ਐਸ.ਏ.ਐਸ. ਨਗਰ, 17 ਨਵੰਬਰ 2021
ਡਿਪਟੀ ਕਮਿਸ਼ਨਰ ਸ਼੍ਰੀਮਤੀ ਇਸ਼ਾ ਕਾਲਿਆ ਦੇ ਆਦੇਸ਼ਾ ਅਨੁਸਾਰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋ “ਅਜ਼ਾਦੀ ਕਾ ਅਮ੍ਰਿਤ ਮੋਹਤਸਵ” ਅਧੀਨ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ, 3ਬੀ1, ਮੋਹਾਲੀ ਵਿਖੇ ਯੂਥ ਆਉਟਰੀਚ ਐਕਟੀਵਿਟੀ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀ ਮਨਜੇਸ਼ ਸ਼ਰਮਾ ਡਿਪਟੀ ਸੀ.ਈ.ਓ. ਡੀ.ਬੀ.ਈ.ਈ., ਮੋਹਾਲੀ ਨੇ ਦੱਸਿਆ ਕਿ ਇਸ ਆਯੋਜਨ ਦੌਰਾਨ ਰਜਿਸਟ੍ਰੇਸ਼ਨ, ਸਵੈ-ਰੋਜਗਾਰ, ਗਰੁਪ ਕਾਉਂਸਲਿੰਗ ਅਤੇ ਡੀ.ਬੀ.ਈ.ਈ, ਐਸ.ਏ.ਐਸ ਨਗਰ ਵਿੱਚ ਪ੍ਰਾਰਥੀਆਂ ਲਈ ਮੋਜੂਦ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ। ਉਕਤ ਆਯੋਜਨ ਨੂੰ ਭਰਵਾ ਹੁੰਗਾਰਾ ਮਿਲਿਆ ਅਤੇ ਇਸ ਦੋਰਾਨ ਸਕੂਲ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਡੀ.ਬੀ.ਈ.ਈ, ਐਸ.ਏ.ਐਸ ਨਗਰ ਦੀਆਂ ਸੇਵਾਵਾਂ ਨਾਲ ਜੋੜਨ ਦਾ ਯਤਨ ਕੀਤਾ ਗਿਆ। ਇਸ ਆਯੋਜਨ ਦੋਰਾਨ ਡੀ.ਬੀ.ਈ.ਈ, ਐਸ.ਏ.ਐਸ ਨਗਰ ਵਲੋਂ ਨਬੀਹਾ ਕਰੀਅਰ ਕਾਉਂਸਲਰ ਅਤੇ ਮਨਦੀਪ ਕੁਮਾਰ ਮੋਜੂਦ ਰਹੇ।

English






