
ਰੂਪਨਗਰ, 26 ਮਾਰਚ 2022
ਲੰਮੇ ਸਮੇਂ ਤੋਂ ਪਿੰਡ ਬੜੀ ਹਵੇਲੀ ਵਿਚ ਸੀਵਰੇਜ਼ ਦਾ ਪਾਣੀ ਰੁਕਣ ਕਾਰਨ ਪਿੰਡ ਵਾਸੀਆਂ ਦੇ ਘਰਾਂ ਦੇ ਅੱਗੇ ਸੀਵਰੇਜ਼ ਦਾ ਗੰਦਾ ਪਾਣੀ ਖੜਦਾ ਸੀ। ਜਿਸ ਨਾਲ ਉਹਨਾਂ ਨੂੰ ਘਰ ਦੇ ਬਾਹਰ ਆਉਣ ਜਾਣ ਦੀ ਬਹੁਤ ਸਮੱਸਿਆ ਆਉਂਦੀ ਹੈ।ਕਈ ਘਰਾਂ ਨੂੰ ਬਿਮਾਰੀਆਂ ਨੇ ਘੇਰ ਲਿਆ ਹੈ। ਪਿੰਡ ਵਾਸੀਆਂ ਨੇ ਵਿਧਾਇਕ ਐਡੋਕੇਟ ਦਿਨੇਸ਼ ਚੱਢਾ ਨੂੰ ਪਿੰਡ ਵਿੱਚ ਮੌਕਾ ਦੇਖਣ ਲਈ ਬੁਲਾਇਆ ਗਿਆ ਤਾਂ ਵਿਧਾਇਕ ਚੱਢਾ ਨੂੰ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਪ੍ਰਸ਼ਾਸ਼ਨ ਤੇ ਨਗਰ ਕੌਂਸਲ ਦੇ ਧਿਆਨ ਵਿੱਚ ਇਹ ਮਸਲਾ ਲਿਆਂਦਾ ਜਾ ਚੁੱਕਿਆ ਹੈ। ਪਰ ਇਸ ਮਸਲੇ ਤੇ ਕੋਈ ਵਾਜਿਬ ਕਾਰਵਾਈ ਨਹੀਂ ਹੋਈ। ਵਿਧਾਇਕ ਦਿਨੇਸ਼ ਚੱਢਾ ਨੇ ਮੌਕੇ ਤੇ ਨਗਰ ਕੌਂਸਲ ਦੇ ਸਬੰਧਿਤ ਅਧਿਕਾਰੀਆਂ ਨੂੰ ਬੁਲਾ ਕੇ ਗੱਲਬਾਤ ਕੀਤੀ।
ਹੋਰ ਪੜ੍ਹੋ :-ਆਈਓਐਲ ਕੈਮੀਕਲਜ਼ ਵੱਲੋਂ ਫਤਿਹਗੜ ਛੰਨਾ ’ਚ ਸੇਫਟੀ ਪ੍ਰੋਗਰਾਮ
ਉਹਨਾਂ ਕਿਹਾ ਕਿ ਇਸ ਸਮੱਸਿਆਂ ਦਾ ਹੱਲ ਜਲਦੀ ਜਲਦੀ ਤੋ ਕੱਢਿਆ ਜਾਵੇ। ਜੋ ਪਿੰਡ ਵਾਸੀ ਇਸ ਸਮੱਸਿਆਂ ਦਾ ਸਾਹਮਣਾ ਕਰਦੇ ਹਨ ਉਹਨਾਂ ਨੂੰ ਜਲਦੀ ਰਾਹਤ ਮਿਲੇ। ਪਿੰਡ ਵਾਸੀਆਂ ਵੱਲੋਂ ਵਿਧਾਇਕ ਦਿਨੇਸ਼ ਚੱਢਾ ਦੇ ਮੌਕੇ ‘ਤੇ ਲਏ ਐਕਸ਼ਨ ਦਾ ਧੰਨਵਾਦ ਕੀਤਾ। ਵਿਧਾਇਕ ਦਿਨੇਸ਼ ਚੱਢਾ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਉਹਨਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਨ।
ਹਲਕੇ ਵਿੱਚ ਕੁਝ ਚੰਗਾ ਕਰਨ ਲਈ ਹਮੇਸ਼ਾ ਤੱਤਪਰ ਰਹਿਣਗੇ। ਇਸ ਮੌਕੇ ਤੇ ਬਲਵੰਤ ਸਿੰਘ ਚਾਂਦਪੁਰੀ, ਮੀਤ ਸਿੰਘ, ਇੰਦਰਜੀਤ ਸਿੰਘ, ਸਵਰਨ ਸਿੰਘ, ਜਸਪ੍ਰੀਤ ਸਿੰਘ ਗਿੱਲ ਵਕੀਲ , ਪੱਪੂ ਬੜੀ ਹਵੇਲੀ, ਭਾਗ ਸਿੰਘ ਮਦਾਨ, ਚੇਤਨ ਕਾਲੀਆ, ਆਦਿ ਹੋਰ ਪਿੰਡ ਵਾਸੀ ਹਾਜ਼ਰ ਸਨ।

English



