ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰੀ ਵਿਕਾਸ ਕਾਰਜਾਂ ਦੀ ਸਮੀਖਿਆ
ਸਾਰੇ ਘਰਾਂ ਤੋਂ ਕੂੜਾ ਇੱਕਤਰ ਕਰਨ ਦੇ ਹੁਕਮ
ਫਾਜਿ਼ਲਕਾ, 22 ਅਪ੍ਰੈਲ 2022
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਆਈਏਐਸ ਨੇ ਸ਼ਹਿਰਾਂ ਅੰਦਰ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਬੈਠਕ ਦੌਰਾਨ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰਾਂ ਵਿਚ ਬੁਨਿਆਦੀ ਸਹੁਲਤਾਂ ਦੇ ਵਿਕਾਸ ਨੂੰ ਤਰਜੀਹ ਦੇਣ ਦੇ ਨਾਲ ਨਾਲ ਸ਼ਹਿਰਾਂ ਵਿਚ ਸਫਾਈ, ਪੀਣ ਦੇ ਪਾਣ, ਸਟਰੀਟ ਲਾਇਟਾਂ ਆਦਿ ਦੇ ਪ੍ਰਬੰਧ ਦਰੁੱਸਤ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਦੇ ਸੁੰਦਰੀਕਰਨ ਨੂੰ ਤੱਵਜੋਂ ਦਿੱਤੀ ਜਾਵੇ ਅਤੇ ਹਰੇਕ ਸ਼ਹਿਰ ਦਾ ਮੁੰਹ ਮੁਹਾਂਦਰਾਂ ਨਿਖਾਰਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਸ਼ਹਿਰਾਂ ਵਿਚ ਘਰਾਂ ਤੋਂ ਕੂੜਾ ਇੱਕਤਰ ਕਰਨ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਲੋਕ ਘਰਾਂ ਤੋਂ ਗਿੱਲਾਂ ਅਤੇ ਸੁੱਕਾ ਕੂੜਾ ਅਲਗ ਅਲਗ ਕੂੜਾਦਾਨ ਵਿਚ ਇੱਕਤਰ ਕਰਨ ਅਤੇ ਨਗਰ ਕੌਂਸਲ ਦੇ ਕਰਮਚਾਰੀ ਨੂੰ ਗਿੱਲਾ ਅਤੇ ਸੁੱਕਾ ਕੂੜਾ ਅੱਲਗ ਅਲੱਗ ਹੀ ਦਿੱਤਾ ਜਾਵੇ।
ਹੋਰ ਪੜ੍ਹੋ :-ਆਰਿਆ ਪ੍ਰਾਜੈਕਟ ਤਹਿਤ ਮੁਰਗੀ ਪਾਲਣ ਨੂੰ ਹੁਲਾਰਾ ਦੇਣ ਲਈ ਉਪਰਾਲੇ
ਡਿਪਟੀ ਕਮਿਸ਼ਨਰ ਨੇ ਸ਼ਹਿਰਾਂ ਦੀਆਂ ਸੜਕਾਂ ਦੀ ਵੀ ਨਿਰਧਾਰਤ ਸਮੇਂ ਤੇ ਮੁਰੰਮਤ ਕਰਦੇ ਰਹਿਣ ਦੀ ਹਦਾਇਤ ਕੀਤੀ ਹੈ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਵੱਲੋਂ ਫਾਜਿ਼ਲਕਾ ਫਿਰੋਜਪੁਰ ਟੋਲ ਰੋਡ ਵਾਲੀ ਕੰਪਨੀ ਨੂੰ ਹਦਾਇਤ ਕੀਤੀ ਕਿ ਯਕੀਨੀ ਬਣਾਇਆ ਜਾਵੇ ਕਿ ਸਮਝੌਤੇ ਅਨੁਸਾਰ ਸੜਕ ਸੁਰੱਖਿਆ ਸਬੰਧੀ ਜ਼ੋ ਵੀ ਇੰਤਜਾਮ ਕੀਤੇ ਜਾਣੇ ਹਨ ਉਹ ਹਰ ਹਾਲ ਵਿਚ ਕੀਤੇ ਹੋਣ ਅਤੇ ਅਜਿਹਾ ਨਾ ਕਰਨ ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਵੀ ਹਾਜਰ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ਹਿਰਾਂ ਵਿਚ ਚੱਲ ਰਹੇ ਸਾਰੇ ਕੰਮ ਤੈਅ ਸਮਾਂ ਹੱਦ ਅੰਦਰ ਪੂਰੇ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਫਾਜਿ਼ਲਕਾ ਦੇ ਕਾਰਜ ਸਾਧਕ ਅਫ਼ਸਰ ਮੰਗਤ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਕੂੜਾ ਇੱਕਤਰ ਕਰਨ ਲਈ ਜਲਦ ਹੀ ਨਵੇਂ ਵਾਹਨਾਂ ਦੀ ਖਰੀਦ ਵੀ ਕੀਤੀ ਜਾਣੀ ਹੈ ਜਿਸ ਨਾਲ ਸਫਾਈ ਵਿਵਸਥਾ ਹੋਰ ਬਿਹਤਰ ਹੋ ਸਕੇਗੀ।
ਜਲਾਲਾਬਾਦ ਦੇ ਕਾਰਜ ਸਾਧਕ ਅਫ਼ਸਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਪੂਰਾਣੇ ਠੋਸ ਕਚਰੇ ਵਿਚੋਂ ਪਲਾਸਟਿਕ ਅਤੇ ਹੋਰ ਸਖ਼ਤ ਸਮੱਗਰੀ ਅਲਗ ਕਰਨ ਦਾ ਪ੍ਰੋਜ਼ੈਕਟ ਵੀ ਫਾਜਿ਼ਲਕਾ ਜਿ਼ਲ੍ਹੇ ਵਿਚ ਪ੍ਰਭਾਵੀ ਤਰੀਕੇ ਨਾਲ ਲਾਗੂ ਕੀਤਾ ਗਿਆ ਹੈ।

English





