ਵੇ ਸਾਲ ਦੇ ਲਈ, ਆਧਾਰ ਸਾਲ ਹੌਲੀ ਹੌਲੀ 2021-22 ਅਤੇ 2022-23 ਹੋਵੇਗਾ।
ਵਿਕਰੀ ਵਿੱਚ ਬਿਨੈਕਾਰਾ ਵਲੋਂ ਤਿਆਰ ਕੀਤੇ ਯੋਗ ਫੂਡ ਪ੍ਰੋਸੈਸਿੰਗ ।
ਸ਼੍ਰੇਣੀ – 1 ਦੇ ਅਨੁਸਾਰ ਬਿਨੈਕਾਰ ਦਾ ਚੋਣ ਉਨ੍ਹਾਂ ਦੀ ਵਿਕਰੀ, ਦਰਾਮਦ,
ਪ੍ਰਤਿਬੱਧ ਨਿਵੇਸ਼ ਦੇ ਆਧਾਰ ’ਤੇ ਕੀਤੀ ਜਾਵੇਗੀ। ਇਸ ਯੋਜਨਾ ਦੇ ਅਨੁਸਾਰ 4 ਉਤਪਾਦ
ਖੰਡਾਂ ਨੂੰ ਪ੍ਰੋਤਸਾਹਿਤ ਕਰਨ ਦਾ ਪ੍ਰਸਤਾਵ ਹੈ । ਬਾਜਰਾ ਆਧਾਰਿਤ ਖਾਣ ਵਾਲੇ
ਪਦਾਰਥਾਂ, ਪ੍ਰੋਸੈਸਿੰਗ ਫਲਾਂ ਅਤੇ ਸਬਜੀਆਂ, ਸਮੁੰਦਰੀ ਉਤਪਾਦਾਂ ਅਤੇ ਮੋਤਜਾਰੇਲਾ
ਪਨੀਰ ਸਮੇਤ ਰੇਡੀ ਟੂ ਕੁੱਕ/ਰੇਡੀ ਟੂ ਈਟ (ਆਰਟੀਸੀ/ਆਰਟੀਈ) । ਕਵਰੇਜ ਲਈ ਸ਼ਾਮਿਲ ਖਾਣ
ਵਾਲੇ ਉਤਪਾਦਾਂ ਅਤੇ ਵੱਖ-ਵੱਖ ਖੰਡਾਂ ਦੇ ਤਹਿਤ ਬਾਹਰ ਰੱਖੇ ਗਏ ਦਿਸ਼ਾ-ਨਿਰਦੇਸ਼ਾਂ ਵਿੱਚ
ਸੂਚੀਬੱਧ ਕੀਤਾ ਗਿਆ ਹੈ ।ਚੁਣੇ ਗਈ ਬਿਨੈਕਾਰ ਨੂੰ ਪ੍ਰੋਤਸਾਹਨ ਦਾ ਪਾਤਰ ਬਨਣ ਲਈ
ਹੇਠਲੇ ਪੱਧਰ ਦੀ ਜ਼ਰੂਰੀ ਵਿਕਰੀ ਵਾਧਾ ਦਰ ਦੇ ਪੈਮਾਨੇ ਨੂੰ ਪੂਰਾ ਕਰਨਾ ਹੋਵੇਗਾ।
ਸ਼੍ਰੇਣੀ – 2 ਦੇ ਅਨੁਸਾਰ ਅਤੇ ਨਵੀਨ/ਅੋਰਗੈਨਿਕ ਉਤਪਾਦਾਂ ਲਈ ਐਸਐਮਈ ਬਿਨੈਕਾਰਾਂ ਦੀ
ਚੋਣ ਉਨ੍ਹਾਂ ਦੇ ਪ੍ਰਸਤਾਵ, ਉਤਪਾਦ ਦੀ ਵਿਸ਼ਿਸ਼ਟਤਾ ਅਤੇ ਉਤਪਾਦ ਵਿਕਾਸ ਦੇ ਪੱਧਰ ਆਦਿ
ਦੇ ਆਧਾਰ ’ਤੇ ਕੀਤੀ ਜਾਵੇਗੀ । ਵਿਦੇਸ਼ਾਂ ਵਿੱਚ ਬ੍ਰਾਂਡਿੰਗ ਅਤੇ ਵਪਾਰ ਲਈ ਸ਼੍ਰੇਣੀ-3
ਦੇ ਤਹਿਤ ਬਿਨੈਕਾਰ ਦਾ ਚੋਣ ਘਰੇਲੂ ਅਤੇ ਨਿਰਯਾਤ ਬਾਜ਼ਾਰਾਂ ਵਿੱਚ ਉਤਪਾਦਾਂ ਦੇ
ਉਤਪਾਦਨ, ਵਿਕਰੀ, ਨਿਰਿਯਾਤ ਅਤੇ ਬ੍ਰਾਂਡਿੰਗ ਲਈ ਉਨ੍ਹਾਂ ਦੇ ਬ੍ਰਾਂਡ, ਰਣਨੀਤੀ ਅਤੇ
ਯੋਜਨਾ ਦੀ ਮਾਨਤਾਂ ਦੇ ਪੱਧਰ ’ਤੇ ਆਧਾਰਿਤ ਹੋਵੇਗਾ ।

ਯੋਗਤਾ ਸ਼ਰਤਾਂ, ਹੇਠਲਾ ਨਿਵੇਸ਼, ਚੋਣ ਮਾਪਦੰਡ, ਪ੍ਰੋਤਸਾਹਨਾਂ ਦੇ ਪੈਮਾਨੇ ਆਦਿ ਦੇ
ਬਾਰੇ ਵਿੱਚ ਵੇਰਵਾ ਪ੍ਰੋਡਕਸ਼ਨ ਦਿਸ਼ਾ-ਨਿਰਦੇਸ਼ਾਂ ਵਿੱਚ ਸ਼ਾਮਿਲ ਹਨ । ਵਿਸਤਾਰਤ ਯੋਜਨਾ
ਦਿਸ਼ਾ-ਨਿਰਦੇਸ਼ ਅਤੇ ਈ.ਓ.ਆਈ. ਮੰਤਰਾਲਾ ਦੀ ਵੈਬਸਾਈਟ ’ਤੇ ਉਪਲੱਬਧ ਹਨ । ਪ੍ਰਸਤਾਵ/
ਈ.ਓ.ਐਲ, ਆਨਲਾਇਨ ਪੋਰਟਲ ਤੋਂ ਹੀ ਪ੍ਰਾਪਤ ਕੀਤੇ ਜਾਣਗੇ https://plimofpi.ifciltd.com

ਅਰਜ਼ੀਆਂ ਜਮਾਂ ਕਰਨ ਦੀ ਆਖਰੀ ਮਿਤੀ 17 ਜੂਨ 2021, ਸ਼ਾਮ 5 ਵਜੇ ਹੈ ।