ਚੰਡੀਗੜ•, 6 ਫਰਵਰੀ:
ਜ਼ਿੰਦਗੀ ਵਿੱਚ ਪੈਸਾ ਸਭ ਕੁੱਝ ਨਹੀਂ ਹੁੰਦਾ ਪਰ ਕਈ ਵਾਰ ਪੈਸੇ ਦੀ ਤੋਟ ਕਾਰਨ ਬਹੁਤ ਕੁੱਝ ਕਰਨ ਖੁਣੋਂ ਰਹਿ ਵੀ ਜਾਂਦਾ ਹੈ। ਪੰਜਾਬ ਸਰਕਾਰ ਦਾ ਲਾਟਰੀ ਵਿਭਾਗ ਆਪਣੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਅਜਿਹੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਕਰਨ ਅਤੇ ਨਵੇਂ ਸੁਪਨੇ ਸਜੋਣ ਦਾ ਮੌਕਾ ਪ੍ਰਦਾਨ ਕਰਦਾ ਹੈ। ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਪਿਛਲੇ ਦਿਨੀਂ ਕੱਢੇ ਗਏ ਨਿਊਂ ਯੀਅਰ ਬੰਪਰ-2020 ਦੇ ਡਰਾਅ ਵਿੱਚ ਕਰੋੜਾਂ ਰੁਪਏ ਦੇ ਇਨਾਮ ਕੱਢੇ ਗਏ।
ਇਸ ਡਰਾਅ ਦਾ ਪਹਿਲਾ ਇਨਾਮ ਤਿੰਨ ਕਰੋੜ ਰੁਪਏ ਦਾ ਸੀ, ਜਿਸ ਨੂੰ ਦੋ ਜੇਤੂਆਂ ਵਿੱਚ ਤਕਸੀਮ ਕੀਤਾ ਗਿਆ। ਮੋਗਾ ਜ਼ਿਲ•ੇ ਦੇ ਪਿੰਡ ਚੀਮਾ ਵਾਸੀ ਹਰਵਿੰਦਰ ਸਿੰਘ ਨੂੰ 1.50 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਦੱਸਣਯੋਗ ਹੈ ਕਿ 1.50 ਕਰੋੜ ਰੁਪਏ ਦੇ ਪਹਿਲੇ ਇਨਾਮ ਦੇ ਦੂਜੇ ਜੇਤੂ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ ਹਨ।
ਚੰਡੀਗੜ• ਵਿਖੇ ਪੰਜਾਬ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ•ਾਂ ਕਰਵਾਉਣ ਬਾਅਦ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਕੰਬਾਇਨਾਂ ਦੇ ਸਪੇਅਰ ਪਾਰਟਜ਼ ਵਾਲੀ ਦੁਕਾਨ ‘ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਕਦੇ ਸੁਪਨੇ ਵਿੱਚ ਨਹੀਂ ਸੋਚਿਆ ਸੀ ਕਿ ਉਹ ਕਰੋੜਪਤੀ ਬਣੇਗਾ ਪਰ ਪੰਜਾਬ ਲਾਟਰੀਜ਼ ਵਿਭਾਗ ਦੇ ਨਿਊ ਯੀਅਰ ਬੰਪਰ ਬਦੌਲਤ ਉਹ ਰਾਤੋ ਰਾਤ ਐਨੀ ਵੱਡੀ ਰਕਮ ਜਿੱਤ ਸਕਿਆ।
ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਉਨ•ਾਂ ਦੇ ਪਰਿਵਾਰ ਨੂੰ ਮਾਲੀ ਤੰਗੀਆਂ ਤੋਂ ਨਿਜ਼ਾਤ ਮਿਲੇਗੀ। ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਨਵਾਂ ਮਕਾਨ ਵੀ ਬਣਾਉਣਾ ਚਾਹੁੰਦਾ ਹੈ ਅਤੇ ਅਜੇ ਵਿਆਹ ਵੀ ਕਰਵਾਉਣਾ ਹੈ। ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਹਰਵਿੰਦਰ ਸਿੰਘ ਨੂੰ ਇਨਾਮੀ ਰਾਸ਼ੀ ਜਲਦੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।
—–
ਕੈਪਸ਼ਨ- ਪੰਜਾਬ ਰਾਜ ਨਿਊ ਯੀਅਰ ਬੰਪਰ ਦਾ 1.50 ਕਰੋੜ ਦਾ ਪਹਿਲਾ ਇਨਾਮ ਜੇਤੂ ਹਰਵਿੰਦਰ ਸਿੰਘ।

English





