22 ਸਾਲ ਦੇ ਨੌਜਵਾਨ ਨੂੰ ਕੈਂਸਰ ਤੋਂ ਪੀੜਤ ਗੁਰਦਾ ਕੱਢਣ ਦਾ ਇੱਕੋ-ਇੱਕ ਵਿਕਲਪ ਦੱਸਿਆ, ਪਰ ਰੋਬੋਟਿਕ ਸਰਜਰੀ ਰਾਹੀਂ ਉਸੇ ਗੁਰਦੇ ਨੂੰ ਬਚਾ ਲਿਆ ਗਿਆ

— ਰੋਬੋਟਿਕ ਸਰਜਰੀ ਕੈਂਸਰ ਦੇ ਖਾਤਮੇ ਲਈ ਵਰਦਾਨ: ਡਾ. ਧਰਮਿੰਦਰ ਅਗਰਵਾਲ

ਅਬੋਹਰ, 20 ਅਕਤੂਬਰ:
ਜ਼ਿਆਦਾਤਰ ਮਰਦ ਪਿਸ਼ਾਬ ਵਿਚ ਖੂਨ ਆਉਣਾ ਅਤੇ ਪਿਸ਼ਾਬ ਕਰਦੇ ਸਮੇਂ ਜਲਨ ਅਤੇ ਦਰਦ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਗੁਰਦੇ ਤੋਂ ਪਿਸ਼ਾਬ ਨਾਲੀ ਤੱਕ ਇਨਫੈਕਸ਼ਨ ਦੇ ਅਜਿਹੇ ਲੱਛਣ ਪਿਸ਼ਾਬ ਨਾਲੀ ਦੇ ਵੱਖ-ਵੱਖ ਕੈਂਸਰਾਂ ਦਾ ਕਾਰਨ ਬਣ ਜਾਂਦੇ ਹਨ। ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਮਰੀਜ਼ ਨੂੰ ਤੁਰੰਤ ਸਬੰਧਤ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਹ ਗੱਲ ਉੱਘੇ ਯੂਰੋ-ਆਨਕੋਲੋਜਿਸਟ ਡਾ.  ਧਰਮਿੰਦਰ ਅਗਰਵਾਲ ਨੇ ਅਬੋਹਰ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਕਹੀ। ਲੰਡਨ ਤੋਂ ਸਿਖਲਾਈ ਪ੍ਰਾਪਤ ਡਾ. ਧਰਮਿੰਦਰ ਅਗਰਵਾਲ, ਜੋ ਹੁਣ ਤੱਕ ਕੈਂਸਰ ਦੀਆਂ 550 ਤੋਂ ਵੱਧ ਗੁੰਝਲਦਾਰ ਸਰਜਰੀਆਂ ਅਤੇ ਰੋਬੋਟ ਸਹਾਇਤਾ ਪ੍ਰਾਪਤ ਸਰਜਰੀਆਂ ਕਰ ਚੁੱਕੇ ਹਨ, ਹੱਥਾਂ ਦੀ ਬਜਾਏ ’ਦਾ ਵਿੰਚੀ’ ਰੋਬੋਟਿਕ ਸਰਜਰੀ ਰਾਹੀਂ ਮਰੀਜ ਨੂੰ ਇਲਾਜ ਦੇ ਦੌਰਾਨ ਮਿਲਦੀ ਰਾਹਤ ਜਿਵੇਂ ਕਿ ਘੱਟ ਖੂਨ ਦੀ ਬਰਬਾਦੀ, ਘੱਟ ਦਰਦ, ਘੱਟ ਜ਼ਖ਼ਮ ਅਤੇ ਤੁਰੰਤ ਰਾਹਤ ਮਿਲਣ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸ਼ਹਿਰ ਪਹੁੰਚੇ ਸਨ।
ਫੋਰਟਿਸ ਹਸਪਤਾਲ ਮੋਹਾਲੀ ਦੇ ਕੰਸਲਟੈਂਟ, ਯੂਰੋਲੋਜੀ, ਯੂਰੋ-ਆਨਕੋਲੋਜੀ ਅਤੇ ਰੋਬੋਟਿਕ ਸਰਜਰੀ ਡਾ. ਧਰਮਿੰਦਰ ਅਗਰਵਾਲ ਨੇ ਕਿਹਾ ਕਿ ਪਹਿਲਾਂ ਇਲਾਜ ਦੌਰਾਨ ਸਰੀਰ ਦੇ ਅਜਿਹੇ ਅੰਗਾਂ ਤੱਕ ਪਹੁੰਚਣਾ ਮੁਸ਼ਕਲ ਅਤੇ ਖਤਰਨਾਕ ਸੀ, ਹਾਲਾਂਕਿ ਰੋਬੋਟਿਕ ਸਰਜਰੀ ਦੀ ਮਦਦ ਨਾਲ ਇਨ੍ਹਾਂ ਅੰਗਾਂ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰੋਬੋਟਿਕ ਸਰਜਰੀ ਪੇਟ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਡਾ. ਅਗਰਵਾਲ ਨੇ ਦੱਸਿਆ ਕਿ ਹਾਲ ਹੀ ’ਚ ਪੇਟ ਦਰਦ ਦੇ ਨਾਲ-ਨਾਲ ਪਿਸ਼ਾਬ ’ਚ ਖੂਨ (ਹੀਮੇਟੂਰੀਆ) ਹੋਣ ਕਾਰਨ 22 ਸਾਲਾ ਨੌਜਵਾਨ ਦੇ ਗੁਰਦੇ ’ਚ ਬਣੇ 8 ਸੈਂਟੀਮੀਟਰ ਦੀ ਟਿਊਮਰ ਨੇ ਉਸ ਦੇ ਅੱਧੇ ਤੋਂ ਵੱਧ ਗੁਰਦੇ ’ਤੇ ਹਮਲਾ ਕਰ ਦਿੱਤਾ ਸੀ, ਜੋ ਕਿ ਅਹਿਮ ਖੂਨ ਦੀਆਂ ਨਾੜੀਆਂ ਨਾਲ ਵੀ ਜੁੜਿਆ ਹੋਇਆ ਸੀ। ਇਲਾਜ ਵਿੱਚ ਦੇਰੀ ਨਾਲ ਟਿਊਮਰ ਦਾ ਆਕਾਰ ਵੱਧ ਜਾਂਦਾ ਅਤੇ ਹੋਰ ਅੰਗ ਪ੍ਰਭਾਵਿਤ ਹੁੰਦੇ। ਉਕਤ ਨੌਜਵਾਨ, ਜਿਸ ਨੂੰ ਸਾਰੇ ਡਾਕਟਰਾਂ ਨੇ ਗੁਰਦਾ ਕੱਢਣਾ ਹੀ ਇੱਕੋ ਇੱਕ ਵਿਕਲਪ ਦੱਸਿਆ ਸੀ, ਰੋਬੋਟ ਦੀ ਸਹਾਇਤਾ ਨਾਲ ਸਰਜਰੀ ਰਾਹੀਂ ਮਰੀਜ਼ ਦੇ ਗੁਰਦੇ ਵਿੱਚੋਂ ਰਸੌਲੀ ਕੱਢ ਦਿੱਤੀ ਗਈ ਅਤੇ ਬਾਕੀ ਬਚੀ ਕਿਡਨੀ ਨੂੰ ਬਚਾਇਆ ਗਿਆ। ਇਸੇ ਤਰ੍ਹਾਂ ਇਕ ਹੋਰ 62 ਸਾਲਾ ਵਿਅਕਤੀ ਦੇ ਪਿਸ਼ਾਬ ਬਲੈਡਰ ਵਿਚ 7 ਸੈਂਟੀਮੀਟਰ ਦਾ ਟਿਊਮਰ ਸੀ, ਜੋ ਪਿਸ਼ਾਬ ਵਿਚ ਖੂਨ ਆਉਣ ਦੇ ਕਾਰਨ ਵਧ ਰਹੀ ਇਨਫੈਕਸ਼ਨ ਕਾਰਨ ਮਾਸਪੇਸ਼ੀਆਂ ਵਿਚ ਦਾਖਲ ਹੋ ਰਿਹਾ ਸੀ। ਸਥਾਨਕ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਵੀ ਰਾਹਤ ਨਾ ਮਿਲਣ ਦੇ ਕਾਰਨ, ਫੋਰਟਿਸ ਵਿਖੇ ਡਾ. ਅਗਰਵਾਲ ਅਤੇ ਉਨ੍ਹਾਂ ਦੀ ਟੀਮ ਨੇ ਰੋਬੋਟ-ਏਡਿਡ ਰੈਡੀਕਲ ਸਿਸਟੈਕਟੋਮੀ ਕੀਤੀ, ਉਸ ਦੇ ਪੂਰੇ ਪਿਸ਼ਾਬ ਬਲੈਡਰ ਨੂੰ ਹਟਾ ਕੇ ਅਤੇ ਯੂਰੇਟਰ ਨੂੰ ਛੋਟੀ ਅੰਤੜੀ ਦੇ ਇੱਕ ਹਿੱਸੇ ਨਾਲ ਜੋੜ ਕੇ ਇੱਕ ਨਵਾਂ ਚੈਨਲ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਜੀਵਨ ਜੀਅ ਰਹੇ ਹਨ।
ਡਾ: ਧਰਮਿੰਦਰ ਅਗਰਵਾਲ ਨੇ ਕਿਹਾ ਕਿ ਹੱਥਾਂ ਦੀ ਬਜਾਏ ਰੋਬੋਟਿਕ ਸਰਜਰੀ ਮਰੀਜ਼ ਲਈ ਦਰਦ ਘੱਟ ਅਤੇ ਜ਼ਿਆਦਾ ਲਾਹੇਵੰਦ ਸਾਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਦੇ ਅਪਰੇਸ਼ਨ ਦੌਰਾਨ ਸਰੀਰ ਦੇ ਜਿਨ੍ਹਾਂ ਅੰਗਾਂ ਤੱਕ ਪਹੁੰਚਣਾ ਔਖਾ ਹੁੰਦਾ ਸੀ, ਉਨ੍ਹਾਂ ਤੱਕ ਹੁਣ ਰੋਬੋਟ ਦੀ ਮਦਦ ਨਾਲ ਪਹੁੰਚਿਆ ਜਾ ਸਕਦਾ ਹੈ ਜੋ 360 ਡਿਗਰੀ ਘੁੰਮ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਨੂੰ ਜੜ੍ਹ ਤੋਂ ਖਤਮ ਕਰਨ ਲਈ ਰੋਬੋਟਿਕ ਸਰਜਰੀ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਵਾਂਗ ਹੈ। ਉਨ੍ਹਾਂ ਦੱਸਿਆ ਕਿ ਰੋਬੋਟ ਦੀ ਮਦਦ ਨਾਲ ਸਰੀਰ ਵਿੱਚ ਲਗਾਏ ਗਏ ਵਿਸ਼ੇਸ਼ ਕੈਮਰੇ ਰਾਹੀਂ ਆਪਰੇਟਿਵ ਏਰੀਆ ਦਾ 3ਡੀ ਦ੍ਰਿਸ਼ ਦੇਖ ਕੇ ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ।