ਮੋਹਾਲੀ 4 ਮਈ
ਮਹਾਂਮਾਰੀ ਦੌਰਾਨ ਦੰਦਾਂ ਅਤੇ ਮੂੰਹ ਦੀ ਸਫਾਈ ਬਾਰੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਜਾਗਰੂਕ ਕਰਨ ਲਈ, ਆਰੀਅਨਜ਼ ਗਰੁੱਪ ਆਫ਼ ਕਾਲੇਜਿਜ, ਰਾਜਪੁਰਾ, ਨੇੜੇ, ਚੰਡੀਗੜ੍ਹ ਵਿਖੇ " ਕੋਵੀਡ -19 ਦੌਰਾਨ ਮੂੰਹ ਅਤੇ ਦੰਦਾਂ ਦੀ ਦੇਖਭਾਲ " ਵਿਸ਼ੇ 'ਤੇ ਇਕ ਵੈਬਿਨਾਰ
ਆਯੋਜਿਤ ਕੀਤਾ ਗਿਆ। ਡਾ. ਸਵਾਤੀ ਝਾਂਬ, ਸੀਨੀਅਰ ਫੈਕਲਟੀ, ਡਾ. ਐਚ ਐਸ ਜੇ ਇੰਸਟੀਚਿਊਟ ਆਫ ਡੈਂਟਲ ਸਾਇੰਸਜ਼ ਐਂਡ ਹਸਪਤਾਲ,ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਫੈਕਲਟੀ ਮੈਂਬਰਾਂ ਅਤੇ ਇੰਜੀਨੀਅਰਿੰਗ, ਲਾਅ, ਮੈਨੇਜਮੈਂਟ, ਨਰਸਿੰਗ, ਫਾਰਮੇਸੀ, ਬੀ.ਐਡ ਅਤੇ
ਐਗਰੀਕਲਚਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਨੇ ਵੈਬਿਨਾਰ ਦੀ ਪ੍ਰਧਾਨਗੀਕੀਤੀ|
ਡਾ. ਸਵਾਤੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੰਦਾਂ, ਮਸੂੜਿਆਂ ਅਤੇ ਜੀਭ ਨੂੰ ਤੰਦਰੁਸਤ ਰੱਖਣ ਲਈ ਚੰਗੀ ਦੇਖਭਾਲ ਜ਼ਰੂਰੀ ਹੈ। ਉਨ੍ਹਾਂ ਨੇਕਿਹਾ, ਕਿ ਮੂੰਹ ਦੀ ਮੁਸਕਲਾਂ, ਜ਼ਖ਼ਮ, ਦੰਦਾਂ ਦੀ ਸਮੱਸਿਆਵਾਂ ਸਭ ਇਲਾਜਯੋਗ ਹੈ|ਡਾ ਸਵਾਤੀ ਨੇ ਅੱਗੇ ਕਿਹਾ ਕਿ ਸਾਡੇ ਮੂੰਹ ਦੇ ਅੰਦਰ ਬਹੁਤ ਸਾਰੇ ਬੈਕਟੀਰੀਆ ਹਨ ਜੋ ਕਿ ਦੰਦਾਂ ਦੀ ਸਮੱਸਿਆਵਾਂ, ਜਿੰਜੀਵਾਇਟਿਸ ਅਤੇ
ਮਸੂੜਿਆਂ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਭੋਜਨ ਤੋਂ ਬਾਅਦ ਬੁਰਸ਼ ਕਰਨਾ, ਐਂਟੀਮਾਈਕ੍ਰੋਬਾਇਲ ਮਾਉਥਵਾੱਸ਼ ਦੀ ਵਰਤੋਂ ਸਾਡੇ ਦੰਦਾਂ ਨੂੰ ਤੰਦਰੁਸਤ ਰੱਖਣ ਵਿੱਚ ਸਹਾਇਤਾ ਕਰਦਾ ਹੈ। ਵਿਦਿਆਰਥੀ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿਹਤਮੰਦ ਖੁਰਾਕ ਜਿਸ ਵਿੱਚ ਮਿਠਾਸ ਅਤੇ ਸਟਾਰਚ ਭੋਜਨ ਘੱਟ ਸ਼ਾਮਿਲ ਹੁੰਦਾ ਹੈ, ਉਹ ਬੈਕਟੀਰੀਆ ਨੂੰ ਨਿਯੰਤਰਣ ਵਿਚ ਰੱਖਣ ਵਿਚ ਸਹਾਇਤਾ ਕਰਦਾ ਹੈ । ਉਸਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ
ਫਲੋਰਾਈਡ ਵਾਲੇ ਐਂਟੀਮਾਈਕ੍ਰੋਬਿਅਲ ਟੁੱਥਪੇਸਟ ਦੇ ਨਾਲ- ਨਾਲ ਇਕ ਸਹੀ ਆਕਾਰ ਦੇ ਬੁਰਸ਼ ਦੀ ਵਰਤੋਂ ਕਰਨ, ਜੋ ਤੁਹਾਡੇ ਦੰਦਾਂ ਨੂੰਤੰਦਰੁਸਤ ਰੱਖਣ ਵਿੱਚ ਸਹਾਇਤਾ ਕਰਦਾ ਹੈ।

English






