ਵੀਡੀਓ ਵਾਇਰਲ ਦੇ ਸਬੰਧ ਵਿੱਚ ਪੁਲਿਸ ਕਮਿਸ਼ਨਰ ਨੂੰ ਦਰਜ਼ ਕਰਵਾਈ ਸ਼ਿਕਾਇਤ
ਅੰਮ੍ਰਿਤਸਰ 6 ਮਈ 2022
ਅੱਜ ਕੱਲ ਸੋਸ਼ਲ ਮੀਡਿਆ ਤੇ ਦੁੱਧ ਨਾਲ ਨਹਾਉਂਦੇ ਇੱਕ ਵਿਅਕਤੀ ਦੀ ਵੀਡੀਓ ਸਮਾਜ ਦੇ ਕੁਝ ਬੇਈਮਾਨ ਅਤੇ ਗੈਰ ਜਿੰਮੇਦਾਰ ਅਨਸਰਾਂ ਵੱਲੋਂ ਵੇਰਕਾ ਨਾਲ ਸਬੰਧਤ ਲਿਖ ਕੇ ਸੋਸ਼ਲ ਮੀਡਿਆ ਤੇ ਵਾਇਰਲ ਕੀਤੀ ਜਾ ਰਹੀ ਹੈ। ਡੇਅਰੀ ਉਦਯੋਗ ਵਿੱਚ ਵੇਰਕਾ ਦੀ ਵੱਧ ਰਹੀ ਪ੍ਰਸਿੱਧੀ ਅਤੇ ਇਸਦੇ ਸਹਿਕਾਰੀ ਬਰਾਂਡ ਦੇ ਸਾਫ ਅਕਸ ਨੂੰ ਖਰਾਬ ਕਰਨ ਲਈ ਇਹ ਘਿਨੌਣੀ ਹਰਕਤ ਸਮਾਜ ਅਤੇ ਲੋਕ ਵਿਰੋਧੀ ਅਨਸਰਾ ਵੱਲੋਂ ਕੀਤੀ ਗਈ ਹੈ।
ਹੋਰ ਪੜ੍ਹੋ :-ਡਾਕਟਰ ਨਿਸ਼ਾ ਸਾਹੀ ਵਲੋਂ ਅੱਜ ਖੇਤਰ ਵਿੱਚ ਮਿਸ਼ਨ ਇੰਦਰਧਨੁਸ਼ ਤਹਿਤ ਚੈਕਿੰਗ ਕੀਤੀ
ਇਸ ਸਬੰਧੀ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਗੁਰਦੇਵ ਸਿੰਘ, ਜਨਰਲ ਮੈਨੇਜਰ ਵੇਰਕਾ ਨੇ ਦੱਸਿਆ ਕਿ ਸੋਸ਼ਲ ਮੀਡਿਆ ਪਲੇਟਫਾਰਮ ਤੇ ਵਾਇਰਲ ਵੀਡਿਓ ਲੱਗਭਗ ਦੋ ਸਾਲ ਪੁਰਾਣਾ ਹੈ ਅਤੇ ਇਸ ਵੀਡਿਓ ਦਾ ਵੇਰਕਾ ਨਾਲ ਕੋਈ ਵੀ ਸਬੰਧ ਨਹੀ ਹੈ ਅਤੇ ਇਹ ਵੀਡਿਓ ਤੁਰਕੀ ਦੇ ਸੈਂਟਰਲ ਐਂਟੋਨੀਅਨ ਸੂਬੇ ਦੇ ਕੋਨੀਆ ਨਾਮਕ ਕਸਬੇ ਵਿੱਚ ਫਿਲਮਾਏ ਜਾਣ ਦੀ ਪੁਸ਼ਟੀ ਹੋਈ ਹੈ। ਦੁੱਧ ਦੇ ਟੈਂਕ ਵਿੱਚ ਜੋ ਆਦਮੀ ਨਹਾਉਂਦਾ ਦਿਖਾਈ ਦੇ ਰਿਹਾ ਹੈ, ਉਸਦਾ ਨਾਮ ਐਮਰੇ ਸਯਾਰ ਹੈ। ਉਕਤ ਵੀਡਿਓ ਟਿਕ-ਟੌਕ (Tik-Tok) ਰਾਹੀਂ ਤੁਰਕੀ ਦੇ ਵਸਨੀਕ ਉੱਗਰ ਉਰਮਤ ਦੁਆਰਾ ਅਪਲੋਡ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਵੀਡਿਓ ਨੂੰ ਅਪਲੋਡ ਕਰਨ ਤੋਂ ਬਾਅਦ ਦੋਵਾਂ ਨੂੰ ਤੁਰਕੀ ਸਰਕਾਰ ਨੇ ਗਿ੍ਰਫਤਾਰ ਕਰ ਲਿਆ ਸੀ। ਜਨਰਲ ਮੈਨੇਜਰ ਵੇਰਕਾ ਨੇ ਦੱਸਿਆ ਕਿ ਉਕਤ ਮਾਮਲਾ ਪਹਿਲਾਂ ਹੀ NDTV ns/ Indian Express ਵੱਲੋਂ ਕ੍ਰਮਵਾਰ ਮਿਤੀ 09.11.2020 ਅਤੇ 13.11.2020 ਨੂੰ ਰਿਪੋਰਟ ਕੀਤੀ ਜਾ ਚੁੱਕੀ ਹੈ। ਇਸ ਕੱਥਨ ਦੀ ਸਚਾਈ ਦੀ ਹੋਰ ਪੁਸ਼ਟੀ ਹੇਠਾਂ ਦਿੱਤੇ ਲਿੰਕ ਤੋਂ ਕੀਤੀ ਜਾ ਸਕਦੀ ਹੈ:-

English






