ਪੀ.ਐਸ.ਆਈ.ਡੀ.ਸੀ. ਦੇ ਬੋਰਡ ਆਫ਼ ਡਾਇਰੈਕਟਰਜ ਦੀ ਮੀਟਿੰਗ

ਓ.ਟੀ.ਐਸ.ਸਕੀਮ ਤਹਿਤ ਬਾਂਡ ਧਾਰਕਾਂ ਨੂੰ 72.85 ਕਰੋੜ ਰੁਪਏ ਦੀ ਅਦਾਇਗੀ ਕੀਤੀ

ਚੰਡੀਗੜ੍ਹ, 16 ਜੁਲਾਈ:

ਅੱਜ ਇੱਥੇ ਪੀ.ਐਸ.ਆਈ.ਡੀ.ਸੀ. ਦੇ ਬੋਰਡ ਆਫ਼ ਡਾਇਰੈਕਟਰਜ ਦੀ ਮੀਟਿੰਗ ਹੋਈ, ਜਿਸ ਦੌਰਾਨ ਕਾਰਪੋਰੇਸਨ ਦੀਆਂ ਸਕੀਮਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਇਹ ਮੀਟਿੰਗ ਬੋਰਡ ਦੇ ਚੇਅਰਮੈਨ ਸ੍ਰੀ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵਾਇਸ ਚੇਅਰਮੈਨ ਸ੍ਰੀ ਵਿਨੈ ਮਹਾਜਨ, ਸ੍ਰੀ ਵਜ਼ੀਰ ਸਿੰਘ ਲਾਲੀ, ਮੈਨੇਜਿੰਗ ਡਾਇਰੈਕਟਰ ਸਿਬਨ ਸੀ, ਡਾਇਰੈਕਟਰ ਸ਼ਵਿੰਦਰ ਉੱਪਲ, ਡਾਇਰੈਕਟਰ ਰਾਜੇਸ਼ ਘਾਰੂ, ਡਾਇਰੈਕਟਰ ਬਲਵਿੰਦਰ ਸਿੰਘ ਜੰਡੂ, ਲੇਖਾ-ਕਮ-ਲੀਗਲ ਐਡਵਾਇਜ਼ਰ ਐਸ.ਕੇ.ਆਹੂਜਾ ਅਤੇ ਸੁਕ੍ਰਿਤੀ ਜਿੰਦਲ ਕੰਪਨੀ ਸਕੱਤਰ ਸ਼ਾਮਲ ਹੋਏ।

ਸ੍ਰੀ ਬਾਵਾ ਨੇ ਦੱਸਿਆ ਕਿ ਪੀ.ਐਸ.ਆਈ.ਡੀ.ਸੀ. ਨੇ ਸਾਲ 2020-21 ਵਿਚ ਓ.ਟੀ.ਐਸ.ਸਕੀਮ ਤਹਿਤ ਬਾਂਡ ਧਾਰਕਾਂ ਨੂੰ 18.81 ਕਰੋੜ ਰੁਪਏ ਦੀ ਅਦਾਇਗੀ ਕੀਤੀ, ਜਿਸ ਨਾਲ ਪੀ.ਐਸ.ਆਈ.ਡੀ.ਸੀ. ਨੇ 11.49 ਕਰੋੜ ਰੁਪਏ ਦਾ ਵਿਆਜ ਬਚਾਇਆ।

ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਨੇ ਸਾਲ 2020-21 ਵਿਚ ਕੰਪਨੀਆਂ ਤੋਂ ਲੋਨ/ਇਕੂਟੀ ਦੀ ਰਿਕਵਰੀ ਅਤੇ ਪੀ.ਏ.ਸੀ.ਐਲ ਦੇ ਸ਼ੇਅਰਾਂ ਨੂੰ ਵੇਚਕੇ ਕੁੱਲ 72.85 ਕਰੋੜ ਰੁਪਏ ਦੀ ਰਕਮ ਵਸੂਲ ਕੀਤੀ।