ਵਿਧਾਇਕ ਚੱਢਾ ਵਲੋਂ ਪ੍ਰਾਇਮਰੀ ਕੋਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈੰਕ ਲਿਮਟਡ ਦੇ ਨਵੇਂ ਚੁਣੇ ਡਾਇਰੈਕਟਰਾਂ ਨੂੰ ਦਿੱਤੀ ਵਧਾਈ

ਲੋਕ ਹਿੱਤ ਚ ਕੰਮ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ-
ਰੂਪਨਗਰ, 22 ਨਵੰਬਰ: ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ ਅੱਜ ਦੀ ਆਨੰਦਪੁਰ ਸਾਹਿਬ ਪ੍ਰਾਇਮਰੀ ਕੋਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈੰਕ ਲਿਮਟਡ ਦੇ ਰੋਪੜ ਹਲਕੇ ਚੋਂ 4 ਜ਼ੋਨਾਂ ਦੇ ਚੁਣੇ ਗਏ ਨਵੇਂ ਡਾਇਰੈਕਟਰਾਂ ਨਾਲ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਚੋਣ ਲਈ ਵਧਾਈ ਦਿੱਤੀ।
ਐਡਵੋਕੇਟ ਚੱਢਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨੰਦਪੁਰ ਸਾਹਿਬ ਪ੍ਰਾਇਮਰੀ ਕੋਆਪ੍ਰੇਟਿਵ ਐਗਰੀਕਲਚਰ ਡਿਵੈਲਪਮੈਂਟ ਬੈੰਕ ਲਿਮਟਡ ਦੇ ਕੁੱਲ 9 ਡਾਇਰੈਕਟਰਾਂ ਦੀ ਵੋਟਾਂ ਰਾਹੀਂ ਚੋਣ ਕੀਤੀ ਗਈ ਜਿਸ ਵਿੱਚੋਂ 4 ਡਾਇਰੈਕਟਰ ਰੋਪੜ ਜ਼ਿਲ੍ਹੇ ਨਾਲ ਸੰਬੰਧਿਤ ਹਨ ਜਿਨ੍ਹਾਂ ਵਿੱਚ ਸ.ਜਸਬੀਰ ਸਿੰਘ ਕਾਲਾ ਪਿੰਡ ਬੜਵਾ ਤੋਂ, ਸ਼੍ਰੀਮਤੀ ਜਸਵਿੰਦਰ ਕੌਰ ਉੱਪਰਲਾ ਨੂਰਪੁਰ ਬੇਦੀ ਤੋਂ, ਸ. ਸਿੰਗਰਾ ਸਿੰਘ ਕਲਵਾ ਤੋਂ ਅਤੇ ਸ.ਦਿਲਬਾਗ ਸਿੰਘ ਮਾਧੋਪੁਰ ਤੋਂ ਚੁਣੇ ਗਏ ਹਨ।
ਇਸ ਮੌਕੇ ਚੁਣੇ ਹੋਏ ਡਾਇਰੈਕਟਰਾਂ ਤੋਂ ਇਲਾਵਾ ਐਮਸੀ ਸ.ਇੰਦਰਪਾਲ ਸਿੰਘ ਰਾਜੂ ਸਤਿਆਲ, ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਸ਼ਿਵ ਕੁਮਾਰ ਲਾਲਪੁਰ, ਸ. ਸਤਨਾਮ ਸਿੰਘ ਨਾਗਰਾ, ਸ. ਗੁਰਦੀਪ ਮਾਣਕ, ਸ. ਸੁੱਚਾ ਸਿੰਘ, ਸ਼੍ਰੀ ਨਰਿੰਦਰ ਝਾਂਡੀਆਂ, ਸ. ਸਤਨਾਮ ਸਿੰਘ ਗਿੱਲ, ਸ਼੍ਰੀ ਵਿਕਰਮ ਗਰਗ ਅਤੇ ਰਾਹੁਲ ਵਰਮਾ ਹਾਜ਼ਰ ਸਨ।