
ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ ਰਿਸ਼ੀ ਪਾਲ ਉਨ੍ਹਾਂ ਦੇ ਬੇਟੇ ਨੂੰ ਤਿੰਨ ਦਿਨ ਪਹਿਲਾਂ ਮਿਲਿਆ ਸੀ, ਰਿਸ਼ੀ ਪਾਲ ਨੀਚੀ ਮੰਗਲੀ ਇਲਾਕੇ ‘ਚ ਕਿਰਾਏ ‘ਤੇ ਕਮਰਾ ਦੇਖ ਰਿਹਾ ਸੀ । ਪੀੜਤ ਕੁੜੀ ਦੇ ਭਰਾ ਨੇ ਉਸ ਨੂੰ ਆਪਣੇ ਵਿਹੜੇ ‘ਚ ਕਮਰਾ ਦਿਖਾਇਆ ਤੇ ਖੁਦ ਬਾਜ਼ਾਰ ਚਲਾ ਗਿਆ ।

ਵਿਹੜੇ ‘ਚ ਨੌਜਵਾਨ ਦੀ ਮੰਦਬੁੱਧੀ ਭੈਣ ਇਕੱਲੀ ਸੀ । ਕੁੜੀ ਨੂੰ ਕਮਰੇ ‘ਚ ਇਕੱਲਿਆਂ ਦੇਖ ਕੇ ਮੁਲਜ਼ਮ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਲੜਕੀ ਦੇ ਰੌਲਾ ਪਾਉਣ ‘ਤੇ ਮੌਕੇ ਤੋਂ ਫਰਾਰ ਹੋ ਗਿਆ । ਕੁੜੀ ਦੇ ਪਿਤਾ ਤੇ ਭਰਾ ਜਦ ਘਰ ਵਾਪਸ ਪਰਤੇ ਤਾਂ ਉਨ੍ਹਾਂ ਨੂੰ ਮੁਲਜ਼ਮ ਰਿਸ਼ੀ ਪਾਲ ਦੀ ਘਿਨਾਉਣੀ ਕਰਤੂਤ ਦਾ ਪਤਾ ਲੱਗਿਆ । ਇਸ ਮਾਮਲੇ ‘ਚ ਅਫਸਰ ਏਐੱਸਆਈ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਰਿਸ਼ੀਪਾਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

English






