ਓਮੀਕਰੋਨ ਦੇ ਚੱਲਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋ ਜਾਰੀ ਕੀਤੀਆਂ ਨਵੀਂਆਂ ਗਾਈਡਲਾਈਨਜ਼

 ਰੂਪਨਗਰ 

ਕੋਰੋਨਾ ਦੀ ਨਵੀਂ ਲਹਿਰ ਓਮੀਕਰੋਨ ਦੇ ਚੱਲਦੇ ਦੇਸ਼ ਭਰ ਵਿੱਚ ਸਕੂਲ ਤੇ ਕਾਲਜ ਖੂਲੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ  ਅਧਿਆਪਕਾਂ ਤੇ ਵਿਦਿਆਰਥੀਆਂ ਲਈ ਸਪੱਸ਼ਟ ਕੀਤਾ ਹੈ ਕਿ ਕੋਵਿਡ ਦੇ ਨਿਯਮਾਂ ਦੀ ਪਾਲਨਾ ਨਾ ਕਰਣ ਲਈ ਸਕੂਲ ਮੁਖੀ ਜਵਾਬਦੇਹ ਹੋਣਗੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਵੈਕਸੀਨ ਲਾਉਣਾ ਲਾਜ਼ਮੀ ਹੈ ਅਤੇ ਖੰਘ, ਜ਼ੁਕਾਮ ਤੇ ਬੁਖ਼ਾਰ ਹੋਣ ’ਤੇ ਅਧਿਆਪਕ ਤੇ ਵਿਦਿਆਰਥੀਆਂ ਨੂੰ ਸਕੂਲ ’ਚ ਐਂਟਰ ਨਾ ਕਰਨ ਦਿੱਤਾ ਜਾਵੇ। ਜੇਕਰ ਅਜਿਹੀ ਕੋਈ ਸ਼ਿਕਾਇਤ ਹੈ ਤਾਂ ਉਸ ਨੂੰ ਸਕੂਲ ’ਚ ਐਂਟਰੀ ਤੋਂ ਪਹਿਲਾਂ ਘਰ ਭੇਜ ਦਿੱਤਾ ਜਾਵੇ ਤੇ ਡਾਕਟਰ ਦੇ ਸੰਪਰਕ ’ਚ ਰਹਿਣ ਲਈ ਕਿਹਾ ਜਾਵੇ। ਮਾਸਕ ਲਾਉਣਾ ਸਭ ਲਈ ਬੇਹੱਦ ਲਾਜ਼ਮੀ ਹੈ। ਨਵੀਆਂ ਹਦਾਇਤਾਂ ਅਨੁਸਾਰ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਕੋਵਿਡਵਿਰੋਧੀ ਵੈਕਸੀਨ ਦੀ ਡੋਜ਼ ਲਾਜ਼ਮੀ ਕੀਤੀ ਗਈ ਹੈ ਅਤੇ ਸਕੂਲਾਂ ’ਚ ਆਉਣ ਵਾਲੇ ਵਿਦਿਆਰਥੀਆਂ ਨੂੰ ਵੈਕਸੀਨ ਲਗਾੲ ਜਾ ਰਹੀ ਹੈ। ਉੰਨ੍ਹਾਂ ਦੱਸਿਆ ਕਿ ਸਕੂਲਾਂ ਨੂੰ ਹਿਦਾਇਤ ਕੀਤੀ ਹੈ ਕਿ ਜਮਾਤਾਂ ’ਚ ਵੀ ਸੈਨੇਟਾਈਜ਼ਰ ਦਾ ਖ਼ਾਸ ਪ੍ਰਬੰਧ ਰੱਖਿਆ ਜਾਵੇ। ਵਿਦਿਆਰਥੀਆਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਇਕ-ਦੂਜੇ ਦੀ ਪਾਣੀ ਦੀ ਬੋਤਲ ਦਾ ਇਸਤੇਮਾਲ ਨਾ ਕਰਨ। ਵਿਦਿਆਰਥੀ ਵੀ ਘਰ ਤੋਂ ਆਪਣਾ ਸੈਨੇਟਾਈਜ਼ਰ ਲੈ ਕੇ ਆਉਣ ਤੇ ਸਾਫ਼-ਸਫਾਈ ਦਾ ਧਿਆਨ ਰੱਖਣ।
ਚੈਕਿੰਗ ਟੀਮਾਂ ਦਾ ਗਠਨ
ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹਾ’ਚ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਨਿਰੰਤਰ ਸਕੂਲਾਂ ’ਚ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰਵਾਉਣ ਲਈ ਚੈਕਿੰਗ ਕਰਦੀਆਂ ਰਹਿਣਗੀਆਂ। ਸਕੂਲ ਪ੍ਰਬੰਧਕ ਦੀ ਜ਼ਿਮੇੇਵਾਰੀ ਹੋਵੇਗੀ ਕਿ ਗਾਈਡਲਾਈਨ ਦੀ ਸਕੂਲ ’ਚ ਪਾਲਣਾ ਹੋ ਰਹੀ ਹੈ ਕਿ ਨਹੀਂ। ਚੈਕਿੰਗ ਟੀਮ ਨੇ ਜੇਕਰ ਵਿਭਾਗ ਦੇ ਧਿਆਨ ’ਚ ਲਿਆਂਦਾ ਕਿ ਸਬੰਧਤ ਸਕੂਲ ’ਚ ਨਿਯਮਾਂ ਦੀ ਪਾਲਣ ਨਹੀਂ ਹੋ ਰਹੀ ਤਾਂ ਵਿਭਾਗ ਵੱਲੋਂ ਉਸ ਸਕੂਲ ਮੁਖੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਕੂਲ ’ਚ ਸੋਸ਼ਲ ਡਿਸਟੈਸਿੰਗ ਦਾ ਇਸਤੇਮਾਲ ਕਰਨਾ ਬੇਹੱਦ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਨਿਯਮਾਂ ਦੀ ਪਾਲਣਾ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਹੈ, ਉਹ ਜ਼ਰੂਰ ਲਗਵਾਉਣ।

 

ਹੋਰ ਪੜ੍ਹੋ :- ਜ਼ਿਲੇ ’ਚ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ