ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦੂਹਰੀ ਬਿਜਾਈ ਕੀਤੇ ਝੋਨੇ ਦੇ ਖੇਤ ਦਾ ਕੀਤਾ ਦੌਰਾ ਵਾਧੂ ਖਰਚਿਆਂ ਦੀ ਹੋਈ ਬਚਤ ਤੇ ਝਾੜ ਵਿਚ ਹੋਵੇਗਾ ਵਾਧਾ-ਹਰਪ੍ਰੀਤ ਸਿੰਘ

ਫਾਜ਼ਿਲਕਾ, 4 ਅਗਸਤ

ਖੇਤੀਬਾੜੀ ਵਿਭਾਗ ਬਲਾਕ ਫਾਜਿਲਕਾ ਦੇ ਅਧਿਕਾਰੀਆਂ ਵੱਲੋਂ ਪਿੰਡ ਆਵਾ ਦੇ ਅਗਾਂਹਵਧੂ ਕਿਸਾਨ ਹਰਮੀਤ ਸਿੰਘ ਦਾ ਦੌਰਾ ਕੀਤਾ ਗਿਆ।ਖੇਤੀਬਾੜੀ ਵਿਭਾਗ ਵੱਲੋਂ ਇਥੇ ਆਤਮਾ ਸਕੀਮ ਅਧੀਨ ਝੋਨੇ ਦੀ ਸਿਧੀ ਬਿਜਾਈ ਕਰਵਾਈ ਗਈ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਰਾਜਦਵਿੰਦਰ ਸਿੰਘ ਬੀ.ਟੀ.ਐਮ. ਅਤੇ ਡਾ. ਸੁਖਦੀਪ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਪਿਛਲੇ 3 ਸਾਲਾਂ ਤੋਂ ਝੋਨੇ ਦੀ ਸਿਧੀ ਬਿਜਾਈ ਦੂਹਰੀ ਬਿਜਾਈ ਕਰਕੇ ਕਰਦੇ ਹਨ।ਉਨ੍ਹਾਂ ਦੱਸਿਆ ਕਿ ਅੱਧਾ ਬੀਜ ਇਕ ਪਾਸੇ ਬੀਜ ਕੇ ਬਾਕੀ ਅੱਧਾ ਬੀਜ ਦੂਹਰੀ ਬਿਜਾਈ ਲਈ ਵਰਤਦੇ ਹਨ। ਇਸ ਤਰ੍ਹਾਂ ਕਰਨ ਨਾਲ ਬਿਨਾਂ ਵਾਧੂ ਖਰਚ ਕੀਤੇ 2 ਕੁਇੰਟਲ ਤੱਕ ਝਾੜ ਵਿਚ ਵਾਧਾ ਹੋ ਰਿਹਾ ਹੈ।
ਇਹ ਤਕਨੀਕ ਕਿਸਾਨਾਂ ਵੱਲੋਂ ਆਪਣੇ ਨਿਜੀ ਤਜਰਬੇ ਨਾਲ ਵਰਤੀ ਜਾ ਰਹੀ ਹੈ ਅਤੇ ਖੇਤੀਬਾੜੀ ਯੁਨੀਵਰਸਿਟੀ ਜਾਂ ਖੇਤੀਬਾੜੀ ਵਿਭਾਗ ਵੱਲੋਂ ਹਾਲੇ ਸਿਫਾਰਸ਼ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਪਰਾਲੀ ਨੂੰ ਬਿਨਾਂ ਅੱਗ ਲਗਾਏ ਬਿਜਾਈ ਕਰਦਾ ਹੈ ਜਿਸ ਨਾਲ ਉਹ ਵਾਤਾਵਰਣ ਸ਼ੁੱਧ ਰੱਖਣ ਵਿਚ ਯੋਗਦਾਨ ਪਾ ਰਿਹਾ ਹੈ।
ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪਿੰਡ ਵਿਚ ਇਸ ਤਕਨੀਕ ਨਾਲ 60 ਏਕੜ ਦੇ ਕਰੀਬ ਝੋਨੇ ਦੀ ਸਿਧੀ ਬਿਜਾਈ ਹੋਈ ਹੈ।ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਤਰਸੇਮ ਸਿੰਘ ਜੇ.ਈ. ਵੀ ਮੌਜੂਦ ਸਨ।

 

ਹੋਰ ਪੜੋ :- ਨੈਸ਼ਨਲ ਡੀ ਵਾਰਮਿੰਗ ਡੇਅ ਮੌਕੇ 0 ਤੋਂ 19 ਸਾਲ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ ਪੇਟ ਦੇ ਕੀੜੇ ਮਾਰਨ ਦੀ ਦਵਾਈ-ਏਡੀਸੀ -ਚੰਗੀ ਸਿਹਤ ਲਈ ਜਰੂਰੀ ਹੈ ਇਹ ਦਵਾਈ-ਸਿਵਲ ਸਰਜਨ