ਨਗਰ ਕੌਂਸਲ ਫਿਰੋਜ਼ਪੁਰ ਨੇ 4 ਚਲਾਨਾਂ ਨੂੰ ਭੇਜਿਆ ਕੋਰਟ

news makahni
news makhani
ਕੱਚਰਾ ਫੈਲਾਉਣ ਵਾਲੇ 4 ਵਿਅਕਤੀਆਂ ਦੇ ਚਲਾਨਾਂ ਨੂੰ ਭੇਜਿਆ ਜਿਲ੍ਹਾ ਅਦਾਲਤ ਵਿੱਚ
ਲੋਕ ਸ਼ਹਿਰ ਦੀ ਸਾਫ-ਸਫਾਈ ਵਿਚ ਨਗਰ ਕੌਂਸਲ ਨੂੰ ਸਹਿਯੋਗ ਦੇਣ

ਫਿਰੋਜ਼ਪੁਰ 11 ਅਪ੍ਰੈਲ 2022

ਕਾਰਜਸਾਧਕ ਅਫਸਰ ਨਗਰ ਕੌਂਸਲ ਫਿਰੋਜ਼ਪੁਰ ਗੁਰਦਾਸ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸ਼ਹਿਰ ਦੀ ਵੱਖ- ਵੱਖ ਰਿਹਾਇਸ਼ੀ ਏਰੀਆ, ਕਮਰਸ਼ੀਅਲ ਏਰੀਆ ਅਤੇ ਪਬਲਿਕ ਏਰੀਏ ਅੰਦਰ ਰੋਜ਼ਾਨਾਂ ਸਫਾਈ ਕਰਵਾਈ ਜਾਦੀ ਹੈ। ਉੱਥੇ ਸ਼ਹਿਰ ਵਾਸੀਆਂ ਨੂੰ ਸਫਾਈ ਪ੍ਰਤੀ ਸਮੇਂ- ਸਮੇਂ ਤੇ ਜਾਗਰੂਕ ਵੀ ਕੀਤਾ ਜਾਦਾ ਹੈ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਮੇਂ- ਸਮੇਂ ਤੇ ਘਰਾਂ ਵਿੱਚੋਂ ਕੱਚਰੇ ਦੀ ਕੂਲੇਕਸ਼ਨ, ਕੱਚਰੇ ਨੂੰ ਵੱਖ- ਵੱਖ ਕਰਨਾ, ਹੋਮਕੰਪੋਸਟਿੰਗ ਆਦਿ ਸਬੰਧੀ ਜਾਗਰੂਕ ਕੀਤਾ ਜਾਦਾ ਹੈ ।

ਹੋਰ ਪੜ੍ਹੋ :-ਪ੍ਰੀ-ਪ੍ਰਾਇਮਰੀ ਜਮਾਤਾਂ ਦੀਆਂ ਮਹੀਨਾਵਾਰ ਖੇਡ ਗਤੀਵਿਧੀਆਂ ਦਾ ਕੈਲੰਡਰ ਜਾਰੀ

ਪ੍ਰੰਤੂ ਫਿਰ ਵੀ ਜੋ ਲੋਕ ਸਫਾਈ ਦੀਆਂ ਇਹਨਾਂ ਹਦਾਇਤਾ ਦੀ ਪਾਲਣਾਂ ਨਹੀ ਕਰਦੇ ਜਾਂ ਮਿਊਸੀਪਲ ਸੋਲਿਡ ਵੇਸਟ ਰੂਲ 2016 ਦੀ ਉਲੰਘਣਾਂ ਕਰਦੇ ਹਨ, ਉਹਨਾਂ ਦਾ ਚਲਾਨ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਮੇ-ਸਮੇਂ ਤੇ ਵੱਖ- ਵੱਖ ਧਰਾਵਾਂ ਤਹਿਤ ਕੀਤਾ ਜਾਦਾ ਹੈ। ਇਸੇ ਪ੍ਰਕਾਰ ਪਿਛਲੀ ਦਿਨੀ ਜਿਹਨਾਂ ਲੋਕਾਂ ਦੇ ਚਲਾਨ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਕੀਤੇ ਗਏ ਸਨ। ਉਹਨਾਂ ਵਿੱਚੋਂ 4 ਅਜਿਹੇ ਚਲਾਨ ਸਨ ਜਿਹਨਾਂ ਨੂੰ ਅਜੇ ਤੱਕ ਖਾਰਜ ਨਹੀ ਕਰਵਾਇਆ ਗਿਆ ਸੀ ਇਸ ਸਬੰਧੀ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਰੂਲਾਂ ਅਤੇ ਨਿਯਮਾਂ ਅਨੁਸਾਰ ਇਹਨਾਂ 4 ਵਿਅਕਤੀਆਂ ਦੇ ਚਲਾਨਾਂ ਨੂੰ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਜਿਲ੍ਹਾ ਕੋਰਟ ਕੰਪਲੈਕਸ ਪਾਸ ਆਉਣ ਵਾਲੀ ਲੋਕ ਅਦਾਲਤ ਅੰਦਰ ਅਗਲੇਰੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।

ਅੰਤ ਵਿੱਚ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਜੀ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਫਿਰੋਜ਼ਪੁਰ ਸ਼ਹਿਰ ਨੂੰ ਸਾਫ- ਸੁਥਰਾ ਰੱਖਣ ਵਿੱਚ ਨਗਰ ਕੌਂਸਲ ਨੂੰ ਬਣਦਾ ਸਹਿਯੋਗ ਕਰਨ ਤਾਂ ਜੋ ਭਵਿੱਖ ਵਿੱਚ ਅਜਿਹੀ ਚਲਾਨਾਂ ਦੀ ਕਾਰਵਾਈ ਬਚਿਆ ਜਾ ਸਕੇ।