
ਸਾਂਪਲਾ ਮੇਰਾ ਭਰਾ, ਸਾਂਪਲਾ ਨੂੰ ਜਿਤਾਓ ਤੇ ਭਾਜਪਾ ਸਰਕਾਰ ਬਣਵਾਓ : ਸਮਰਿਤੀ ਇਰਾਨੀ
ਫਗਵਾੜਾ, 16 ਫਰਵਰੀ 2022
ਅੱਜ ਇੱਥੇ ਹਲਕਾ ਫਗਵਾੜਾ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਚੋਣ ਪ੍ਰਚਾਰ ਲਈ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸਮਰਿਤੀ ਇਰਾਨੀ ਪਹੁੰਚੀ।
ਹੋਰ ਪੜ੍ਹੋ :- ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲਾ ਫਿਰੋਜ਼ਪੁਰ ਦੀ ਮੀਟਿੰਗ
ਉਹਨਾਂ ਨੇ ਕਾਂਗਰਸ ਪਾਰਟੀ ਦੇ ਵਰਦਿਆਂ ਪੰਜਾਬ ਦੇ ਲੋਕਾਂ ਨੂੰ 84 ਦੇ ਕਾਲੇ ਦੌਰ ਨੂੰ ਦੋਹਰਾਇਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਗਾਂਧੀ ਪਰਿਵਾਰ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ 30 ਸਾਲ ਤੱਕ ਬਚਾਏ ਰੱਖਿਆ। ਉਹਨਾਂ ਦੱਸਿਆ ਕਿ ਹੁਣ ਤੁਹਾਡੀ ਕਿਰਪਾ ਨਾਲ ਮੋਦੀ ਸਰਕਾਰ ਬਨਣ ’ਤੇ 30 ਸਾਲ ਬਾਅਦ ਮੁੱੜ ਤੋਂ ਸਿੱਖ ਕਤਲੇਆਮ ਦੇ ਕੇਸਾਂ ਦੀਆਂ ਫਾਈਲਾਂ ਖੁੱਲੀਆਂ ’ਤੇ ਨਰੇਂਦਰ ਮੋਦੀ ਦੀ ਅਗਵਾਈ ਸਰਕਾਰ ਨੇ ਉਕਤ ਦੋਸ਼ਿਆਂ ਦੇ ਖਿਲਾਫ ਜਾਂਚ ਕਰਵਾਈ ਅਤੇ ਉਹ ਹੁਣ ਜੇਲ ਵਿਚ ਹਨ। ਉਹਨਾਂ ਦੱਸਿਆ ਕਿ ਮੋਦੀ ਸਰਕਾਰ ਨੇ ਹੀ ਸਿੱਖ ਕਤਲੇਆਮ ਦੇ ਪੀੜਤਾਂ ਨੂੰ 5-5 ਲੱਖ ਰੁੱਪਏ ਮੁਆਵਜੇ ਵੱਜੋਂ ਦਿੱਤੇ ਹਨ।
ਕੇਂਦਰੀ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੇਰੇ ਭਰਾ ਵਿਜੈ ਸਾਂਪਲਾ ਨੂੰ ਵੋਟਾਂ ਪਾ ਕੇ ਜਿਤਾਉਣ ਅਤੇ ਪੰਜਾਬ ’ਚ ਭਾਜਪਾ ਸਰਕਾਰ ਬਣਾ ਕੇ ਭਾਰਤ ਦੇ ਨਵ ਨਿਰਮਾਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ।

English





