ਸਾਂਪਲਾ ਇਮਾਨਦਾਰ ਆਗੂ, ਸਾਂਪਲਾ ਨੂੰ ਜਿਤਾਓ, ਮੈਂ ਇਸੇ ਗਰਾਉਂਡ ਦਿਖਾਵਾਂਗਾ ਇੰਟਰਨੈਸ਼ਨਲ ਰੈਸਲਿੰਗ : ਖਲੀ
ਫਗਵਾੜਾ, 13 ਫਰਵਰੀ ( )- ਦੇਸ਼ ਦੇ ਮੰਨੇ ਪ੍ਰਮੰਨੇ ਰੈਸਲਰ ਅਤੇ ਭਾਜਪਾ ਆਗੂ ਦਲੀਪ ਸਿੰਘ ਰਾਣਾ ਉਰਫ ‘ਦਿ ਗ੍ਰੇਟ ਖਲੀ’ ਅਤੇ ਪ੍ਰਸਿੱਧ ਅਦਾਕਾਰ ਤੇੇ ਗਾਇਕ ਅਤੇ ਸਾਂਸਦ ਮਨੋਜ ਤਿਵਾੜੀ ਅੱਜ ਫਗਵਾੜਾ ਦੇ ਮੁਹੱਲ ਉਕਾਰ ਦੇ ਗਰਾਉਂਡ ’ਚ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ਵਿਚ ਆਯੋਜਿਤ ਰੈਲੀ ਵਿਚ ਪੁੱਜੇ। ਇਸ ਮੌਕੇ ਭਾਜਪਾ ਦੇ ਹੋਰ ਵੱਡੇ ਆਗੂ ਵੀ ਮੌਜੂਦ ਸਨ।
ਰੈਲੀ ਨੂੰ ਸੰਬੋਧਨ ਕਰਦਿਆਂ ਮਨੋਜ ਤਿਵਾੜੀ ਨੇ ਕਿਹਾ ਕਿ ਸਾਂਪਲਾ ਇਕ ਇਮਾਨਦਾਰ ਤੇ ਬਹੁਤ ਨੇਕ ਦਿਲ ਇਨਸਾਨ ਹਨ, ਤੁਸੀਂ ਉਨਾਂ ਨੂੰ ਆਉਣ ਵਾਲੀ 20 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜੇਤੂ ਬਣਾਓ। ਇਸ ਮੌਕੇ ਖਲੀ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਜੇਕਰ ਤੁਸੀਂ ਵਿਜੈ ਸਾਂਪਲਾ ਨੂੰ ਜਿਤਾ ਕੇ ਵਿਧਾਨ ਸਭਾ ਵਿਚ ਭੇਜੋਗੇ, ਤਾਂ ਮੈਂ ਵਾਅਦਾ ਕਰਦਾ ਹਾਂ ਇਸੇ ਮੈਦਾਨ ’ਚ ਇੰਟਰਨੈਸ਼ਨਲ ਰੈਸਲਿੰਗ ਲੋਕਾਂ ਲਈ ਆਯੋਜਿਤ ਕਰਵਾਈ ਜਾਵੇਗੀ।
ਮਨੋਜ ਤਿਵਾੜੀ ਨੇ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਲਈ ਵੱਡੇ ਕੰਮ ਕੀਤੇ ਜਾ ਰਹੇ ਹਨ, ਉਵੇਂ ਹੀ ਪੰਜਾਬ ਵਿਚ ਸਾਂਪਲਾ ਵੱਲੋਂ ਵੀ ਕਈ ਵੱਡੇ ਕਾਰਜ ਕਰਵਾਏ ਗਏ ਹਨ। ਇਸ ਮੌਕੇ ਮਨੋਜ ਤਿਵਾੜੀ ਨੇ ਸਟੇਜ ਤੋਂ ਸ਼੍ਰੀ ਰਾਮ ਜੀ ਦੇ ਗੀਤ ਵੀ ਲੋਕਾਂ ਨੂੰ ਸੁਣਾਏ।

English






