ਵਿਧਾਇਕ ਚੱਢਾ ਨੇ ਸੜਕੀ ਹਾਦਸਾਗ੍ਰਸਤ ਪਰਿਵਾਰ ਦੀ ਕੀਤੀ ਮੱਦਦ

ਰੂਪਨਗਰ, 13 ਨਵੰਬਰ :-  ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਵੱਲੋਂ ਇਨਸਾਨੀਅਤ ਦੀ ਮਿਸਾਲ ਦਿੰਦਿਆਂ ਹੋਇਆ ਅੱਜ ਰੋਪੜ ਤੋਂ ਨੂਰਪੁਰ ਬੇਦੀ ਸੜਕ ਮਾਰਗ ਤੇ ਜਾਂਦੇ ਸਮੇਂ ਜਦੋਂ ਰਸਤੇ ਵਿੱਚ ਇੱਕ ਸੜਕ ਹਾਦਸਾ ਹੋਇਆ ਦੇਖਿਆ ਤਾਂ ਉਨ੍ਹਾਂ ਆਪਣੀ ਗੱਡੀ ਰੋਕੀ ਤੇ ਹਾਦਸੇ ਦਾ ਜਾਇਜ਼ਾ ਲਿਆ ਤੇ ਜਖਮੀਆਂ ਦਾ ਹਾਲ-ਚਾਲ ਪੁੱਛਿਆ।
ਹਲਕਾ ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਜਦੋ ਆਪਣੇ ਰੋਜ਼ ਦੇ ਪ੍ਰੋਗਰਾਮਾਂ ਅਨੁਸਾਰ ਰੋਪੜ ਤੋਂ ਨੂਰਪੁਰਬੇਦੀ ਆ ਰਹੇ ਸਨ ਤਾਂ ਜਦੋਂ ਉਨ੍ਹਾਂ ਨੇ ਪਿੰਡ ਗੜਬਾਗਾ ਦੇ ਕੋਲ ਰੋਡ ਦੇ ਕਿਨਾਰੇ ਤੇ ਐਕਸੀਡੈਂਟ ਹੋਣ ਨਾਲ ਜ਼ਖ਼ਮੀ ਹੋਏ ਪਤੀ ਪਤਨੀ ਡਿੱਗੇ ਦਿਖਾਈ ਦਿੱਤੇ ਤਾਂ ਤੁਰੰਤ ਉਨ੍ਹਾਂ ਨੇ ਆਪਣੀ ਕਾਰ ਵਿੱਚ ਪਾ ਕੇ ਇਲਾਜ ਲਈ ਸਿਵਲ ਹਸਪਤਾਲ ਰੋਪੜ ਭੇਜਿਆ ਅਤੇ ਆਪ ਖੁਦ ਕਿਸੇ ਰਾਹਗੀਰ ਦੀ ਲਿਫਟ ਲੈ ਕੇ ਆਪਣੇ ਅਗਲੇ ਪੜਾਅ ਤੱਕ ਪਹੁੰਚੇ।