ਗਰੇਸ਼ੀਅਨ ਹਸਪਤਾਲ ਮੋਹਾਲੀ ਵੱਲੋਂ ਨਿਊਕਲੀਅਰ ਮੈਡੀਸਨ ਤਕਨੀਕ ਨਾਲ ਬੀਮਾਰੀਆਂ ਦੀ ਜਾਂਚ

SALONI MEHTO
Mohali hospital offers nuclear medicine for easy diagnostic of ailments
ਬੀਮਾਰੀ ਦਾ ਪਤਾ ਲਗਾਉਣ ਲਈ ਨਿਊਕਲੀਅਰ ਮੈਡੀਸਨ ਪਰਖ ਵਧੇਰੇ ਸੁਰਖਿਅਤ : ਡਾ. ਸਲੋਨੀ ਮਹਿਤਾ

 

ਮੋਹਾਲੀ, 23 ਸਤੰਬਰ 2021

ਗਰੇਸ਼ੀਅਨ ਸਪੁਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਨੇ ਮਨੁੱਖੀ ਸ਼ਰੀਰ ਦੇ ਅੰਗਾਂ ਦੀ ਕਾਰਜ ਪ੍ਰਣਾਲੀ ਦੀ ਜਾਂਚ ਲਈ ਨਿਊਕਲੀਅਰ ਮੈਡੀਸਨ ਅਤੇ ਪੀਈਟੀ (ਪੈਟ) ਸੀ ਟੀ ਸਕੈਨ ਵਿਭਾਗ ਦੇ ਕੰਸਲਟੈਂਟ ਡਾ. ਸਲੋਨੀ ਮਹਿਤਾ ਨੇ ਕਿਹਾ ਕਿ ਇਸ ਹਸਪਤਾਲ ਵਿਚ ਨਿਊਕਲੀਅਰ ਮੈਡੀਸਨ ਯੰਤਰਾਂ ਰਾਹੀਂ ਪਰਖ ਦੀ ਮੁਹਾਰਤ ਹੈ।

ਡਾ. ਮਹਿਤਾ ਨੇ ਦੱਸਿਆ ਕਿ ਅਤਿ-ਆਧੁਨਿਕ ਯੰਤਰਾਂ ਗਾਮਾ ਕੈਮਰਾ (ਸਪੈਕਟ) ਅਤੇ ਮਲਟੀ ਸਲਾਈਸ ਪੀਈਟੀ (ਪੈਟ)/ਸੀ ਟੀ ਸਕੈਨਰਾਂ ਦੀ ਮਦਦ ਨਾਲ ਨਿਊਕਲੀਅਰ ਮੈਡੀਸਨ ਤਕਨੀਕ ਰਾਹੀਂ ਬੀਮਾਰੀ ਦੀ ਸਹੀ ਪਰਖ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਨਿਊਕਲੀਅਰ ਮੈਡੀਸਨ ਯੰਤਰਾਂ ਰਾਹੀਂ ਸਰੀਰਕ ਅੰਗਾਂ ਵਿਚ ਕਿਸੇ ਕਿਸਮ ਦੇ ਵਿਕਾਰ ਜਾਂ ਵਿਗਾੜ ਦਾ ਸਹੀ ਪਤਾ ਲੱਗ ਜਾਂਦਾ ਹੈ।

ਡਾ. ਮਹਿਤਾ ਨੇ ਦੱਸਿਆ ਕਿ ਨਿਊਕਲੀਅਰ ਮੈਡੀਸਨ ਪ੍ਰੀਖਣ ਸਰਲ ਅਤੇ ਸੁਰਖਿਅਤ ਹੈ ਤੇ ਇਸ ਵਾਸਤੇ ਬਹੁਤ ਉਚੇਚ ਜਾਂ ਤਰੱਦਦ ਨਹੀਂ ਕਰਨਾ ਪੈਂਦਾ। ਇਸ ਨਾਲ ਤਜਰਬੇਕਾਰ ਡਾਕਟਰ ਬੀਮਾਰੀ ਦਾ ਸਹੀ ਪਤਾ ਲਗਾ ਕੇ ਸਹੀ ਇਲਾਜ ਸ਼ੁਰੂ ਕਰ ਸਕਦੇ ਹਨ।

ਹੋਰ ਪੜ੍ਹੋ :-ਸਥਾਨਕ ਕਮਿਸ਼ਨਰ ਵੱਲੋਂ ਪੰਜਾਬ ਸਰਕਾਰ ਦੇ ਦਿੱਲੀ ਵਿਖੇ ਕਾਰਜਸ਼ੀਲ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ

ਇਸ ਨਵੀਂ ਤਕਨੋਲੋਜੀ ਬਾਰੇ ਵਿਸਥਾਰ ਵਿਚ ਦਸਦਿਆਂ ਡਾ. ਮਹਿਤਾ ਨੇ ਕਿਹਾ ਕਿ ਇਸ ਨਾਲ ਸੈਂਕੜੇ ਕਿਸਮ ਦੀਆਂ ਬੀਮਾਰੀਆਂ ਦਾ ਸਹੀ ਪਤਾ ਲਗਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਬਹੁਤ ਹੀ ਸੂਖਮ ਅਤੇ ਬਾਰੀਕਬੀਨੀ ਨਾਲ ਪਤਾ ਲੱਗ ਸਕਦਾ ਹੈ, ਜਿਸ ਨਾਲ ਡਾਕਟਰ ਸਹੀ ਇਲਾਜ ਕਰ ਸਕਦੇ ਹਨ।