ਦੂਜੇ ਦਿਨ ਕਵਿਤਾ ਉਚਾਰਨ,ਪੇਟਿੰਗ,ਕੋਰਿਓਗ੍ਰਾਫੀ ਤੇ ਸਲੋਗਨ ਲਿਖਣ ਦੇ ਮੁਕਾਬਲੇ ਹੋਏ
ਰੂਪਨਗਰ, 04.ਅਗਸਤ :- ਇੱਥੋਂ ਦੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਿਖੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦੇਸ਼ ਦੀ ਅਜਾਦੀ ਦੀ 75ਵੀਂ ਵਰੇਗੰਢ ਨੂੰ ਸਮਰਪਿਤ ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਨੂੰ ਲੈ ਕੇ ਪ੍ਰਾਇਮਰੀ ਸਕੂਲਾਂ ਦੇ ਦੂਜੇ ਦਿਨ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਹੋਏ,ਜਿਸ ਵਿੱਚ ਜ਼ਿਲ੍ਹਾ ਰੂਪਨਗਰ ਦੀਆਂ 4 ਤਹਿਸੀਲਾਂ ਦੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ।ਦੂਜੇ ਦਿਨ ਦੇ ਸਮਾਗਮ ਦੀ ਸ਼ੁਰੂਆਤ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰੰਜਨਾ ਕਟਿਆਲ ਨੇ ਕੀਤੀ।ਉਹਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਸਖ਼ਤ ਮਿਹਨਤ ਨਾਲ ਹੀ ਪ੍ਰਾਪਤੀ ਸੰਭਵ ਹੈ। ਵਿੱਚ ਸ਼੍ਰੀ ਲਵਿਸ਼ ਚਾਵਲਾ ਪ੍ਰਿੰਸੀਪਲ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਵਿਸ਼ੇਸ਼ ਤੌਰ ਤੇ ਹਾਜਰ ਸਨ।ਜ਼ਿਲ੍ਹਾ ਨੋਡਲ ਅਫਸਰ ਦਵਿੰਦਰ ਪਾਬਲਾ ਨੇ ਦੂਜੇ ਦਿਨ ਦੇ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਕਿ ਕਵਿਤਾ ਗਾਇਨ ਮੁਕਾਬਲੇ ਵਿੱਚ ਤਖਤਗੜ੍ਹ ਬਲਾਕ ਦੇ ਕਿਸਾਣਾ ਸਕੂਲ ਦੀ ਵਿਦਿਆਰਥਣ ਮੰਨਤ ਨੇ ਪਹਿਲਾਂ ਜਦੋਂ ਕਿ ਸ਼੍ਰੀ ਕੀਰਤਪੁਰ ਸਾਹਿਬ ਬਲਾਕ ਦੇ ਮੀਢਵਾਂ ਲੋਅਰ ਸਕੂਲ ਦੀ ਕਨਿਕਾ ਨੇ ਦੂਜਾ ਸਥਾਨ ਹਾਸਲ ਕੀਤਾ, ਸਲੋਗਨ ਲਿਖਣ ਮੁਕਾਬਲੇ ਵਿੱਚ ਰੋਪੜ-2 ਬਲਾਕ ਦੇ ਹਵੇਲੀ ਕਲਾਂ ਸਕੂਲ ਦੀ ਸੰਜਨਾ ਨੇ ਪਹਿਲਾ ਜਦੋਂ ਕਿ ਨੰਗਲ ਬਲਾਕ ਦੇ ਲੋਅਰ ਮਜਾਰੀ ਸਕੂਲ ਦੀ ਗੁਰਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ, ਪੇਟਿੰਗ ਮੁਕਾਬਲੇ ਵਿੱਚ ਸ਼੍ਰੀ ਚਮਕੌਰ ਸਾਹਿਬ ਬਲਾਕ ਦੇ ਮੁੰਡੀਆਂ ਸਕੂਲ ਦੀ ਵਿਦਿਆਰਥਣ ਅਵਨੀਤ ਕੌਰ ਨੇ ਪਹਿਲਾ ਜਦ ਕਿ ਸ਼੍ਰੀ ਕੀਰਤਪੁਰ ਸਾਹਿਬ ਬਲਾਕ ਦੇ ਕੋਟਲਾ ਪਾਵਰ ਹਾਊਸ ਸਕੂਲ ਦੇ ਵਿੱਦਿਆਰਥੀ ਸੁਮਿਤ ਵਰਮਾ ਨੇ ਦੂਜਾ ਸਥਾਨ ਹਾਸਲ ਕੀਤਾ, ਕੋਰਿਓਗ੍ਰਾਫੀ ਦੇ ਫਸਵੇਂ ਮੁਕਾਬਲੇ ਵਿੱਚ ਰੋਪੜ 2 ਬਲਾਕ ਦੇ ਮਕੌੜੀ ਖੁਰਦ ਸਕੂਲ ਦੀ ਟੀਮ ਨੇ ਪਹਿਲਾ ਜਦਕਿ ਨੰਗਲ ਬਲਾਕ ਦੇ ਸੁਖਸਾਲ ਸਕੂਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।ਜੇਤੂ ਵਿਦਿਆਰਥੀਆਂ ਨੂੰ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰੰਜਨਾ ਕਟਿਆਲ ਅਤੇ ਸ਼੍ਰੀ ਲਵਿਸ਼ ਚਾਵਲਾ ਪ੍ਰਿੰਸੀਪਲ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ਨੇ ਇਨਾਮਾਂ ਦੀ ਵੰਡ ਕੀਤੀ ਅਤੇ ਉਹਨਾਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱੱਤੀ।
ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਮਿੰਦਰ ਸਿੰਘ,ਜਸਵੀਰ ਸਿੰਘ,ਸੁਰਿੰਦਰ ਕੌਰ,ਅਵਨੀਤ ਚੱਢਾ,ਮਨਦੀਪ ਪਾਲ ਕੌਰ,ਨੀਲਮ ਰਾਣੀ,ਸੰਜੀਵ ਕੁਮਾਰ,ਗੁਰਚਰਨ ਸਿੰਘ ਅਤੇ ਅਮਨਪ੍ਰੀਤ ਕੌਰ, ਜਸਵਿੰਦਰ ਸਿੰਘ, ਦਲੀਪ ਸਿੰਘ ਨੇ ਜੱਜਮੈਂਟ ਕਰਨ ਦੀ ਭੂਮਿਕਾ ਨਿਭਾਈ।ਇਹਨਾਂ ਤੋਂ ਇਲਾਵਾ ਗੁਰਿੰਦਰ ਸਿੰਘ ਲਾਡਲ, ਬਲਜੀਤ ਸਿੰਘ ਲੌਂਗੀਆ, ਹਰਮਨਜੀਤ ਸਿੰਘ ਸ਼ੇਰਗਿੱਲ, ਅਮਨਪ੍ਰੀਤ ਕੌਰ, ਪ੍ਰਭਦੀਪ ਕੌਰ,ਹਰਪ੍ਰੀਤ ਕੌਰ, ਸਤਨਾਮ ਕੌਰ ਆਦਿ ਹਾਜਰ ਸਨ।
ਫੋਟੋ ਕੈਪਸ਼ਨ: ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕਰਦੇ ਹੋਏ ਉੱਪ ਜ਼ਿਲਾ ਸਿੱਖਿਆ ਅਫਸਰ ਰੰਜਨਾ ਕਟਿਆਲ ਅਤੇ ਸ਼੍ਰੀ ਲਵਿਸ਼ ਚਾਵਲਾ ਪ੍ਰਿੰਸੀਪਲ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਰੂਪਨਗਰ ।

English






