ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਆਸਾਂ, ਖ਼ਾਹਿਸ਼ਾਂ ਅਤੇ ਉਮੀਦਾਂ ਵਧਦੀਆਂ ਜਾ ਰਹੀਆਂ ਹਨ। ਖ਼ਾਸ ਕਰਕੇ ਮਹਿਲਾਵਾਂ ਤੇ ਅਨੁਸੂਚਿਤ ਜਾਤਾਂ (SC), ਅਨੁਸੂਚਿਤ ਕਬੀਲਿਆਂ (ST) ਨਾਲ ਸਬੰਧਿਤ ਸੰਭਾਵੀ ਉੱਦਮੀਆਂ ਦਾ ਇੱਕ ਵੱਡਾ ਸਮੂਹ ਆਪਣੇ ਦਮ ’ਤੇ ਇੱਕ ਉੱਦਮ ਸਥਾਪਿਤ ਕਰਨਾ ਚਾਹੁੰਦਾ ਹੈ, ਤਾਂ ਜੋ ਉਹ ਤਰੱਕੀ ਕਰ ਕੇ ਪ੍ਰਫ਼ੁੱਲਤ ਹੋ ਸਕਣ। ਅਜਿਹੇ ਉੱਦਮੀ ਸਮੁੱਚੇ ਦੇਸ਼ ਵਿੱਚ ਫੈਲੇ ਹੋਏ ਹਨ ਅਤੇ ਉਨ੍ਹਾਂ ਵਿੱਚ ਆਪਣੇ ਉਨ੍ਹਾਂ ਵਿਚਾਰਾਂ ਨੂੰ ਲੈ ਕੇ ਬਹੁਤ ਉਤਸ਼ਾਹ ਹੈ, ਜੋ ਉਹ ਖ਼ੁਦ ਤੇ ਆਪਣੇ ਪਰਿਵਾਰਾਂ ਲਈ ਕਰ ਸਕਦੇ ਹਨ।
ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਅਆਂ ਨਾਲ ਸਬੰਧਿਤ ਤੇ ਮਹਿਲਾ ਖ਼ਾਹਿਸ਼ਮੰਦ ਉੱਦਮੀ ਊਰਜਾ ਨਾਲ ਭਰਪੂਰ ਹਨ ਤੇ ਉਤਸਾਹੀ ਹਨ ਪਰ ਉਨ੍ਹਾਂ ਨੂੰ ਆਪਣਾ ਸੁਪਨਾ ਸਾਕਾਰ ਕਰਦਿਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੀਆਂ ਚੁਣੌਤੀਆਂ ਨੂੰ ਸਮਝਦਿਆਂ ਆਰਥਿਕ ਸਸ਼ਕਤੀਕਰਣ ਤੇ ਰੋਜ਼ਗਾਰ ਸਿਰਜਣ ਉੱਤੇ ਧਿਆਨ ਕੇਂਦ੍ਰਿਤ ਕਰਦਿਆਂ ਬੁਨਿਆਦੀ ਪੱਧਰ ਉੱਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ‘ਸਟੈਂਡ ਅੱਪ ਇੰਡੀਆ ਸਕੀਮ’ ਦੀ ਸ਼ੁਰੂਆਤ 5 ਅਪ੍ਰੈਲ, 2016 ਨੂੰ ਕੀਤੀ ਗਈ ਸੀ। ਇਸ ਯੋਜਨਾ ਨੂੰ ਸਾਲ 2025 ਤੱਕ ਅੱਗੇ ਵਧਾ ਦਿੱਤਾ ਗਿਆ ਹੈ।
ਜਦੋਂ ਅਸੀਂ ‘ਸਟੈਂਡ-ਅੱਪ ਇੰਡੀਆ ਸਕੀਮ’ ਦੀ ਪੰਜਵੀਂ ਵਰ੍ਹੇਗੰਢ ਮਨਾ ਰਹੇ ਹਾਂ, ਆਓ ਇਸ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਤੇ ਪ੍ਰਾਪਤੀਆਂ ਉੱਤੇ ਝਾਤ ਪਾ ਲਈਏ।
‘ਸਟੈਂਡ–ਅੱਪ ਇੰਡੀਆ’ ਦਾ ਉਦੇਸ਼ ਮਹਿਲਾਵਾਂ, ਅਨੁਸੂਚਿਤ ਜਾਤਾਂ (SC) ਅਤੇ ਅਨੁਸੂਚਿਤ ਕਬੀਲਿਆਂ (ST) ਵਰਗਾਂ ਨਾਲ ਸਬੰਧਿਤ ਲੋਕਾਂ ’ਚ ਉੱਦਮਤਾ ਨੂੰ ਉਤਸ਼ਾਹਿਤ ਕਰਨਾ, ਵਪਾਰ, ਨਿਰਮਾਣ ਤੇ ਸੇਵਾਵਾਂ ਦੇ ਖੇਤਰ ਵਿੱਚ ਗ੍ਰੀਨਫ਼ੀਲਡ ਉੱਦਮ ਦੀ ਸ਼ੁਰੂਆਤ ਕਰਨ ਵਿੱਚ ਤਿਅਰ ਤੇ ਟ੍ਰੇਨੀ ਦੋਵੇਂ ਤਰ੍ਹਾਂ ਦੇ ਰਿਣੀਆਂ ਦੀ ਮਦਦ ਕਰਨਾ ਹੈ।
‘ਸਟੈਂਡ–ਅੱਪ ਇੰਡੀਆ’ ਦਾ ਉਦੇਸ਼ ਇਹ ਕਰਨਾ ਹੈ:
• ਮਹਿਲਾਵਾਂ, ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਿਤ ਵਰਗਾਂ ’ਚ ਉੱਦਮਤਾ ਨੂੰ ਉਤਸ਼ਾਹਿਤ ਕਰਨਾ।
• ਤਿਆਰ ਤੇ ਟ੍ਰੇਨੀ ਦੋਵੇਂ ਤਰ੍ਹਾਂ ਦੇ ਰਿਣੀਆਂ ਵੱਲੋਂ ਕਾਰੋਬਾਰ, ਨਿਰਮਾਣ ਤੇ ਸੇਵਾਵਾਂ ਦੇ ਖੇਤਰ ਵਿੱਚ ਗ੍ਰੀਨਫ਼ੀਲਡ ਉੱਦਮਾਂ ਦੀ ਸ਼ੁਰੂਆਤ ਲਈ ਕਰਜ਼ੇ ਮੁਹੱਈਆ ਕਰਵਾਉਣਾ। ਇਸ ਤਰ੍ਹਾਂ ਪ੍ਰਤੀਸਥਾਪਨ ਹੋਵੇਗਾ
• ਤਿਆਰ ਅਤੇ ਟ੍ਰੇਨੀ ਦੋਵੇਂ ਤਰ੍ਹਾਂ ਦੇ ਰਿਣੀਆਂ ਵੱਲੋਂ ਨਿਰਮਾਣ, ਸੇਵਾਵਾਂ ਜਾਂ ਕਾਰੋਬਾਰੀ ਖੇਤਰ ਤੇ ਖੇਤੀਬਾੜੀ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਗ੍ਰੀਨਫ਼ੀਲਡ ਉੱਦਮ ਸਥਾਪਿਤ ਕਰਨ ਲਈ ਕਰਜ਼ੇ ਮੁਹੱਈਆ ਕਰਵਾਉਣਾ
• ਸ਼ਡਿਊਲਡ ਕਮਰਸ਼ੀਅਲ ਬੈਂਕਾਂ ਦੀ ਪ੍ਰਤੀ ਸ਼ਾਖਾ ’ਚ ਅਨੁਸੂਚਿਤ ਜਾਤੀ/ ਅਨੁਸੂਚਿਤ ਕਬੀਲੀਆਂ ਨਾਲ ਸਬੰਧਿਤ ਘੱਟੋ–ਘੱਟ ਇੱਕ ਰਿਣੀ ਅਤੇ ਘੱਟੋ–ਘੱਟ ਇੱਕ ਮਹਿਲਾ ਰਿਣੀ ਨੂੰ 10 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੇ ਬੈਂਕ ਕਰਜ਼ਿਆਂ ਦੀ ਸੁਵਿਧਾ ਦੇਣਾ

English






