• ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸੂ, ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਸਮੇਤ ਹੋਰ ਉੱਘੀਆਂ ਸ਼ਖਸ਼ੀਅਤਾਂ ਹੋਈਆਂ ਅੰਤਿਮ ਸੰਸਕਾਰ ਵਿੱਚ ਸ਼ਾਮਿਲ
• ਨਾਵਲਕਾਰ ਡਾ. ਜਸਵੰਤ ਸਿੰਘ ਦੀ ਮ੍ਰਿਤਕ ਦੇਹ ਤੇ ਫੁੱਲ ਮਾਲਾਵਾਂ ਭੇਟ ਕਰਕੇ ਪਰਿਵਕਾਰ ਮੈਬਰਾਂ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਚੰਡੀਗੜ•/ਮੋਗਾ1 ਫਰਵਰੀ:
ਦੁਨੀਆਂ ਵਿੱਚੋ ਸਭ ਤੋ ਵੱਧ ਦੋਨਾਂ ਪੰਜਾਬਾਂ ਵਿੱਚ ਪੜ•ੇ ਜਾਣ ਵਾਲੇ ਉੱਘੇ ਨਾਵਲਕਾਰ ਡਾ. ਜਸਵੰਤ ਸਿੰਘ ਕੰਵਲ ਸਾਡੇ ਵਿਚਕਾਰ ਨਹੀ ਰਹੇ। ਉਨ•ਾਂ ਅੱਜ 1 ਫਰਵਰੀ, 2020 ਨੂੰ ਸਵੇਰੇ 8 ਵਜੇ ਦੇ ਕਰੀਬ ਆਪਣਾ ਆਖਰੀ ਸਾਹ ਲਿਆ। ਉਨ•ਾਂ ਦਾ ਅੰਤਿਮ ਸੰਸਕਾਰ ਅੱਜ ਤਿੰਨ ਵਜੇ ਮੋਗਾ ਦੇ ਪਿੰਡ ਢੁੱਡੀਕੇ ਵਿਖੇ ਕੀਤਾ ਗਿਆ। ਉਨ•ਾਂ ਦਾ ਜਨਮ 27 ਜੂਨ 1919 ਨੂੰ ਹੋਇਆ।
ਅੱਜ ਉਨ•ਾਂ ਦੀ ਦੇਹ ਦੇ ਅੰਤਿਮ ਸੰਸਕਾਰ ਸਮੇ ਉਨ•ਾਂ ਦੇ ਪਰਿਵਾਰਕ ਮੈਬਰਾਂ ਅਤੇ ਰਿਸ਼ਤੇਦਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪੰਜਾਬ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ, ਵਿਧਾਇਕ ਮੋਗਾ ਡਾ. ਹਰਜੋਤ ਕਮਲ, ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ, ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ•, ਵਿਧਾਇਕ ਸੰਜੀਵ ਤਲਵਾੜ, ਸਾਬਕਾ ਕਾਂਗਰਸ ਮੰਤਰੀ ਮਾਲਤੀ ਥਾਪਰ, ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ, ਸੀਨੀਅਰ ਕਪਤਾਨ ਪੁਲਿਸ ਅਮਰਜੀਤ ਸਿੰਘ ਬਾਜਵਾ, ਉਪ ਮੰਡਲ ਮੈਜਿਸਟ੍ਰੇਟ ਮੋਗਾ ਸਤਵੰਤ ਸਿੰਘ, ਸਾਬਕਾ ਮੰਤਰੀ ਤੋਤਾ ਸਿੰਘ ਤੋ ਇਲਾਵਾ ਹੋਰ ਵੀ ਉੱਘੀਆਂ ਸ਼ਖਸੀਅਤਾਂ ਸਾਮਿਲ ਹੋਈਆਂ ਅਤੇ ਇਨ•ਾਂ ਵੱਲੋ ਜਸਵੰਤ ਸਿੰਘ ਕੰਵਲ ਦੀ ਮ੍ਰਿਤਕ ਦੇਹ ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਪੰਜਾਬ ਪਬਲਿਕ ਰਿਲੇਸ਼ਨਜ ਅਫ਼ਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਗਿੱਲ ਅਤੇ ਸਹਾਇਕ ਲੋਕ ਸੰਪਰਕ ਅਫ਼ਸਰ ਪਰਮਪ੍ਰੀਤ ਸਿੰਘ ਨਰੂਲਾ ਵੱਲੋ ਵੀ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋ ਫੁੱਲ ਮਾਲਾਵਾਂ ਭੇਟ ਕੀਤੀਆਂ। ਉਨ•ਾਂ ਦੇ ਪਰਿਵਾਰ ਵਿੱਚ ਪੁੱਤਰ ਸਰਬਜੀਤ ਸਿੰਘ, ਪੁੱਤਰੀ ਰੁਪਇੰਦਰਜੀਤ ਕੌਰ ਤੋ ਇਲਾਵਾ ਦੋਹਤਾ ਸੁਮੇਲ ਸਿੱਧੂ ਅਤੇ ਭਤੀਜਾ ਰਣਜੀਤ ਸਿੰਘ ਧੰਨਾ ਸ਼ਾਮਿਲ ਹਨ।
ਜਸਵੰਤ ਸਿੰਘ ਨੇ ਆਪਣੀ ਜਿੰਦਗੀ ਦੇ 80 ਸਾਲ ਸਾਹਿਤ ਦੇ ਲੇਖੇ ਲਗਾ ਕੇ ਵਧੀਆ ਰਚਨਾਵਾਂ ਨੂੰ ਜਨਮ ਦਿੱਤਾ। ਇਹ ਵੀ ਖਾਸ ਗੱਲ ਹੈ ਕਿ ਸ਼. ਕੰਵਲ ਨੇ ਆਪਣਾ 100 ਵਾਂ ਜਨਮ ਦਿਨ ਹਾਲ ਹੀ ਵਿੱਚ ਮਨਾਇਆ। ਇਹ ਵੀ ਸਾਡੇ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਜਸਵੰਤ ਸਿੰਘ ਦੁਨੀਆਂ ਦੇ ਅਜਿਹੇ ਲੇਖਕਾਂ ਵਿੱਚੋ ਹਨ ਜਿੰਨ•ਾਂ ਨੇ ਆਪਣੀ ਜਿੰਦਗੀ ਦੇ 100 ਵਰ•ੇ ਪੂਰੇ ਕਰਕੇ ਇਹ ਪੰਧ ਪੂਰਾ ਕੀਤਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ•ਾਂ ਦੇ ਪੁੱਤਰ ਸਰਬਜੀਤ ਸਿੰਘ ਨੇ ਉਨ•ਾਂ ਦੇ ਪਿਤਾ ਜੀ ਨੇ 100 ਸਾਲ ਸੱਤ ਮਹੀਨੇ ਦੀ ਜਿੰਦਗੀ ਦਾ ਸਫਰ ਤਹਿ ਕੀਤਾ। ਉਨ•ਾਂ ਨੇ 102 ਦੇ ਕਰੀਬ ਕਿਤਾਬਾਂ ਅਤੇ ਨਾਵਲ ਲੇਖਕ ਵਜੋ ਲਿਖੇ। ਉਨ•ਾਂ ਨੇ ਸਾਂਝੇ ਪੰਜਾਬ ਮੌਕੇ 1940 ਤੋ ਹੁਣ ਤੱਕ ਚਰਚਿਤ ਨਾਵਲ ਸੱਚ ਨੁੰ ਫਾਂਸੀ, ਪੂਰਨਮਾਸ਼ੀ, ਪਾਲੀ, ਰਾਤ ਬਾਕੀ ਹੈ, ਮਿੱਤਰ ਪਿਆਰੇ ਨੂੰ, ਹਾਣੀ, ਬਰਫ਼ ਦੀ ਅੱਗ, ਲਹੂ ਦੀ ਲੋਹ, ਜਿੰਦਗੀ ਦੂਰ ਨਹੀ, ਸਮੇਤ ਹੋਰ ਵੀ ਚਰਚਿਤ ਰਚਨਾਵਾਂ ਕੀਤੀਆਂ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਨਮਨ ਅੱਖਾਂ ਨਾਲ ਕਿਹਾ ਕਿ ਉਨ•ਾਂ ਦੇ ਚਲੇ ਜਾਣ ਨਾਲ ਸਾਰੇ ਪੰਜਾਬੀਆਂ ਅਤੇ ਸਾਹਿਤ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ। ਉਨ•ਾਂ ਕਿਹਾ ਕਿ ਉਨ•ਾਂ ਨੇ ਪੰਜਾਬੀ ਮਾਂ ਬੋਲੀ, ਪੰਜਾਬ, ਪੰਜਾਬੀ, ਪੰਜਾਬੀਅਤ, ਪਿੰਡਾਂ ਅਤੇ ਕਿਸਾਨਾਂ ਬਾਰੇ ਆਪਣੀਆਂ ਰਚਨਾਵਾਂ ਲਿਖੀਆਂ। ਉਨ•ਾਂ ਕਿਹਾ ਕਿ ਜਸਵੰਤ ਸਿੰਘ ਨੂੰ ਸਰਵਸ੍ਰੇਸ਼ਟ ਸਾਹਿਤਕਾਰ, ਸਾਹਿਤ ਅਕਾਦਮੀ, ਪੰਜਾਬੀ ਸਾਹਿਤ ਰਤਨ, ਸ੍ਰੋਮਣੀ ਪੰਜਾਬੀ ਲੇਖਕ ਆਦਿ ਇਨਾਮਾਂ ਨਾਲ ਨਿਵਾਜਿਆ ਗਿਆ ਅਤੇ ਜਸਵੰਤ ਸਿੰਘ ਕੰਵਲ ਢੁੱਡੀਕੇ ਪਿੰਡ ਦੇ ਸਰਪੰਚ ਵੀ ਰਹੇ।
ਉਨ•ਾਂ ਦੇ ਅੰਤਿਮ ਸੰਸਕਾਰ ਸਮੇ ਫਿਲਮ ਨਿਰਦੇਸ਼ਕ ਮਨਮੋਹਨ ਸਿੰਘ, ਪ੍ਰਿੰਸੀਪਲ ਸਰਵਣ ਸਿੰਘ, ਪੰਜਾਬੀ ਸਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ ਰਵਿੰਦਰ ਭੱਠਲ, ਪ੍ਰੋ ਗੁਰਭਜਨ ਗਿੱਲ, ਜਤਿੰਦਰ ਪੰਨੂ, ਸੁਰਜੀਤ ਸਿੰਘ ਕਾਉਕੇ, ਜਨਰਲ ਸੈਕਟਰੀ ਰਣਜੀਤ ਸਿੰਘ ਧੰਨਾ, ਲੇਖਕ ਹਰੀ ਸਿੰਘ, ਪਵਨ ਹਰਚੰਦਪੁਰੀ, ਗੁਰਮੀਤ ਸਿੰਘ ਨੰਬਰਦਾਰ, ਸਰਪੰਚ ਜਸਬੀਰ ਸਿੰਘ, ਨਾਇਬ ਤਹਿਸੀਲਦਾਰ ਮਨਵੀਰ ਕੌਰ ਸਿੱਧੂ, ਗੁਰਚਰਨ ਸਿੰਘ ਸ਼ੇਰਗਿੱਲ, ਬਲਦੇਵ ਸਿੰਘ ਸੜਕਨਾਮਾ, ਪ੍ਰੋ ਗੁਰਇਕਬਾਲ ਸਿੱਖ, ਡੀ.ਆਈਜੀ. ਗੁਰਪ੍ਰੀਤ ਸਿੰਘ ਤੂਰ, ਤੇਜਵੰਤ ਸਿੰਘ ਮਾਨ, ਆਦਿ ਹਾਜਰ ਸਨ।

English






