ਲੁਧਿਆਣਾ, 25 ਦਸੰਬਰ, 2024
ਕੇਂਦਰ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਟਰਾਂਸਪੋਰਟ ਵਿਭਾਗਾਂ ਸਮੇਤ ਮਨੁੱਖੀ ਸਰੋਤ ਵਿਕਾਸ ਲਈ ਵਰਕਸ਼ਾਪ ਅਤੇ ਸਿਖਲਾਈ ਪ੍ਰੋਗਰਾਮ ਦੀ ਸਕੀਮ ਲਾਗੂ ਕੀਤੀ ਹੈ, ਜਿਸ ਦਾ ਉਦੇਸ਼ ਐਸਆਰਟੀਯੂ/ਐਸਟੀਯੂ/ਐਸਟੀਸੀ ਅਤੇ ਟ੍ਰੈਫਿਕ ਪੁਲਿਸ ਵਿਭਾਗਾਂ ਦੇ ਅਧਿਕਾਰੀਆਂ ਨੂੰ ਰੂਲਜ਼ ਐਂਡ ਰੇਗੁਲੇਸ਼ਨਸ , ਸੜਕ ਸੁਰੱਖਿਆ ਨਾਲ ਸਬੰਧਤ ਉਪਾਅ, ਦੁਰਘਟਨਾ ਜਾਂਚ, ਡਿਜੀਟਲ ਪਹਿਲਕਦਮੀਆਂ ਅਤੇ ਨਾਗਰਿਕਾਂ ਦੀ ਸਹੂਲਤ ਦੇ ਉਪਾਅ, ਜਨਤਕ ਆਵਾਜਾਈ ਵਿੱਚ ਇੰਟੈਲੀਜੈਂਟ ਟ੍ਰਾਂਸਪੋਰਟੇਸ਼ਨ ਸਿਸਟਮ ਨੂੰ ਲਾਗੂ ਕਰਨ ਅਤੇ ਆਵਾਜਾਈ ਨਾਲ ਸਬੰਧਤ ਹੋਰ ਮੁੱਦਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ। ਹੈ। ਇਸ ਯੋਜਨਾ ਤਹਿਤ ਪਿਛਲੇ ਤਿੰਨ ਵਿੱਤੀ ਸਾਲਾਂ ਵਿੱਚ 7,713 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ ਹੈ।
ਸੜਕ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਜੈਰਾਮ ਗਡਕਰੀ ਨੇ ਹਾਲ ਹੀ ਵਿੱਚ ਸਮਾਪਤ ਹੋਏ ਸਰਦ ਰੁੱਤ ਸੈਸ਼ਨ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਗਏ “ਹਾਈਵੇਜ਼ ਉੱਤੇ ਟਰਾਮਾ ਕੇਅਰ ਸੇਵਾਵਾਂ” ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਅਰੋੜਾ ਨੇ ਕਿਹਾ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ ਸਰਕਾਰ ਵੱਲੋਂ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸੜਕ ਸੁਰੱਖਿਆ ਪ੍ਰੋਗਰਾਮਾਂ ਨੂੰ ਚਲਾਉਣ ਲਈ ਵੱਖ-ਵੱਖ ਏਜੰਸੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸੜਕ ਸੁਰੱਖਿਆ ਐਡਵੋਕੇਸੀ ਸਕੀਮ ਲਾਗੂ ਕੀਤੀ ਗਈ ਹੈ। ਇਸ ਸਕੀਮ ਤਹਿਤ ਵੱਖ-ਵੱਖ ਏਜੰਸੀਆਂ ਨੇ ਫਸਟ ਰੇਸਪੌਂਡੈਂਟ ਟਰੇਨਿੰਗ ਪ੍ਰੋਗਰਾਮ ਕਰਵਾਏ ਹਨ।
ਆਈਆਈਟੀ ਮਦਰਾਸ ਵਿਖੇ ਸੈਂਟਰ ਆਫ ਐਕਸੀਲੈਂਸ ਫਾਰ ਰੋਡ ਸੇਫਟੀ (ਸੀਓਆਰਐਸ) ਨੇ ਸੀਓਆਰਐਸ ਰਾਹੀਂ ਵਿਕਸਤ ਰੂਟ ਕਾਜ਼ ਅਨਲੀਸਿਸ ਮੈਟ੍ਰਿਕਸ ਫਰੇਮਵਰਕ ਦੀ ਵਰਤੋਂ ਕਰਦੇ ਹੋਏ ਵਿਗਿਆਨਕ ਕਰੈਸ਼ ਜਾਂਚ ‘ਤੇ ਤਾਮਿਲਨਾਡੂ, ਹਰਿਆਣਾ, ਝਾਰਖੰਡ ਅਤੇ ਕਰਨਾਟਕ ਵਰਗੇ 4 ਰਾਜਾਂ ਵਿੱਚ 497 ਪੁਲਿਸ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਹੈ।
ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਐਚਐਲਐਲ ਲਾਈਫਕੇਅਰ ਲਿਮਟਿਡ ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ , ਜਿਸ ਦੇ ਅਧੀਨ ਹਾਦਸਾ ਪ੍ਰਬੰਧਨ ਸੇਵਾਵਾਂ (ਜਿਵੇਂ ਕਿ ਐਂਬੂਲੈਂਸ/ਕ੍ਰੇਨ/ਗਸ਼ਤ ਵਾਹਨ) ਨਾਲ ਸੰਬੰਧਤ ਸੜਕ ਯੂਨਿਟਾਂ ਵਿੱਚ ਤਾਇਨਾਤ ਸਟਾਫ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ, ਦੁਰਘਟਨਾ ਪੀੜਤਾਂ ਦੀ ਸਥਿਤੀ ਸਥਿਰ ਰੱਖਣ,ਸੁਰੱਖਿਅਤ ਮਰੀਜ਼ਾਂ ਦੀ ਆਵਾਜਾਈ ਅਤੇ ਦੇਖਭਾਲ, ਕੁਸ਼ਲ ਟ੍ਰੈਫਿਕ ਪ੍ਰਬੰਧਨ, ਸ਼ਿਫਟ ਦੇ ਮਾਪਦੰਡਾਂ ਅਨੁਸਾਰ ਮੁਕਤ ਵਹਾਅ ਰੁਕਾਵਟ, ਫਸਟ ਏਡ ਸਿਖਲਾਈ, ਸਾਰੀਆਂ ਐਮਰਜੈਂਸੀ ਸੇਵਾਵਾਂ ਅਤੇ ਸਥਾਨਕ ਸੁਰੱਖਿਆ ਕੌਂਸਲਾਂ ਨਾਲ ਤਾਲਮੇਲ ਬਣਾਈ ਰੱਖਣ ਲਈ ਟ੍ਰੇਨਿੰਗ ਦਿੱਤੀ ਗਈ ਹੈ।
ਟ੍ਰਾਮਾ ਅਤੇ ਬਰਨ ਇੰਜਰੀਜ਼ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਰਾਸ਼ਟਰੀ ਪ੍ਰੋਗਰਾਮ ਦੇ ਤਹਿਤ, 11 ਨਵੰਬਰ, 2024 ਤੋਂ ਡਾ. ਆਰ.ਐੱਮ.ਐੱਲ. ਹਸਪਤਾਲ, ਨਵੀਂ ਦਿੱਲੀ ਵਿਖੇ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 53 ਨਰਸਾਂ ਅਤੇ ਡਾਕਟਰਾਂ ਨੂੰ ਟ੍ਰਾਮਾ ਪ੍ਰਬੰਧਨ ਸਿਖਲਾਈ ਦਿੱਤੀ ਗਈ ਹੈ।
ਇਸ ਤੋਂ ਇਲਾਵਾ, ਮੰਤਰੀ ਨੇ ਜਵਾਬ ਦਿੱਤਾ ਕਿ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਨੇ ਰਾਸ਼ਟਰੀ ਰਾਜਮਾਰਗਾਂ ‘ਤੇ ਦੁਰਘਟਨਾਵਾਂ ਪ੍ਰਬੰਧਨ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਨੀਤੀਗਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ ਰਾਸ਼ਟਰੀ ਰਾਜਮਾਰਗਾਂ ‘ਤੇ ਬਚਾਅ ਐਂਬੂਲੈਂਸਾਂ ਅਤੇ ਗਸ਼ਤ ਵਾਹਨਾਂ ਲਈ ਲਾਜ਼ਮੀ ਉਪਕਰਣਾਂ ਦੀ ਸੂਚੀ ਪ੍ਰਦਾਨ ਕਰਦੇ ਹਨ। ਇਹ ਦਿਸ਼ਾ-ਨਿਰਦੇਸ਼ ਐਂਬੂਲੈਂਸਾਂ ਅਤੇ ਗਸ਼ਤ ਵਾਹਨਾਂ ਦੀਆਂ ਸਪੇਸੀਫਿਕੇਸ਼ਨਸਜ਼, ਬ੍ਰਾਂਡਿੰਗ ਅਤੇ ਮਾਨਤਾ ਨੂੰ ਵੀ ਨਿਰਧਾਰਤ ਕਰਦੇ ਹਨ। ਇਸ ਤੋਂ ਇਲਾਵਾ, ਦਿਸ਼ਾ-ਨਿਰਦੇਸ਼ ਯੋਗਤਾ ਅਤੇ ਤਜਰਬੇ, ਹਾਈਵੇ ਪੈਟਰੋਲਿੰਗ ਵਾਹਨਾਂ ਵਿੱਚ ਮੈਨਪਾਵਰ ਦੀ ਲੋੜ ਦੇ ਨਾਲ-ਨਾਲ ਐਂਬੂਲੈਂਸਾਂ
ਵਿੱਚ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨਾਂ ਦੀ ਲੋੜ ਆਦਿ ਨੂੰ ਦਰਸਾਉਂਦੇ ਹਨ।

English






