‘ਨਿੱਕ ਬੇਕਰਜ਼’ ਵਿੱਚ ਨੌਕਰੀ ਕਰਨ ਦਾ ਮੌਕਾ


 ਬਰਨਾਲਾ, 29 ਸਤੰਬਰ :-  


ਜ਼ਿਲਾ ਰੋਜ਼ਗਾਰ ਅਫਸਰ ਬਰਨਾਲਾ ਗੁਰਤੇਜ ਸਿੰਘ ਨੇ ਦੱਸਿਆ ਗਿਆ ਕਿ ਪ੍ਰਸਿੱਧ ਫੂਡ ਬਰੈਂਡ ਚੇਨ ‘ਨਿਕ ਬੇਕਰਜ਼’ ਵੱਲੋਂ ਬਰਨਾਲਾ, ਮੋਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਪਠਾਨਕੋਟ, ਚੰਡੀਗੜ ਸਮੇਤ ਵੱਖ ਵੱਖ ਥਾਵਾਂ ’ਤੇ 460 ਅਸਾਮੀਆਂ ਕਾਊਂਟਰ/ਸਰਵਿਸ ਬੁਆਏ, ਕੁੱਕ, ਹਾਊਸਕੀਪਿੰਗ ਸਟਾਫ, ਅਸਿਸਟੈਂਟ ਮੈਨੇਜਰ, ਡਰਾਈਵਰਾਂ ਅਤੇ ਅਕਾਊਟੈਂਟ ਦੀਆਂ ਕੱਢੀਆਂ ਗਈਆਂ ਹਨ। ਇਨਾਂ ਅਸਾਮੀਆਂ ਲਈ ਯੋਗਤਾ ਦਸਵੀਂ ਤੋਂ ਗਰੈਜੂਏਸ਼ਨ ਅਤੇ ਅਕਾਊਟੈਂਟ ਦੀ ਅਸਾਮੀ ਲਈ ਯੋਗਤਾ ਬੀ.ਕੌਮ/ਐਮ.ਕੌਮ ਹੈ। ਚਾਹਵਾਨ ਉਮੀਦਵਾਰ ਅਸਾਮੀਆਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਲੈਣ ਅਤੇ ਅਪਲਾਈ ਕਰਨ ਲਈ ਗੂਗਲ ਲਿੰਕ 
https://is.gd/doZFFL ’ਤੇ ਵਿਜ਼ਟ ਕਰਨ। ਗੂਗਲ ਲਿੰਕ ’ਤੇ ਅਪਲਾਈ ਕਰਨ ਦੀ ਆਖਰੀ ਮਿਤੀ 4 ਅਕਤੂਬਰ ਸ਼ਾਮ 5 ਵਜੇ ਤੱਕ ਹੈ।
ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ, ਦੂਸਰੀ ਮੰਜ਼ਿਲ ’ਤੇ ਜਾਂ ਹੈਲਪਲਾਈਨ ਨੰਬਰ 94170-39072 ’ਤੇ ਸੰਪਰਕ ਕੀਤਾ ਜਾ ਸਕਦਾ ਹੈ।    

 

ਹੋਰ ਪੜ੍ਹੋ :-  ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਸਹਾਇਕ ਖੇਤੀ ਧੰਦਿਆਂ ਨੂੰ ਵੱਡੀ ਪੱਧਰ ਉਤੇ ਉਤਸ਼ਾਹਿਤ ਕਰਨ ਦਾ ਐਲਾਨ