ਭਾਰਤ ਭੂਸ਼ਣ ਆਸ਼ੂ ਦੇ ਨਿਰਦੇਸ਼ਾਂ ’ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਝੋਨੇ ਦੀ ਜਾਅਲੀ ਖ਼ਰੀਦ ਵਿਰੁੱਧ ਸਖ਼ਤੀ ਵਧਾਈ

BHARAT BHUSHAN ASHU
453335.564  MT Paddy Procured on 14th day: Ashu
24 ਘੰਟਿਆਂ ਵਿੱਚ ਮਾਨਸਾ ਵਿਖੇ 2 ਐਫ.ਆਈ.ਆਰਜ਼ ਦਰਜ
ਅੰਮਿ੍ਰਤਸਰ ਦੀ ਜੰਡਿਆਲਾ ਗੁਰੂ ਮੰਡੀ ਵਿੱਚ ਗ਼ੈਰ-ਕਾਨੂੰਨੀ ਖ਼ਰੀਦ ਦਾ ਪਤਾ ਲਗਾਉਣ ਲਈ  ਵਿਜੀਲੈਂਸ ਜਾਂਚ ਕੀਤੀ ਜਾਵੇ: ਆਸ਼ੂ
ਚੰਡੀਗੜ, 6 ਨਵੰਬਰ: 
ਝੋਨੇ ਦੀ ਫਰਜ਼ੀ ਤੇ ਗ਼ੈਰ-ਕਾਨੂੰਨੀ ਖ਼ਰੀਦ ਕਰਨ ਵਾਲਿਆਂ ਵਿਰੁੱਧ ਸ਼ਿਕੰਜਾ ਕੱਸਦਿਆਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਸ਼ਨੀਵਾਰ ਨੂੰ ਭਗਵਤੀ ਰਾਈਸ ਐਂਡ ਜਨਰਲ ਮਿੱਲ, ਮਾਨਸਾ ‘ਤੇ ਛਾਪੇਮਾਰੀ ਕਰਕੇ ਗ਼ੈਰ-ਕਾਨੂੰਨੀ ਢੰਗ ਨਾਲ ਲਿਆਂਦੇ ਝੋਨੇ ਦੀਆਂ 3600 ਬੋਰੀਆਂ ਬਰਾਮਦ ਕੀਤੀਆਂ।
ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਮਾਨਸਾ ਅਤੇ ਅੰਮਿ੍ਰਤਸਰ ਵਿਸ਼ੇਸ਼ ਕਰਕੇ ਜੰਡਿਆਲਾ ਗੁਰੂ ਦੀਆਂ ਕੁਝ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਸਬੰਧੀ ਅੰਕੜਿਆਂ ਵਿੱਚ ਆਏ ਅਣ-ਕਿਆਸੇ ਵਾਧੇ ਦੇ ਮੱਦੇਨਜ਼ਰ ਸਬੰਧਤ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਕਿਸੇ ਵੀ ਅਣਪਛਾਤੇ ਤੱਤ ‘ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।  ਉਨਾਂ ਕਿਹਾ ਕਿ ਮਾਨਸਾ ਦੀ ਭਗਵਤੀ ਰਾਈਸ ਅਤੇ ਜਨਰਲ ਮਿੱਲ ਦੇ ਦੋਸ਼ੀ ਰਾਈਸ ਮਿੱਲਰ ਵਿਰੁੱਧ ਪਹਿਲਾਂ ਹੀ ਐਫ.ਆਈ.ਆਰ. ਕੀਤੀ ਜਾ ਚੁੱਕੀ ਹੈ।
ਇਸੇ ਤਰਾਂ ਜੰਗੀਰ ਓਪਨ ਪਲਿੰਥ ਬਰੇਟਾ ਮਾਨਸਾ ਤੋਂ ਕਰੀਬ 150 ਮੀਟਰਿਕ ਟਨ ਗ਼ੈਰ-ਕਾਨੂੰਨੀ ਢੰਗ ਨਾਲ ਲਿਆਂਦਾ ਝੋਨਾ ਜ਼ਬਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਐਫ.ਆਈ.ਆਰ. ਦਰਜ ਕੀਤੀ ਗਈ ਹੈ।
ਮੰਤਰੀ ਨੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਕੀਤੀ ਜਾ ਰਹੀਆਂ ਅਜਿਹੀਆਂ ਨਾਪਾਕ ਗਤੀਵਿਧੀਆਂ  ਵਿੱਚ ਸ਼ਾਮਲ ਵਿਅਕਤੀਆਂ  ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਖਰੀਦ ਪ੍ਰਕਿਰਿਆ ਨੂੰ ਵਿਗਾੜਨ ਦੀਆਂ ਕੋਸ਼ਿਸ਼ਾਂ  ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਮੰਤਰੀ ਨੇ ਅੰਮਿ੍ਰਤਸਰ ਦੀ ਮੰਡੀ ਜੰਡਿਆਲਾ ਗੁਰੂ ਵਿਖੇ ਝੋਨੇ ਦੀ ਗੈਰ-ਕਾਨੂੰਨੀ ਖਰੀਦ ਵਿੱਚ ਕੀਤੀਆਂ ਬੇਨਿਯਮੀਆਂ ਦਾ ਪਤਾ ਲਗਾਉਣ ਲਈ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ।
ਮੰਤਰੀ ਨੇ ਅੱਗੇ ਕਿਹਾ ਕਿ ਮੈਂ ਵਿਭਾਗ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ ਤਾਂ ਜੋ ਇਨਾਂ ਮੰਡੀਆਂ ਵਿੱਚ ਚੱਲ ਰਹੇ ਸ਼ੀਜਨ ਦੌਰਾਨ ਅਜਿਹੀ ਕਿਸੇ ਵੀ ਜਾਅਲੀ ਖ਼ਰੀਦ ਦੀ ਕੋਸ਼ਿਸ਼ ਵਿਰੁੱਧ ਕਾਰਵਾਈ ਕੀਤੀ ਜਾ ਸਕੇ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਾਜ਼ਿਸ਼ ਦੀ ਤਹਿ ਤੱਕ ਪਹੁੰਚਣ ਲਈ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਦੀ ਜਾਂਚ ਕੀਤੀ ਜਾ ਰਹੀ ਹੈ।