
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ ਕਿਸਾਨ ਅਤੇ ਮੁਲਾਜ਼ਮ ਵਿੰਗਾਂ ਨੁੰ ਤੇ ਨਾਲ ਹੀ ਮੁਲਾਜ਼ਮ ਫਰੰਟ ਨੁੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਨਾ ਸਿਰਫ ਸਬਜ਼ੀਆਂ ਲਈ ਘੱਟੋ ਘੱਟ ਸਮਰਥਨ ਮੁੱਲ (ਐਮ ਐਸ ਪੀ) ਸ਼ੁਰੂ ਕਰੇਗੀ ਤੇ ਕਿਸਾਨਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਫਸਲੀ ਬੀਮਾ ਸਕੀਮ ਸ਼ੁਰੂ ਕਰੇਗੀ ਬਲਕਿ ਨਾਲ ਹੀ ਸਰਕਾਰੀ ਮੁਲਾਜ਼ਮਾਂ ਲਈ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਮੁੜ ਸ਼ੁਰੂ ਕਰੇਗੀ ਤੇ ਤਨਖਾਹ ਕਮਿਸ਼ਨ ਦੀਆਂ ਸਾਰੀਆਂ ਤਰੁੱਟੀਆਂ ਦੂਰ ਕਰੇਗੀ।
ਹੋਰ ਪੜ੍ਹੋ :-ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸੁਰੱਖਿਆ ਵਿਚ ਸੰਨ ਲੱਗਣ ਨੇ ਸਾਬਤ ਕੀਤਾ ਕਿ ਪੰਜਾਬ ਵਿਚ ਕਾਨੁੰਨ ਵਿਵਸਥਾ ਲਾਗੂ ਕਰਨ ਦੀ ਮਸ਼ੀਨਰੀ ਢਹਿ ਢੇਰੀ ਹੋਈ : ਸੁਖਬੀਰ ਸਿੰਘ ਬਾਦਲ
ਅਕਾਲੀ ਦਲ ਦੇ ਪ੍ਰਧਾਨ ਪਾਰਟੀ ਦੇ ਕਿਸਾਨ ਅਤੇ ਮੁਲਾਜ਼ਮਾਂ ਦੇ ਨਾਲ ਨਾਲ ਮੁਲਾਜ਼ਮ ਫਰੰਟ ਦੀ ਪਾਰਟੀ ਮੁੱਖ ਦਫਤਰ ਵਿਚ ਹੋਈ ਮੀਟਿੰਗ ਜਿਸ ਵਿਚ ਕਿਸਾਨ ਤੇ ਮੁਲਾਜ਼ਮ ਫਰੰਟ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਵੀ ਸ਼ਾਮਲ ਹੋਏ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਮੰਗਾਂ ਦੀ ਗੱਲ ਕਰਦਿਆਂ ਮੁਲਾਜ਼ਮ ਵਿੰਗ ਦੇ ਪ੍ਰਧਾਨ ਇਸ਼ਰ ਸਿੰਘ ਮੰਝਪੁਰ ਤੇ ਮੁਲਾਜ਼ਮ ਫਰੰਟ ਦੇ ਪ੍ਰਧਾਨ ਬਾਜ਼ ਸਿੰਘ ਖਹਿਰਾ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਸਰਕਾਰ ਨੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਅਤੇ ਠੇਕੇ ’ਤੇ ਕੰਮ ਕਰਦੇ 36000 ਮੁਲਾਜ਼ਮ ਰੈਗੂਲਰ ਨਹੀਂ ਕੀਤੇ। ਉਹਨਾਂ ਇਹ ਵੀ ਮੰਗ ਕੀਤੀ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸਾਰੇ ਸਰਕਾਰੀ ਵਿਭਾਗਾਂ ਵਿਚ ਖਾਲੀ ਪਈਆਂ ਆਸਾਮੀਆਂ ਭਰੇ, ਸਿੱਖਿਆ ਵਿਭਾਗ ਵਿਚ ਕੰਪਿਊਟਰ ਟੀਚਰਾਂ ਨੁੰ ਰੈਗੂਲਰ ਕਰੇ, ਆਂਗਣਵਾੜੀ ਤੇ ਮਿਡ ਡੇਅ ਮੀਲ ਵਰਕਰਾਂ ਨੂੰ ਪੂਰਾ ਪੇਅ ਗਰੇਡ ਦੇਵੇ, ਪਿਛਲੇ ਸਮੇਂ ਦੇ ਮੁਲਾਜ਼ਮਾਂ ਦੇ ਸਾਰੇ ਭੱਤੇ ਬਹਾਲ ਕਰੇ, 6ਵੇਂ ਪੇਅ ਕਮਿਸ਼ਨ ਵੱਲੋਂ ਉਹਨਾਂ ਦੇ ਰੱਦ ਕੀਤੇ 52 ਭੱਤੇ ਵੀ ਬਹਾਲ ਕਰੇ ਅਤੇ ਸਾਰੇ ਬੋਰਡਾਂ ਤੇ ਕਾਰਪੋਰੇਸ਼ਨਾਂ ਲਈ 7ਵੀਂ ਤਨਖਾਹ ਕਮਿਸ਼ਨ ਦੀ ਰਿਪੋਰਟ ਵੀ ਲਾਗੂ ਕਰੇ। ਉਹਨਾਂ ਇਹ ਵੀ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਖਿਲਾਫ ਦਰਜ ਹੋਏ ਸਾਰੇ ਝੁਠੇ ਕੇਸ ਵੀ ਰੱਦ ਕੀਤੇ ਜਾਣ।

English





