ਤਿੰਨ ਮੈਂਬਰੀ ਵਿਭਾਗੀ ਕਮੇਟੀ 4 ਮਈ ਨੂੰ ਪੇਸ ਕਰੇਗੀ ਰਿਪੋਰਟ
ਚੰਡੀਗੜ•, 3 ਮਈ:
ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਕੋਵਿਡ -19 ਵਿਰੁੱਧ ਜੰਗ ਵਿਚ ਸਰਗਰਮੀ ਅਤੇ ਪੂਰੀ ਨਿਰੰਤਰਤਾ ਨਾਲ ਮੋਹਰੀ ਹੋ ਕੇ ਕੰਮ ਕਰ ਰਿਹਾ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਸਿਹਤ ਸੰਭਾਲ ਨਾਲ ਜੁੜੇ ਮੈਡੀਕਲ ਅਧਿਕਾਰੀ, ਫਾਰਮਾਸਿਸਟ ਅਤੇ ਹੋਰ ਕਰਮਚਾਰੀ ਇਸ ਸੰਕਟਕਾਲੀ ਦੌਰ ਵਿੱਚ ਮਿਸਾਲੀ ਕੰਮ ਕਰ ਰਹੇ ਹਨ।
ਮੰਤਰੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿਚ ਇੰਨਾਂ ਦੀ ਸਖਤ ਮਿਹਨਤ ਅਤੇ ਲਗਨ ਨੂੰ ਦੇਖਦਿਆਂ ਪੰਜਾਬ ਸਰਕਾਰ ਆਰ.ਐਮ.ਓ.ਐੱਸ. ਲਈ 4-9-14 ਸਕੇਲ ਲਾਗੂ ਕਰਨ ਅਤੇ ਉਨ•ਾਂ ਨਾਲ ਕੰਮ ਕਰਦੇ ਫਾਰਮਾਸਿਸਟਾਂ ਅਤੇ ਦਰਜਾ-4 ਕਰਮਚਾਰੀਆਂ ਨੂੰ ਰੈਗੂਲਰ ਕਰਨ ‘ਤੇ ਵਿਚਾਰ ਕਰ ਰਹੀ ਹੈ।ਮੰਤਰੀ ਦੇ ਦਿਸਾ ਨਿਰਦੇਸਾਂ ‘ਤੇ ਇਸ ਮਾਮਲੇ ਦੀਆਂ ਸੰਭਾਵਨਾਵਾਂ ਨੂੰ ਘੋਖਣ ਅਤੇ ਇਸ ਦੇ ਸਾਰੇ ਪਹਿਲੂਆਂ ਨੂੰ ਗਹੁ ਨਾਲ ਵਿਚਾਰਨ ਤੋਂ ਬਾਅਦ ਡਾਇਰੈਕਟਰ ਪੇਂਡੂ ਵਿਕਾਸ ਨੂੰ ਵਿਸਤ੍ਰਿਤ ਰਿਪੋਰਟ ਪੇਸ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਵਿੱਚ ਸ੍ਰੀ ਸੰਜੀਵ ਗਰਗ ਡਿਪਟੀ ਡਾਇਰੈਕਟਰ- ਚੇਅਰਮੈਨ, ਕੁਲਦੀਪ ਸਿੰਘ ਬਨਵੈਤ ਡੀ.ਸੀ.ਐਫ.ਏ – ਮੈਂਬਰ ਅਤੇ ਦੀਪਕ ਓਹਰੀ, ਸੈਕਸਨ ਅਫਸਰ-ਮੈਂਬਰ ਵਜੋਂ ਸਾਮਲ ਹੋਣਗੇ।
ਇਹ ਕਮੇਟੀ ਸੋਮਵਾਰ (4 ਮਈ) ਨੂੰ ਦੁਪਹਿਰ ਤੱਕ ਆਪਣੀ ਖਰੜਾ ਰਿਪੋਰਟ ਪੇਸ ਕਰੇਗੀ ਅਤੇ ਮੰਗਲਵਾਰ (5 ਮਈ) ਦੁਪਹਿਰ ਤੱਕ ਆਪਣੀ ਅੰਤਮ ਰਿਪੋਰਟ ਪੇਸ ਕਰੇਗੀ। ਇਹ ਕਮੇਟੀ ਨੂੰ ਆਰ.ਐੱਮ.ਓ.ਐੱਸ ਦੇ 4-9-14 ਦੇ ਤਨਖਾਹ ਸਕੇਲ ਦੇ ਲਾਗੂ ਕਰਨ ਅਤੇ ਫਾਰਮਾਸਿਟਾਂ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਰੈਗੂਲਰ ਕਰਨ ਬਾਰੇ ਰਿਪੋਰਟ ਪੇਸ਼ ਕਰੇਗੀ।ਇਸ ਦੇ ਨਾਲ ਹੀ ਕਮੇਟੀ ਵਿੱਤੀ ਬੋਝ ਦੇ ਵਾਧੇ, ਓਵਰਏਜ, ਅਯੋਗ ਕਰਮਚਾਰੀਆਂ ਤੇ ਢੁਕਵੇਂ ਅਧਾਰ, ਜਿਵੇਂ ਪੰਜਾਬ ਸਰਕਾਰ ਦੇ ਦਿਸਾ ਨਿਰਦੇਸ, ਨੀਤੀ, ਨਿਯਮ ਅਤੇ ਫਾਰਮਾਸਿਸਟਾਂ ਤੇ ਕਲਾਸ 4 ਕਰਮਚਾਰੀਆਂ ਦੀ ਤਨਖਾਹ ਵਧਾਉਣ ਆਦਿ ਮੁੱਦਿਆਂ ‘ਤੇ ਵਿਚਾਰ ਕਰੇਗੀ।

English






