ਜਿਲ੍ਹਾ ਰੂਪਨਗਰ ਵਿੱਚ ਪਿਛਲੇ ਦੋ ਦਿਨਾਂ ਤੋ ਕੋਈ ਵੀ ਨਵਾਂ ਕੋਵਿਡ ਪਾਜਿਟਵ ਮਰੀਜ ਨਹੀਂ: ਡਾ.ਪਰਮਿੰਦਰ ਕੁਮਾਰ 

_Dr. Parminder Kumar
ਸਰਕਾਰੀ ਹਸਪਤਾਲ ਵਿਖੇ ਪਰਚੀਆਂ ਲਈ ਹੋਰ ਮੁਲਾਜ਼ਮਾਂ ਦੀ ਤਾਇਨਤੀ ਕੀਤੀ ਜਾਵੇਗੀ
ਰੂਪਨਗਰ, 29 ਮਾਰਚ 2022
ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਬੀਤੇ ਦੋ ਦਿਨਾਂ ਵਿੱਚ ਕੋਈ ਵੀ ਕੋਵਿਡ ਮਰੀਜ ਸਾਹਮਣੇ ਨਹੀਂ ਆਇਆ ਹੈ ਅਤੇ ਨਵੇਂ ਕੋਵਿਡ ਕੇਸਾਂ ਦੇ ਮਾਮਲੇ ਵਿੱਚ ਜਿਲ੍ਹਾ ਰੂਪਨਗਰ ਪਿਛਲੇ ਦੋ ਦਿਨਾਂ ਤੋਂ ਮੁਕਤ ਹੈ ਅਤੇ ਐਕਟਿਵ ਮਰੀਜਾਂ ਦੀ ਗਿਣਤੀ ਵੀ 02 ਤੇ ਹੀ ਸਥਿਰ ਹੈ ਤੇ ਐਕਟਿਵ ਮਰੀਜ ਘਰ ਵਿੱਚ ਹੀ ਇਕਾਂਤਵਾਸ ਹਨ।

ਹੋਰ ਪੜ੍ਹੋ :-ਜਿਲਾ ਪ੍ਰੀਸ਼ਦ ਹਾਊਸ ਗੁਰਦਾਸਪੁਰ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਵਿੱਤੀ ਸਾਲ 2022-23 ਦਾ ਸਾਲਾਨਾ ਬਜਟ ਪਾਸ

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਂਵੇ ਕੋਰੋਨਾ ਦਾ ਪ੍ਰਕੋਪ ਬਹੁਤ ਹੱਦ ਤੱਕ ਘੱਟ ਗਿਆ ਹੈ ਪਰੰਤੂ ਫਿਰ ਵੀ ਕੋਵਿਡ ਤੋਂ ਬਚਾਅ ਹਿੱਤ ਆਪਣੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਅਤੇ ਖੁਦ ਦਾ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਜਾ ਕੇ ਕੋਵਿਡ ਟੀਕਾਕਰਨ ਜਰੂਰ ਕਰਵਾਉਣ ਤਾਂ ਜ਼ੋ ਆਪਣੇ ਅਤੇ ਆਪਣੇ ਪਰਿਵਾਰ ਨੂੰ ਇਸ ਬੀਮਾਰੀ ਤੋਂ ਬਚਾਇਆ ਜਾ ਸਕੇ।