3 ਉਮੀਦਵਾਰਾਂ ਵੱਲੋਂ ਲਏ ਗਏ ਕਾਗਜ਼ ਵਾਪਸ: ਜ਼ਿਲ੍ਹਾ ਚੋਣ ਅਫ਼ਸਰ

BABITA KALER
ਜ਼ਿਲਾ ਮੈਜਿਸਟ੍ਰੇਟ ਵੱਲੋਂ ਬਿਨਾਂ ਪ੍ਰਵਾਨਗੀ ਦੇ ਡ੍ਰੋਨ ਦੀ ਵਰਤੋਂ `ਤੇ ਪਾਬੰਦੀ

ਫ਼ਾਜ਼ਿਲਕਾ, 4 ਫਰਵਰੀ 2022

ਵਿਧਾਨ ਸਭਾ ਚੋਣਾਂ 2022 ਵਿੱਚ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਅੰਤਿਮ ਦਿਨ ਅੱਜ 3 ਉਮੀਦਵਾਰਾਂ ਵੱਲੋਂ ਆਪਣਾ ਨਾਮ ਵਾਪਸ ਲਏ ਜਾਣ ਤੋਂ ਬਾਅਦ ਹੁਣ ਕੁਲ 47 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।

ਹੋਰ ਪੜ੍ਹੋ :-ਜ਼ਿਲੇ ਅੰਦਰ ਸੱਤ ਵਿਧਾਨ ਸਭਾ ਸੀਟਾਂ ਲਈ 70 ਉਮੀਦਵਾਰ ਚੋਣ ਮੈਦਾਨ ਵਿਚ-ਜ਼ਿਲਾ ਚੋਣ ਅਫਸਰ

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਚੋਣ ਹਲਕਾ 79-ਜਲਾਲਾਬਾਦ ਵਿਚੋਂ 2 ਉਮੀਦਵਾਰਾਂ ਪਰਮਜੀਤ ਕੌਰ (ਆਜ਼ਾਦ) ਤੇ ਸਲਵੰਤ ਰਾਮ (ਆਜ਼ਾਦ) ਨੇ ਕਾਗਜ ਵਾਪਸ ਲਏ ਹਨ।ਇਸ ਨਾਲ ਹਲਕਾ ਜਲਾਲਾਬਾਦ ਵਿਚ 15 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।

ਇਸੇ ਤਰ੍ਹਾਂ ਚੋਣ ਹਲਕਾ 80-ਫਾਜ਼ਿਲਕਾ ਤੋਂ ਕਿਸੇ ਉਮੀਦਵਾਰ ਵੱਲੋਂ ਕਾਗਜ ਵਾਪਸ ਨਹੀਂ ਲਏ ਗਏ ਹਨ। ਇਸ ਨਾਲ ਹਲਕਾ ਫਾਜ਼ਿਲਕਾ ਵਿਚ 14 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।

ਇਸੇ ਤਰ੍ਹਾਂ ਚੋਣ ਹਲਕਾ 81-ਅਬੋਹਰ ਤੋਂ ਜਗੀਰ ਚੰਦ (ਆਜ਼ਾਦ) ਉਮੀਦਵਾਰ ਨੇ ਕਾਗਜ ਵਾਪਸ ਲਏ ਹਨ। ਇਸ ਨਾਲ ਹਲਕਾ ਅਬੋਹਰ ਵਿਚ 9 ਉਮੀਦਵਾਰ ਚੋਣ ਮੈਦਾਨ ਵਿਚ ਹਨ।

ਇਸੇ ਤਰ੍ਹਾਂ ਚੋਣ ਹਲਕਾ 82-ਬਲੂਆਣਾ ਤੋਂ ਕਿਸੇ ਉਮੀਦਵਾਰ ਵੱਲੋਂ ਕਾਗਜ ਵਾਪਸ ਨਹੀਂ ਲਏ ਗਏ ਹਨ। ਇਸ ਨਾਲ ਹਲਕਾ ਬਲੂਆਣਾ ਵਿਚ 9 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ।

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ 2022 ਲਈ ਵੋਟਿੰਗ 20 ਫਰਵਰੀ ਨੂੰ ਹੋਣ ਜਾ ਰਹੀ ਹੈ। ਵੋਟਾਂ ਦੀ ਗਿਣਤੀ ਪ੍ਰਕਿਰਿਆ ਦਾ ਕੰਮ 10 ਮਾਰਚ ਨੂੰ ਹੋਵੇਗਾ।