ਕੌਮੀ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਚੰਡੀਗੜ ਵਿੱਚ 20 ਜਨਵਰੀ ਤੋਂ ਸੁਣਨਗੇ ਸ਼ਿਕਾਇਤਾਂ

NEWS MAKHANI

ਚੰਡੀਗੜ•, 17 ਜਨਵਰੀ :
ਕੌਮੀ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਵੱਲੋਂ ਚੰਡੀਗੜ• ਵਿਖੇ 20 ਜਨਵਰੀ 2020 ਤੋਂ 31 ਜਨਵਰੀ  2020 ਤੱਕ ਸਰਕਟ ਬੈਂਚ ਸਿਟਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਪੰਜਾਬ ਰਾਜ ਦੇ ਖਪਤਕਾਰਾਂ ਦੇ ਝਗੜਿਆਂ ਦਾ ਨਿਵਾਰਣ ਕਰਨਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਕੌਮੀ ਕਮਿਸ਼ਨ, ਰਾਜ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਚੰਡੀਗੜ•, ਪਲਾਟ ਨੰ. 5-ਬੀ, ਸੈਕਟਰ 19-ਬੀ, ਮੱਧਿਆ ਮਾਰਗ ਵਿਖੇ 20 ਜਨਵਰੀ 2020 ਤੋਂ 31 ਜਨਵਰੀ  2020 ਤੱਕ ਸਰਕਟ ਬੈਂਚ ਸਿਟਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਖਪਤਕਾਰਾਂ ਦੇ ਝਗੜਿਆਂ ਦਾ ਨਿਵਾਰਣ ਕਰਨਗੇ ਅਤੇ ਇਸ ਦੌਰਾਨ 150 ਤੋਂ 175 ਦੇ ਕਰੀਬ ਪੈਂਡਿੰਗ ਮਾਮਲਿਆਂ ਦੀ ਸੁਣਵਾਈ ਕਰਨਗੇ।
ਕਮਿਸ਼ਨ ਇਸ ਦੋਰਾਨ ਆਏ ਨਵੇਂ ਕੇਸਾਂ ਦੀ ਵੀ ਸੁਣਵਾਈ ਕਰੇਗਾ।