ਸੰਸਦੀ ਮਾਮਲੇ ਮੰਤਰੀ 30 ਜਨਵਰੀ ਨੂੰ ਸੰਸਦ ਵਿੱਚ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਮੀਟਿੰਗ ਕਰਨਗੇ

_Pralhad Joshi
Pralhad Joshi
ਸੰਸਦ ਦਾ ਸੈਸ਼ਨ 31 ਜਨਵਰੀ ਤੋਂ 9 ਫਰਵਰੀ, 2024 ਤੱਕ ਚਲੇਗਾ
Chandigarh: 29 JAN 2024

ਸੰਸਦੀ ਮਾਮਲੇ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ ਸੰਸਦ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਦੇ ਦੋਨਾਂ ਸਦਨਾਂ ਵਿੱਚ ਰਾਜਨੀਤਕ ਦਲਾਂ ਦੇ ਨੇਤਾਵਾਂ ਨਾਲ ਮੀਟਿੰਗ ਕਰਨਗੇ। ਇਹ ਸਾਰੇ ਦਲਾਂ ਦੀ ਮੀਟਿੰਗ ਕੱਲ੍ਹ, ਯਾਨੀ 30 ਜਨਵਰੀ, 2024 ਨੂੰ ਸਵੇਰੇ 11.30 ਵਜੇ ਪਾਰਲੀਆਮੈਂਟ ਲਾਇਬ੍ਰੇਰੀ ਬਿਲਡਿੰਗ, ਨਵੀਂ ਦਿੱਲੀ ਵਿੱਚ ਹੋਵੇਗੀ।

ਸੰਸਦ ਦਾ ਸੈਸ਼ਨ 31 ਜਨਵਰੀ, 2024 ਨੂੰ ਰਾਸ਼ਟਰਪਤੀ ਦੇ ਭਾਸ਼ਣ ਦੇ ਨਾਲ ਸ਼ੁਰੂ ਹੋਵੇਗਾ ਅਤੇ ਸਰਕਾਰੀ ਕੰਮਕਾਜ ਦੀਆਂ ਜ਼ਰੂਰਤਾਂ ਦੇ ਅਧੀਨ ਇਹ ਸ਼ੈਸ਼ਨ 9 ਫਰਵਰੀ, 2024 ਨੂੰ ਸਮਾਪਤ ਹੋ ਸਕਦਾ ਹੈ। ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ 1 ਫਰਵਰੀ, 2024 ਨੂੰ ਅੰਤਰਿਮ ਕੇਂਦਰੀ ਬਜਟ ਪੇਸ਼ ਕਰਨਗੇ।