ਮੋਦੀ ਦਾ ਸੁਪਣਾ, ਮੰਤਵ ਅਤੇ ਟੀਚਾ ਦੇਸ਼ ਨੂੰ ਉਚਾਈਆਂ ’ਤੇ ਪਹੁੰਚਾਉਣਾ : ਅਸੋਕ ਨੇਤੇ
ਸਾਂਪਲਾ ਕਰਣਗੇ ਫਗਵਾੜਾ ਦੇ ਹਰ ਵਾਰਡ ਦਾ ਵਿਕਾਸ : ਸੀਮਾ ਰਾਣਾ
ਫਗਵਾੜਾ, 15 ਫਰਵਰੀ 2022
ਅੱਜ ਵਾਰਡ ਨੰਬਰ 6 ਦੇ ਵਾਸੀਆਂ ਨੇ ਭਾਜਪਾ ਉਮੀਦਵਾਰ ਵਿਜੈ ਸਾਂਪਲਾ ਦੇ ਹੱਕ ’ਚ ਸਮਰਥਨ ਦਾ ਐਲਾਨ ਕਰਦੇ ਹੋਏ ਸਾਂਪਲਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਿਸ਼ਵਾਸ ਦਵਾਇਆ। ਚੋਣ ਪ੍ਰਚਾਰ ਲਈ ਸਾਂਪਲਾ ਅਮਨ ਨਗਰ ਵਾਰਡ ਨੰਬਰ 6 ਵਿਚ ਪਹੁੰਚੇ, ਜਿੱਥੇ ਉਨਾਂ ਸੀਮਾ ਰਾਣਾ ਦੀ ਅਗੁਵਾਈ ਵਿਚ ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਵਾਰਡ ਨੂੰ ਸੰੁਦਰ ਬਨਾਉਣ ਵਿਚ ਕੋਈ ਕਮੀ ਨਹੀ ਛੱਡਣਗੇ। ਇਸ ਮੌਕੇ ’ਤੇ ਮਹਾਰਾਸ਼ਟਰ ਦੇ ਗਡਚਿਰੋਲੀ-ਚਿਮੁਰ ਤੋਂ ਸਾਂਸਦ ਅਤੇ ਹੁਸ਼ਿਆਰਪੂਰ ਲੋਕਸਭਾ ਦੇ ਇੰਚਾਰਜ਼ ਅਸ਼ੋਕ ਨੇਤੇ ਵਿਸ਼ੇਸ ਤੌਰ ’ਤੇ ਪਹੁੰਚੇ।
ਹੋਰ ਪੜ੍ਹੋ :- ਪੰਜਾਬ ਦੀ ਮਿੱਟੀ ਵੇਚਣ ਵਾਲਿਆਂ ਨੂੰ ‘ਆਪ’ ਦੀ ਸਰਕਾਰ ਭੇਜੇਗੀ ਜੇਲ: ਰਾਘਵ ਚੱਢਾ
ਐਮ.ਪੀ. ਅਸ਼ੋਕ ਨੇਤੇ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੁਪਣਾ, ਟੀਚਾ ਤੇ ਮੰਤਵ ਦੇਸ਼ ਨੂੰ ਉਚਾਈ ’ਤੇ ਲੈ ਕੇ ਜਾਣ ਦਾ ਹੈ, ਭਾਰਤ ਨੂੰ ਨੰਬਰ ਵਨ ਦੇਸ਼ ਬਨਾਉਣਾ ਹੈ। ਉਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੇ ਵਿਸ਼ਵ ਵਿਚ ਸਬ ਤੋਂ ਜਿਆਦਾ ਵਰਕਰਾਂ ਵਾਲੀ ਪਾਰਟੀ ਹੈ। ਉਨਾਂ ਕਿਹਾ ਕਿ ਲੋਕ ਵੱਡੀ ਗਿਣਤੀ ਵਿਚ ਮਾਣਯੋਗ ਨਰੇਂਦਰ ਮੋਦੀ ਦੇ ਰਾਸ਼ਟਰ ਹਿੱਤ ਵਿਚ ਕਰਵਾਏ ਜਾ ਰਹੇ ਕੰਮਾਂ ਦੇ ਲਈ ਭਾਜਪਾ ਦੇ ਨਾਲ ਜੁੜੇ ਰਹੇ ਹਨ।
ਇਸ ਮੌਕੇ ’ਤੇ ਸੀਮਾ ਰਾਣਾ ਨੇ ਲੋਕਾਂ ਨੂੰ ਦੱਸਿਆ ਕਿ ਸਾਂਪਲਾ ਦੀ ਅਗੁਵਾਈ ਵਿਚ ਉਨਾਂ ਕੋਰੋਨਾ ਕਾਲ ਵਿਚ ਲੋਕਾਂ ਦੀ ਦਿਲ ਤੋਂ ਸੇਵਾ ਕੀਤੀ ਹੈ ਅਤੇ ਕੇਂਦਰ ਦੀ ਯੋਜਨਾਵਾਂ ਨੂੰ ਸ਼ਹਿਰ ਵਾਸੀਆਂ ਤੱਕ ਪਹੁੰਚਾਉਣਾ ਹੈ। ਉਨਾਂ ਕਿਹਾ ਕਿ ਸਾਂਪਲਾ ਦਾ ਫਗਵਾੜਾ ਦੇ ਵਿਕਾਸ ਵਿਚ ਅਹਿਮ ਯੋਗਦਾਨ ਰਿਹਾ ਹੈ ਅਤੇ ਉਹ ਭਵਿੱਖ ਵਿਚ ਵੀ ਰਹੇਗਾ। ਇਸ ਮੌਕੇ ’ਤੇ ਅਸ਼ੋਕ ਨੇਤੇ (ਐਮਪੀ ਮਹਾਰਾਸ਼ਟਰ), ਸ਼ਿਵ ਸ਼ਰਮਾ, ਬਬਲੂ ਕੰਡੋਲਾ, ਸਨੀ ਬੱਤਾ, ਸ਼ਸ਼ੀ ਸ਼ਰਮਾ, ਰੌਕੀ ਪਰਮਾਰ, ਅਮਰੀਕ ਟਿੱਬੀ, ਚੰਦਰੇਸ਼ ਕੌਲ, ਸੁਰਿੰਦਰ ਛਿੰੰਦਾ, ਦੁਰਜਿੰਦਰ ਸਿੰਘ, ਸ਼ੈਰੀ ਡਡਵਾਲ, ਵਿਪਨ ਸ਼ਰਮਾ ਸਮੇਤ ਮੁਹੱਲਾ ਵਾਸੀ ਮੌਜੂਦ ਸਨ।
ਉਥੇ ਹੀ ਪਿੰਡ ਸਪਰੋੜ ਵਿਚ ਸਥਿੱਤ ਐਨਜੀਓ ਵਰਲਡ ਵਾਈਡ ਵਿਚ ਵਿਜੈ ਸਾਂਪਲਾ ਦੇ ਚੋਣ ਪ੍ਰਚਾਰ ਦੇ ਲਈ ਇਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸਦੀ ਪ੍ਰਧਾਨਗੀ ਅਨੁਪ ਖਰਬੰਦਾ ਨੇ ਕੀਤੀ। ਇਸ ਮੌਕੇ ’ਤੇ ਸਾਂਪਲਾ ਨੇ ਭਾਜਪਾ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ। ਸਾਂਪਲਾ ਨੇ ਲੋਕਾਂ ਨੂੰ ਆਉਣ ਵਾਲੀ 20 ਤਰੀਕ ਨੂੰ ਉਨਾਂ ਦੇ ਪੱਖ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ’ਤੇ ਮੈਡਮ ਅਨੁਸ ਖਰਬੰਦਾ, ਪੰਕਜ ਸ਼ਰਮਾ, ਧਰਮਵੀਰ, ਰਾਮਭਵਨ, ਗੁਲਜਾਰ, ਅਸ਼ੋਕ ਕੁਮਾਰ, ਜਸਕਰਣ, ਸ਼ਾਮ ਲਾਲ, ਰਾਕੇਸ਼ ਸ਼ਰਮਾ, ਮੈਡਮ ਸ਼ਾਰਦਾ ਸ਼ਰਮਾ, ਸਾਬਕਾ ਕੌਂਸਲਰ ਰੋਹਿਤ ਸ਼ਰਮਾ ਅਤੇ ਆਸ਼ਾ ਸ਼ਰਮਾ ਆਦਿ ਮੌਜੂਦ ਸਨ।

English






