ਚੰਡੀਗੜ੍ਹ, 02 NOV 2023
ਦਿੱਲੀ-ਐੱਨਸੀਆਰ ਵਿੱਚ ਐੱਨਐੱਚਆਈ ਦੁਆਰਾ ਲਾਗੂਕਰਣ ਕੀਤੇ ਜਾ ਰਹੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਵਿੱਚ ਧੂੜ ਕੰਟਰੋਲ ਉਪਾਵਾਂ ਦੇ ਪ੍ਰਭਾਵੀ ਲਾਗੂਕਰਣ ਦੀ ਨਿਗਰਾਨੀ ਦੇ ਲਈ ਐੱਨਐੱਚਏਆਈ ਨੇ ਇੱਕ ‘ਧੂੜ ਅਤੇ ਕੰਟਰੋਲ ਪ੍ਰਬੰਧਨ ਕੇਂਦਰ’ ਸਥਾਪਿਤ ਕੀਤਾ ਗਿਆ ਹੈ। ਇਹ ਪ੍ਰਬੰਧਨ ਕੇਂਦਰ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵਾਯੂ ਗੁਣਵੱਤਾ ਸੂਚਕਾਂਕ ਵਿੱਚ ਸੁਧਾਰ ਦੇ ਲਈ ਵਾਯੂ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀਏਕਿਊਐੱਮ) ਦੁਆਰਾ ਜਾਰੀ ਨਿਰਦੇਸ਼ਾਂ ਦੇ ਅਨੁਰੂਪ ਹੈ।
ਐੱਨਐੱਚਏਆਰ ਐੱਨਸੀਆਰ ਵਿੱਚ ਦਵਾਰਕਾ ਐਕਸਪ੍ਰੈੱਸਵੇਅ, ਯੂਈਆਰ II ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈੱਸਵੇਅ ਅਤੇ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਜਿਹੇ ਪ੍ਰਤਿਸ਼ਠਿਤ ਪ੍ਰੋਜੈਕਟ ਦਾ ਲਾਗੂਕਰਣ ਰਿਹਾ ਹੈ। ਹਵਾ ਦੀ ਗੁਣਵੱਤਤਾ ਬਣਾਏ ਰੱਖਣ ਅਤੇ ਧੂੜ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ, ਐੱਨਐੱਚਏਆਈ ਨੇ ਆਪਣੇ ਠੇਕੇਦਾਰਾਂ/ਰਿਆਇਤਕਰਤਾਵਾਂ ਨੂੰ ਰਾਸ਼ਟਰੀ ਰਾਜਮਾਰਗ ਨਿਰਮਾਣ ਥਾਵਾਂ ‘ਤੇ ਮੌਜੂਦ ਧੂੜ ਕੰਟਰੋਲ ਉਪਾਵਾਂ ਦੀ ਸਮੀਖਿਆ ਕਰਨ ਅਤੇ ਸੀਏਕਿਊਐੱਮ/ਕੇਂਦਰੀ ਅਤੇ/ਜਾਂ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੁਆਰਾ ਜਾਰੀ ਨਿਰਦੇਸ਼ਾਂ ਦੇ ਸਖ਼ਤੀ ਨਾਲ ਪਾਲਨ ਕਰਨ ਦੇ ਨਿਰਦੇਸ਼ ਦਿੱਤੇ ਹਨ।
ਨਿਰਮਾਣ ਸਥਾਨਾਂ ‘ਤੇ ਕੀਤੇ ਜਾਣ ਵਾਲੇ ਧੂੜ ਕੰਟਰੋਲ ਉਪਾਵਾਂ ਵਿੱਚ; ਪੂਰੇ ਹੋ ਚੁੱਕੇ ਪ੍ਰੋਜੈਕਟਾਂ ’ਤੇ ਮੈਕੇਨਿਕਲ ਸਵੀਪਿੰਗ ਮਸ਼ੀਨਾਂ ਦੀ ਤੈਨਾਤੀ, ਸਾਰੇ ਨਿਰਮਾਣ ਸਥਾਨਾਂ ’ਤੇ ਦਿਨ ਭਰ ਪਾਣੀ ਦਾ ਛਿੜਕਾਅ, ਸਾਰੇ ਨਿਰਮਾਣ ਸਥਾਨਾਂ ਅਤੇ ਬੈਚਿੰਗ ਪਲਾਂਟਾਂ ’ਤੇ ਐਂਟੀ-ਸਮੋਗ ਗਨ ਦੀ ਤੈਨਾਤੀ, ਨਿਰਮਾਣ ਅਤੇ ਤੋੜਫੋੜ ਨਾਲ ਜ੍ਹਮਾ ਹੋਈ ਸਮੱਗਰੀ ਨੂੰ ਹਰੇ ਜਾਲ ਜਾਂ ਕੱਪੜੇ ਨਾਲ ਢੱਕਣਾ ਆਦਿ ਸ਼ਾਮਲ ਹੈ।
ਦਿੱਲੀ-ਐੱਨਸੀਆਰ ਵਿੱਚ ਵਾਯੂ ਗੁਣੱਵਤਾ ਮਿਆਰਾਂ ਵਿੱਚ ਗਿਰਾਵਟ ਦੇ ਨਾਲ, ਸੀਏਕਿਊਐੱਮ ਨੇ ਸ਼੍ਰੇਣੀਬੱਧ ਜਵਾਬੀ ਕਾਰਵਾਈ ਕਾਰਜਯੋਜਨਾ (ਜੀਆਰਏਪੀ) ਦੇ ਤਹਿਤ ਕਾਰਵਾਈ ਸ਼ੁਰੂ ਕੀਤੀ ਹੈ। ਇਨ੍ਹਾਂ ਦਿਸ਼ਾਂ ਨਿਰਦੇਸ਼ਾਂ ਦੇ ਅਨੁਰੂਪ, ਐੱਨਐੱਚਏਆਈ ਇਹ ਸੁਨਿਸ਼ਚਿਤ ਕਰ ਰਿਹਾ ਹੈ ਕਿ ਖੇਤਰ ਵਿੱਚ ਰਾਸ਼ਟਰੀ ਰਾਜਮਾਰਗ ਨਿਰਮਾਣ ਥਾਵਾਂ ’ਤੇ ਧੂੜ ਕੰਟਰੋਲ ਨੂੰ ਅਧਿਕਤਮ ਪ੍ਰਭਾਵੀ ਬਣਾਉਣ ਦੇ ਲਈ ਸਾਰੇ ਸੰਭਵ ਉਪਾਅ ਕੀਤੇ ਜਾਣ।

English






