ਨਵਾਂਸ਼ਹਿਰ, 9 ਨਵੰਬਰ 2021
ਪੰਜਾਬ ਵਿਚ ਖੁੰਬਾਂ (ਢੀਂਗਰੀ) ਦੀ ਕਾਸ਼ਤ ਦੀ ਬੇਹੱਦ ਸੰਭਾਵਨਾ ਅਤੇ ਮਹੱਤਵ ਹੋਣ ਕਾਰਨ ਇਸ ਧੰਦੇ ਤੋਂ ਚੰਗੀ ਕਮਾਈ ਕੀਤੀ ਜਾ ਸਕਦੀ ਹੈ, ਕਿਉਂਕਿ ਖੁੰਬਾਂ ਵਿਚ ਬਹੁਤ ਸਾਰੇ ਖ਼ੁਰਾਕੀ ਤੱਤ ਮੌਜੂਦ ਹੁੰਦੇ ਹਨ। ਖੰੁਬਾਂ ਬਲੱਡ ਪ੍ਰੈਸ਼ਰ ਨੂੰ ਸਥਿਰ ਰੱਖਦੀਆਂ ਹਨ ਅਤੇ ਇਨਾਂ ਵਿਚ ਪਾਈ ਜਾਣ ਵਾਲੀ ਪ੍ਰੋਟੀਨ ਸੌਖੀ ਅਤੇ ਪੂਰੀ ਹਜ਼ਮ ਹੋ ਜਾਂਦੀ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲੇ ਵਿਚ ਖੁੰਬਾਂ ਦੀ ਕਾਸ਼ਤ ਨੂੰ ਪ੍ਰਫੁਲਿੱਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਹੋਰ ਪੜ੍ਹੋ :-ਮਟਰਾਂ ਦੀ ਨੋਡਲ ਟੀਮ ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡਾਂ ਦਾ ਦੌਰਾ
ਉਨਾਂ ਦੱਸਿਆ ਕਿ ਜ਼ਿਲੇ ਵਿਚ ਨਵੰਬਰ-ਦਸੰਬਰ ਮਹੀਨੇ ਦੌਰਾਨ ਖੁੰਬ ਦੀ ਕਿਸਮ ਢੀਂਗਰੀ ਦੇ ਬੀਜ ਦੀਆਂ 2 ਹਜ਼ਾਰ ਬੋਤਲਾਂ ਜਿਮੀਂਦਾਰਾਂ ਨੂੰ ਵਾਜਿਬ ਰੇਟ ’ਤੇ ਦਿੱਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਇਸ ਨਾਲ ਜਿਮੀਂਦਾਰ ਆਪਣੇ ਘਰ ਵਿਚ ਹੀ ਲੋੜ ਮੁਤਾਬਿਕ ਖੁੰਬ ਦੀ ਪੈਦਾਵਾਰ ਕਰ ਸਕਦੇ ਹਨ। ਉਨਾਂ ਕਿਹਾ ਕਿ ਜਿਮੀਂਦਾਰ ਇਹ ਬੀਜ ਬਾਗਬਾਨੀ ਵਿਭਾਗ ਦੇ ਮੁੱਖ ਦਫ਼ਤਰ ਜਾਂ ਬਲਾਕਾਂ ਦੇ ਦਫ਼ਤਰਾਂ ਵਿਚੋਂ ਜ਼ਰੂਰਤ ਅਨੁਸਾਰ ਲੈ ਸਕਦੇ ਹਨ।
ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ ਨੇ ਇਸ ਸਬੰਧੀ ਦੱਸਿਆ ਕਿ ਕਿ ਇਸ ਸਮੇਂ ਮੌਸਮ ਢੀਂਗਰੀ ਦੀ ਕਾਸ਼ਤ ਲਈ ਬਹੁਤ ਹੀ ਢੁਕਵਾਂ ਹੈ। ਉਨਾਂ ਕਿਹਾ ਕਿ ਇਸ ਦੀ ਪੈਦਾਵਾਰ ਬਿਨਾਂ ਕਿਸੇ ਖਾਦ ਅਤੇ ਕੀਟਨਾਸ਼ਕ ਤੋਂ ਹੁੰਦੀ ਹੈ। ਉਨਾਂ ਕਿਹਾ ਕਿ ਹਰ ਘਰ ਆਪਣੀ ਲੋੜ ਮੁਤਾਬਿਕ ਘਰ ਵਿਚ ਖੁੰਬ ਪੈਦਾ ਕਰੇ ਅਤੇ ਇਸ ਦਾ ਸੇਵਨ ਕਰੇ, ਕਿਉਂਕਿ ਇਸ ਦੀ ਕਾਸ਼ਤ ਬੰਦ ਕਮਰੇ ਵਿਚ ਹੁੰਦੀ ਹੈ ਅਤੇ ਇਸ ਲਈ ਜ਼ਮੀਨ ਦੀ ਜ਼ਰੂਰਤ ਵੀ ਨਹੀਂ ਹੁੰਦੀ।
ਫੋਟੋ :-ਸ੍ਰੀ ਵਿਸ਼ੇਸ਼ ਸਾਰੰਗਲ, ਡਿਪਟੀ ਕਮਿਸ਼ਨਰ।

English






