ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ‘ਤੇ ਪੈਨਸ਼ਨ ਸੁਵਿਧਾ ਕੈਂਪਾਂ 7 ਸਤੰਬਰ ਨੂੰ ਲਗਾਏ ਜਾਣਗੇ

NEWS MAKHANI

• ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਚਮਕੌਰ ਸਾਹਿਬ, ਨੂਰਪੁਰ ਬੇਦੀ, ਮੋਰਿੰਡਾ ਅਤੇ ਰੋਪੜ ਵਿਖੇ ਪੈਨਸ਼ਨ ਸੁਵਿਧਾ ਕੈਂਪ ਅੱਜ

ਰੂਪਨਗਰ, 06 ਸਤੰਬਰ :-  ਪੰਜਾਬ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਵੱਡੇ ਪੱਧਰ ਉੱਤੇ ਉਪਰਾਲੇ ਜਾਰੀ ਹਨ। ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਉਪਰਾਲਿਆਂ ਦੀ ਲੜੀ ਤਹਿਤ ਹੀ ਜ਼ਿਲ੍ਹੇ ਦੇ ਵੱਖ-ਵੱਖ ਹਲਕਿਆਂ ਅਤੇ ਤਹਿਸੀਲਾਂ, 7 ਸਤੰਬਰ ਨੂੰ ਪੈਨਸ਼ਨ ਕੈਂਪ ਲਗਾਏ ਜਾਣਗੇ। ਜਿਸ ਵਿੱਚ ਲੋੜਵੰਦ ਅਤੇ ਯੋਗ ਲਾਭਪਾਤਰੀਆਂ ਦੇ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਅਤੇ ਦਿਵਿਆਂਗ ਵਿਅਕਤੀਆਂ ਦੀ ਪੈਨਸ਼ਨ ਦੇ ਫਾਰਮ ਭਰੇ ਜਾਣਗੇ।

ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਕੈਂਪ ਪਿੰਡ ਢਾਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਵੇਰੇ 9 ਵਜੇ ਤੋਂ 2 ਵਜੇ ਲੱਗੇਗਾ, ਇਸ ਕੈਂਪ ਵਿੱਚ ਢਾਹੇ, ਗੱਗ, ਬਹਿਲੂ, ਦਸਰਗਾਈ, ਖਾਨਪੁਰ, ਥਲੂਹ ਅੱਪਰ ਅਤੇ ਥਲੂਹ ਹੇਠਲਾ ਪਿੰਡਾਂ ਦੇ ਲੋੜਵੰਦਾਂ ਨੂੰ ਕਵਰ ਕੀਤਾ ਜਾਵੇਗਾ।

ਇਸੇ ਤਰ੍ਹਾਂ ਹੀ ਨੂਰਪੁਰ ਬੇਦੀ ਦੇ ਪਿੰਡ ਬੈਂਸ-2 ਦੇ ਆਂਗਣਵਾੜੀ ਸੈਂਟਰ ਵਿਖੇ ਸਵੇਰੇ 9 ਤੋਂ 2 ਵਜੇ ਤੱਕ ਲੱਗੇਗਾ। ਜਿਸ ਵਿੱਚ ਬੈਂਸ, ਤਖਤਗੜ੍ਹ, ਔਲਖ, ਟੱਪਰੀਆਂ, ਭਾਉਵਾਲ, ਲੈਹੜੀਆਂ ਅਤੇ ਅਸਾਲਤਪੁਰ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਹਲਕਾ ਰੂਪਨਗਰ ਦੇ ਪਿੰਡ ਸ਼ਾਮਪੁਰਾ-1 ਦੇ ਸਰਕਾਰੀ ਮਿਡਲ ਸਕੂਲ ਵਿਖੇ ਸਵੇਰੇ 9 ਤੋਂ 2 ਵਜੇ ਤੱਕ ਲੱਗੇਗਾ। ਜਿਸ ਵਿੱਚ ਸ਼ਾਮਪੁਰਾ 1ਅਤੇ 2, ਖੈਰਾਬਦ, ਹਵੇਲੀ ਖੁਰਦ, ਰੈਲੋਂ, ਸਮਰਾਲਾ ਅਤੇ ਫੂਲ ਕਲਾਂ, ਫੂਲ ਖੁਰਦ ਅਤੇ ਗੁਰਦਾਸਪੁਰਾ ਪਿੰਡ ਦੇ ਲੋੜਵੰਦ ਵਿਅਕਤੀ ਇਸ ਕੈਂਪ ਦਾ ਲਾਭ ਲੈ ਸਕਣਗੇ।

ਇਸੇ ਲੜੀ ਤਹਿਤ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਬਹਿਰਾਮਪੁਰ ਬੇਟ ਦੇ ਧਰਮਸ਼ਾਲਾ/ ਆਗਣਵਾੜੀ ਸੈਂਟਰ ਵਿਖੇ ਸਵੇਰੇ 9 ਵਜੇ ਤੋਂ  2 ਵਜੇ ਤੱਕ ਲੱਗੇਗਾ, ਜਿਸ ਵਿੱਚ ਫਤਿਹਪੁਰ, ਮਾਨਗੜ੍ਹ ਰੁਕਾਲੀ, ਕਾਹਨਪੁਰ, ਮਹਿਤੋਤ, ਸਿੰਘ, ਟੱਪਰੀਆਂ ਅਮਰ ਸਿੰਘ, ਖੋਖਰ, ਡੱਲਾ, ਧੂਮੇਵਾਲ ਅਤੇ ਸਲਾਹਪੁਰ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।

ਇਸੇ ਤਰ੍ਹਾਂ ਮੋਰਿੰਡਾ ਸ਼ਹਿਰ ਦੇ ਵਾਰਡ ਨੰਬਰ 2 ਦੇ ਸ਼ੀਤਲਾ ਮਾਤਾ ਮੰਦਿਰ ਵਿਖੇ ਇਹ ਕੈਂਪ ਲਗਾਇਆ ਜਾਵੇਗਾ ਅਤੇ ਇਸ ਵਿੱਚ ਸ਼ਹਿਰ ਮੋਰਿੰਡਾ ਦੇ ਲੋੜਵੰਦਾਂ ਨੂੰ ਕਵਰ ਕੀਤਾ ਜਾਵੇਗਾ।

ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦੇਣ ਲਈ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਅਧੀਨ ਪੈਂਦੇ ਪਿੰਡਾਂ ਦੀਆਂ ਸਰਕਲ ਸੁਪਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ ਦੁਆਰਾ ਲੋਕਾਂ ਨੂੰ ਜਾਗਰੂਕ ਕਰਨ।

 

ਹੋਰ ਪੜ੍ਹੋ:-
ਨਵੀਂ ਤਕਨੀਕ ਨਾਲ ਸਿੰਘੀ ਮੱਛੀ ਪਾਲਣ ਕਰਕੇ ਨਵੀਂ ਇਬਾਰਤ ਲਿਖਣ ਲੱਗਿਆ ਅਦਿੱਤਿਆ