ਨਵੇਂ ਸਾਲ 2024 ਦੀ ਆਮਦ ਨੂੰ ਲੈ ਪਿੰਡ ਬੱਲੂਆਣਾ ਵਿਖ਼ੇ ਕਰਵਾਇਆ ਗਿਆ ਸੁਖਮਨੀ ਸਾਹਿਬ ਦਾ ਪਾਠ

2024 ਵਿਚ ਵੀ ਹਲਕੇ ਦੇ ਵਿਕਾਸ ਲਈ ਨਵੇਂ-ਨਵੇਂ ਵਿਕਾਸ ਪ੍ਰੋਜ਼ੈਕਟ ਲਿਆਉਣ ਦੀ ਰਹੇਗੀ ਕੋਸ਼ਿਸ਼-ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ

ਬਲੂਆਣਾ, ਫਾਜ਼ਿਲਕਾ, 1 ਜਨਵਰੀ 2024

ਨਵੇਂ ਸਾਲ 2024 ਦੇ ਸ਼ੁਭ ਮੌਕੇ ਪਿੰਡ ਬੱਲੂਆਣਾ ਵਿਖ਼ੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਿਸ ਵਿਚ ਹਲਕਾ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਾਠ ਵਿਚ ਸ਼ਮੂਲੀਅਤ ਕਰਦਿਆਂ ਸਰਬਤ ਦੇ ਭਲੇ ਦੀ ਕਾਮਨਾ ਕੀਤੀ।
ਵਿਧਾਇਕ ਸ੍ਰੀ ਗੋਲਡੀ ਮੁਸਾਫਿਰ ਨੇ ਕਿਹਾ ਕਿ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਸਾਲ ਆਪ ਸਭ ਲਈ ਖੁਸ਼ੀਆਂ ਖੇੜੇ ਲੈਕੇ ਆਵੇ। ਉਨ੍ਹਾਂ ਕਿਹਾ ਕਿ ਨਵਾਂ ਸਾਲ ਨਵੀਆਂ ਉਮੀਦਾਂ ਲੈ ਕੇ ਆਉਂਦਾ ਹਾਂ ਤੇ ਨਵੀਂ ਉਰਜਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ 2022 * ਤੁਹਾਡੇ ਵੱਲੋਂ ਚੁਣੀ ਗਈ ਸਰਕਾਰ ਲਗਾਤਾਰ ਲੋਕ ਭਲਾਈ ਸਕੀਮਾਂ ਅਤੇ ਕਾਰਜਾਂ ਵਿਚ ਜੁੱਟੀ ਹੋਈ ਹੈ ਤੇ ਇਸੇ ਵਰੇ ਵੀ ਲਗਾਤਰ ਲੋਕਾਂ ਲਈ ਸ਼ਲਾਘਾਯੋਗ ਇਤਿਹਾਸਕ ਕਦਮ ਚੁੱਕੇਗੀ।
ਸ੍ਰੀ ਅਮਨਦੀਪ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਜਿਸ ਤਰ੍ਹਾਂ ਮੈਂ ਅਗੇ ਲੋਕਾਂ ਦੀ ਸੇਵਾ ਵਿਚ ਤਨਦੇਹੀ ਨਾਲ ਕੰਮ ਕਰ ਰਿਹਾ ਹਾਂ ਉਸੇ ਤਰ੍ਹਾਂ ਅੱਗੇ ਵੀ ਕਰਦਾ ਰਹਾਂਗਾ ਤੇ ਇਲਾਕਾ ਨਿਵਾਸੀਆਂ ਲਈ ਨਵੇਂ-ਨਵੇਂ ਵਿਕਾਸ ਪ੍ਰੋਜੈਕਟ ਲੈ ਕੇ ਆਵਾਂਗਾ।
ਇਸ ਮੌਕੇ ਹਲਕਾ ਬੱਲੂਆਣਾ ਦੇ ਸਾਰੇ ਬਲਾਕ ਪ੍ਰਧਾਨ, ਅਹੁਦੇਦਾਰ, ਵਰਕਰ ਅਤੇ ਪਿੰਡ ਵਾਸੀ ਮੌਜੂਦ ਸੀ।