ਨੌਕਰੀ ਪ੍ਰਾਪਤ ਕਰਨ ਸਬੰਧੀ ਸਕਰੀਨਿੰਗ ਤੇ ਕਾਊਂਸਲਿੰਗ ਸ਼ੈਸਨ ਲਈ ਰੋਜ਼ਗਾਰ ਬਿਓਰੋ ਕੀਤਾ ਜਾਵੇ ਰਾਬਤਾ
ਬਰਨਾਲਾ, 11 ਜੁਲਾਈ :-
ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਸਕਾਈ ਇੰਟਰਨੈਸ਼ਨਲ ਕੰਪਨੀ ਨਾਲ ਤਾਲਮੇਲ ਕਰਕੇ 13 ਜੁਲਾਈ 2022 (ਦਿਨ ਬੁੱਧਵਾਰ) ਨੂੰ ਸਵੇਰੇ 10:30 ਵਜੇ ਤੋਂ ਦੁਪਹਿਰ 1 ਵਜੇ ਤੱਕ ਮੈਨੇਜਮੈਂਟ ਟਰੇਨੀ ਮੈਨੇਜਰ ਦੀ ਅਸਾਮੀ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਲੇਸਮੈਂਟ ਕੈਂਪ ਲਾਇਆ ਜਾ ਰਿਹਾ ਹੈ।
ਇਸ ਸਬੰਧੀ ਜ਼ਿਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਕਤ ਅਸਾਮੀ ਲਈ ਯੋਗਤਾ ਘੱਟੋਂ ਘੱਟ ਬਾਰਵੀਂ ਤੋਂ ਪੋਸਟ ਗਰੈਜੂਏਟ, ਉਮਰ ਘੱਟੋ ਘੱਟ 21 ਤੋਂ 35 ਸਾਲ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ’ਤੇ ਸੰਪਰਕ ਕਰੋ।
ਇਸ ਤੋਂ ਇਲਾਵਾ ਪੰਜਾਬ ਦੇ ਹੁਨਰਮੰਦ ਪ੍ਰਾਰਥੀਆਂ ਲਈ ਟ੍ਰਾਈਸਿਟੀ ਵਿਖੇ ਬੀਪੀਓ/ਆਈਟੀ/ਆਊਟਸੋਰਸਿੰਗ ਕੰਪਨੀਆਂ ਨਾਲ ਤਾਲਮੇਲ ਕਰਕੇ ਰੋਜ਼ਗਾਰ ਦੇ ਨਵੇਂ ਸਾਧਨ ਉਤਪੰਨ ਕੀਤੇ ਹਨ। ਇਸ ਸਬੰਧੀ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸਕਰੀਨਿੰਗ ਅਤੇ ਕਾਊਂਸਲਿੰਗ ਸ਼ੈਸਨ ਲਾਏ ਜਾ ਰਹੇ ਹਨ। ਇਸ ਸ਼ੈਸ਼ਨ ਵਿੱਚ ਬਾਰਵੀਂ/ਗਰੈਜੂਏਟ-(ਬੀ.ਏ, ਬੀ.ਕੌਮ ਅਤੇ ਹੋਰ ਸਟਰੀਮ)/ਪੋਸਟ ਗਰੈਜੂਏਟ ਪਾਸ ਯੋਗਤਾ ਦੇ ਪ੍ਰਾਰਥੀਆਂ ਦੀ ਸਕਰੀਨਿੰਗ ਅਤੇ ਕਾਊਂਸਲਿੰਗ ਰੋਜ਼ਗਾਰ ਦਫਤਰ ਬਰਨਾਲਾ ਵਿਖੇ ਕੀਤੀ ਜਾਵੇਗੀ। ਇਸ ਸਬੰਧੀ ਚਾਹਵਾਨ ਆਪਣੀ ਜਾਣਕਾਰੀ ਹੇਠਾਂ ਦਿੱਤੇ ਗੂਗਲ ਲਿੰਕ ’ਤੇ ਸਾਂਝੀ ਕਰਨ।
https://forms.gle/3d7vuZqKiXNZ4XCj6

English






