
ਚੰਡੀਗੜ, 10 ਦਸੰਬਰ 2021
ਪੰਜਾਬ ਸਰਕਾਰ ਨੇ ਸ੍ਰੀ ਨਰੇਸ਼ ਧੀਗਾਨ ਨੂੰ ਪੰਜਾਬ ਸਡਿਊਲਡ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਿਨਾਸ ਕਾਰਪੋਰੇਸ਼ਨ ਦਾ ਉਪ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ।
ਹੋਰ ਪੜ੍ਹੋ :-ਸੁਖਬੀਰ ਸਿੰਘ ਬਾਦਲ ਵੱਲੋਂ ਇਤਿਹਾਸਕ ਜਿੱਤ ਲਈ ਕਿਸਾਨਾਂ ਨੁੰ ਵਧਾਈ
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਪੰਜਾਬ ਸਡਿਊਲਡ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਿਨਾਸ ਕਾਰਪਰੋਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਿਯੁਕਤੀ ਤੋਂ ਬਾਅਦ ਸ੍ਰੀ ਨਰੇਸ਼ ਧੀਗਾਨ ਨੇ ਆਪਣਾ ਆਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸਮਾਜਿਕ ਨਿਆਂ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਸ੍ਰੀ ਧੀਗਾਨ ਦਾ ਮੂੰਹ ਮਿੱਠਾ ਕਰਵਾਇਆ। ਇਹ ਮਹੱਤਵਪੂਰਨ ਜ਼ਿੰਮੇਂਵਾਰੀ ਦੇਣ ਲਈ ਸ੍ਰੀ ਧੀਗਾਨ ਨੇ ਡਾ. ਵੇਰਕਾ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਉਹ ਸਮਾਜ ਦੇ ਦੱਬੇ ਕੁਲਚੇ ਵਰਗਾਂ ਦੀ ਪੂਰੀ ਦਿ੍ਰੜਤਾ, ਇਮਾਨਦਾਰੀ ਅਤੇ ਸਮਰਪਨ ਦੀ ਭਾਵਨਾ ਨਾਲ ਸੇਵਾ ਕਰਨਗੇ।
ਇਸੇ ਦੌਰਾਨ ਹੀ ਪੰਜਾਬ ਸਰਕਾਰ ਨੇ ਪੰਜਾਬ ਸਡਿਊਲਡ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਿਨਾਸ ਕਾਰਪੋਰੇਸ਼ਨ ਦੇ ਬੋਰਡ ਆਫ ਡਾਇਰੈਕਟਰਜ਼ ਦਾ ਸ੍ਰੀ ਭਾਗ ਦਾਸ ਭਾਰਤ ਨੂੰ ਨਾਨ ਆਫਿਸ਼ਲ ਡਾਇਰੈਕਟਰ ਨਿਯੁਕਤ ਕੀਤਾ ਹੈ।

English





