1 ਅਕਤੂਬਰ, 2025 ਤੋਂ ਨਿਰਮਿਤ ਐੱਨ2 ਅਤੇ ਐੱਨ3 ਸ਼੍ਰੇਣੀ ਦੇ ਮੋਟਰ ਵਾਹਨਾਂ ਦੇ ਕੈਬਿਨਾਂ ਵਿੱਚ ਜ਼ਰੂਰੀ ਰੂਪ ਨਾਲ ਏਅਰ ਕੰਡੀਸ਼ਨਿੰਗ ਸਿਸਟਮ ਲਗਾਉਣ ਦਾ ਨੋਟੀਫਿਕੇਸ਼ਨ ਜਾਰੀ

चंडीगढ़, 11 DEC 2023 

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ 8 ਦਸੰਬਰ, 2023 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ 1 ਅਕਤੂਬਰ, 2025 ਤੋਂ ਨਿਰਮਿਤ ਐੱਨ2 ਅਤੇ ਐੱਨ3 ਸ਼੍ਰੇਣੀ ਦੇ ਮੋਟਰ ਵਾਹਨਾਂ ਦੇ ਕੈਬਿਨਾਂ ਵਿੱਚ ਏਅਰ ਕੰਡੀਸ਼ਨਿੰਗ ਸਿਸਟਮ ਲਗਾਉਣਾ ਲਾਜ਼ਮੀ ਕੀਤਾ ਹੈ।

ਏਅਰ ਕੰਡੀਸ਼ਨਿੰਗ ਸਿਸਟਮ ਨਾਲ ਲੈਸ ਕੈਬਿਨ ਦੇ ਪ੍ਰਦਰਸ਼ਨ ਦੀ ਜਾਂਚ ਸਮੇਂ-ਸਮੇਂ ‘ਤੇ, ਸੰਸ਼ੋਧਿਤ ਆਈਐੱਸ 14618:2022 ਦੇ ਅਨੁਸਾਰ ਕੀਤੀ ਜਾਵੇਗੀ।

ਨੋਟੀਫਿਕੇਸ਼ਨ ਦੇ ਅਨੁਸਾਰ ਐੱਨ2 ਅਤੇ ਐੱਨ3 ਸ਼੍ਰੇਣੀ ਦਾ ਕੋਈ ਵੀ ਵਾਹਨ ਜੋ 1 ਅਕਤੂਬਰ, 2005 ਨੂੰ ਜਾਂ ਉਸ ਦੇ ਬਾਅਦ ਡ੍ਰਾਈਵ-ਅਵੇ ਚੇਸਿਸ ਦੇ ਰੂਪ ਵਿੱਚ ਨਿਰਮਿਤ ਹੁੰਦਾ ਹੈ, ਉਸ ਵਿੱਚ ਚੇਸਿਸ ਨਿਰਮਾਤਾ ਆਈਐੱਸ 14618:2022 ਦੇ ਅਨੁਸਾਰ ਏਅਰ ਕੰਡੀਸ਼ਨਿੰਗ ਸਿਸਟਮ ਦੀ ਇੱਕ ਅਨੁਮੋਦਿਤ ਪ੍ਰਕਾਰ ਦੀ ਕਿੱਟ ਦੇਵੇਗੀ ਤਾਕਿ ਬਾਡੀ ਬਿਲਡਰ ਨੂੰ ਕਿੱਟ ਲਗਾਉਣ ਵਿੱਚ ਸੁਵਿਧਾ ਹੋ ਸਕੇ।

ਮੰਤਰਾਲੇ ਨੇ 10 ਜੁਲਾਈ, 2023 ਨੂੰ ਹਿਤਧਾਰਕਾਂ ਤੋਂ ਟਿੱਪਣੀਆਂ ਮੰਗਵਾਉਣ ਦੇ ਲਈ ਡ੍ਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

ਗਜਟ ਨੋਟੀਫਿਕੇਸ਼ਨ ਦੇਖਣ ਦੇ ਲਈ ਇੱਥੇ ਕਲਿੱਕ ਕਰੋ