ਐਨ.ਸੀ.ਸੀ. ਅਕੈਡਮੀ ਰੋਪੜ ਵਲੋਂ ਬਲੱਡ ਡੋਨੇਸ਼ਨ ਕੈਂਪ ‘ਚ 58 ਯੂਨਿਟ ਬਲੱਡ ਡੋਨੇਟ

ਰੂਪਨਗਰ, 16 ਜੂਨ :- ਐਨ.ਸੀ.ਸੀ. ਅਕੈਡਮੀ ਰੋਪੜ ਵਿਖੇ 23 ਪੰਜਾਬ ਬਟਾਲੀਅਨ ਐਨ.ਸੀ.ਸੀ. ਰੋਪੜ ਨੇ ਆਪਣੇ ਚੱਲ ਰਹੇ ਐਨੂਅਲ ਟ੍ਰੇਨਿੰਗ ਕੈਂਪ ਦੌਰਾਨ ਬਲੱਡ ਸੈਂਟਰ, ਸਰਕਾਰੀ ਹਸਪਤਾਲ ਰੋਪੜ ਦੇ ਸਹਿਯੋਗ ਨਾਲ ਬਲੱਡ ਡੋਨੇਸ਼ਨ ਕੈਂਪ ਲਗਾਇਆ। ਇਸ ਕੈਂਪ ਦਾ ਉਦਘਾਟਨ ਕਮਾਂਡਿੰਗ ਅਫ਼ਸਰ ਸ਼ਸ਼ੀ ਭੂਸ਼ਣ ਰਾਣਾ ਨੇ ਕੀਤਾ। ਇਸ ਕੈਂਪ ਦੌਰਾਨ ਕਰਨਲ ਸ਼ਸ਼ੀ ਭੂਸ਼ਣ ਰਾਣਾ, ਕਰਨਲ ਐੱਲ ਕੇ ਅਗਰਵਾਲ, ਆਨਰੇਰੀ ਲੈਫਟੀਨੈਂਟ ਸੂਬੇਦਾਰ ਮੇਜਰ ਮੁਕੇਸ਼ ਕੁਮਾਰ (ਸੇਨਾ ਮੈਡਲ) ਸਮੇਤ 2 ਐਨ.ਸੀ.ਸੀ. ਅਫ਼ਸਰਾਂ, 15 ਪੀ ਆਈ ਸਟਾਫ਼ ਅਤੇ ਐਨ.ਸੀ.ਸੀ. 40 ਕੈਡਿਟਾਂ ਨੇ 58 ਯੂਨਿਟ ਬਲੱਡ ਡੋਨੇਟ ਕੀਤਾ।

ਬਲੱਡ ਡੋਨੇਸ਼ਨ ਕੈਂਪ ਦੇ ਉਦਾਘਟਨੀ ਸਮਾਗਮ ਮੌਕੇ ਕਰਨਲ ਸ਼ਸ਼ੀ ਭੂਸ਼ਣ ਰਾਣਾ ਨੇ ਕੈਡਿਟਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਲੱਡ ਡੋਨੇਟ ਕਰਨਾ ਜੀਵਨ ਦਾਨ ਦੇਣ ਦੇ ਬਰਾਬਰ ਹੈ ਅਤੇ ਬਲੱਡ ਡੋਨੇਟ ਕਰਨ ਵਿਚ ਐਨ.ਸੀ.ਸੀ. ਕੈਡਿਟਾਂ ਨੇ ਹਮੇਸ਼ਾਂ ਮੋਹਰੀ ਭੂਮਿਕਾ ਅਦਾ ਕੀਤੀ ਹੈ। ਇਸੇ ਪ੍ਰਕਾਰ ਕਰਨਲ ਐੱਲ ਕੇ ਅਗਰਵਾਲ ਨੇ ਬਲੱਡ ਡੋਨੇਟ ਕਰਨ ਵਾਲੇ ਡੋਨਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦੁਆਰਾ ਸਮਾਜ ਸੇਵਾ ਲਈ ਪਾਏ ਇਸ ਯੋਗਦਾਨ ਨੂੰ ਸਮਾਜ ਲਈ ਪ੍ਰੇਰਣਾਦਾਇਕ ਦੱਸਿਆ ਅਤੇ ਖ਼ੁਦ ਵੀ ਬਲੱਡ ਡੋਨੇਟ ਕੀਤਾ।

ਇਸ ਕੈਂਪ ਵਿੱਚ ਬਲੱਡ ਡੋਨੇਟ ਕਰਨ ਵਾਲੇ ਸਾਰੇ ਡੋਨਰਾਂ ਨੇ ਬਲੱਡ ਡੋਨੇਟ ਕਰਨ ਦੀ ਸਹੁੰ ਚੁੱਕ ਕੇ ਇਸ ਕਾਰਜ ਨੂੰ ਹੋਰ ਅੱਗੇ ਲੈਕੇ ਜਾਣ ਦਾ ਪ੍ਰਣ ਕੀਤਾ। ਸਰਕਾਰੀ ਹਸਪਤਾਲ ਰੋਪੜ ਤੋਂ ਆਈ ਬਲੱਡ ਸੈਂਟਰ ਦੀ ਟੀਮ ਵਿਚ ਡਾ. ਹਰਲੀਨ ਕੌਰ (ਬੀ ਟੀ ਓ), ਸ਼੍ਰੀਮਤੀ ਸੁਨੀਤਾ ਦੇਵੀ (ਐੱਸ/ਐਨ), ਮਨਜੀਤ ਕੌਰ (ਕਾਊਂਸਲਰ), ਲੈਬ ਟੈਕਨੀਸ਼ੀਅਨ ਅਮਨਦੀਪ ਕੌਰ, ਅਮਨਦੀਪ ਸਿੰਘ ਤੇ ਵਿਸ਼ਾਲ ਸ਼ਾਮਲ ਸਨ।

 

ਹੋਰ ਪੜ੍ਹੋ :-  ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਪਰਦਾਫਾਸ਼ ਕਰਨ ਲਈ ਕਿਵੇਂ ਇੱਕ ਛੋਟੇ ਜਿਹੇ ਸੁਰਾਗ ਜ਼ਰੀਏ ਪੰਜਾਬ ਪੁਲਿਸ ਦੀਆਂ ਟੀਮਾਂ ਫਤਿਹਾਬਾਦ ਪਹੁੰਚੀਆਂ