ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਕੱਲ੍ਹ 14 ਜੁਲਾਈ ਨੂੰ ਪਲੇਸਮੈਂਟ ਕੈਂਪ

ਗੁਰਦਾਸਪੁਰ , 13 ਜੁਲਾਈ :-  ਪੰਜਾਬ ਸਰਕਾਰ ਦੇ ਮਿਸ਼ਨ ਘਰ –ਘਰ ਰੋਜਗਾਰ ਤਹਿਤ ਜ਼ਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ , ਗੁਰਦਾਸਪੁਰ ਦੀ ਅਗਵਾਈ ਹੇਠ ਕੱਲ੍ਹ 14 ਜੁਲਾਈ ਨੂੰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਬਲਾਕ –ਬੀ , ਕਮਰਾ ਨੰ: 21ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਇੱਕ ਪਲੇਸਮੈਂਟ ਕੈਂਪ /ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ । ਇਹ ਪਲੇਸਮੈਂਟ ਕੈਂਪ ਵਿੱਚ ਬਿਜਨੈਸ ਪ੍ਰੋਸੈੱਸ ਆਊਟਸੋਰਸ ਲਈ ਭਰਤੀ ਕੀਤੀ ਜਾਣੀ ਹੈ ।

                ਜ਼ਿਲ੍ਹਾ ਰੋਜਗਾਰ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਬਿਜਨਸ ਪ੍ਰੋਸੈਸ ਆਊਟਸੋਰਸ ਲਈ ਘੱਟ ਤੋਂ ਘੱਟ ਯੋਗਤਾ +2, ਉਮਰ 18 ਤੋਂ 35 ਸਾਲ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਕਮਿਉਨੀਕੇਸ਼ਨ ਸਕਿੱਲ ਵਧੀਆ ਹੋਣੇ ਚਾਹੀਦੇ ਹਨ । ਕੰਪਨੀ ਵਲੋਂ ਰੋਜਗਾਰ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆ ਦੀ ਇੰਟਰਵਿਊ ਲਈ ਜਾਵੇਗੀ । ਚੁਣੇ ਗੲ ਪ੍ਰਾਰਥੀਆ ਨੂੰ 15000/- ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ । ਉਨ੍ਹਾਂ ਅੱਗੇ ਗੱਲ ਕਰਦਿਆਂ ਦੱਸਿਆ ਕਿ ਵੱਧ ਤੋਂ ਵੱਧ ਪ੍ਰਾਰਥੀਆ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆ ਹੋਇਆ ਹਰ ਹਫਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ/ ਰੋਜਗਾਰ ਮੇਲੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਵਿਖੇ ਲਗਾਏ ਜਾ ਰਹੇ ਹਨ ਅਤੇ ਅਗਾਂਹ ਵੀ ਇਸੇ ਤਰ੍ਹਾਂ ਇਹ ਰੋਜਗਾਰ ਕੈਂਪ ਲਗਾਏ ਜਾਂਦੇ ਰਹਿਣਗੇ । ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਕੱਲ੍ਹ 14 ਜੁਲਾਈ ਨੰਗ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ , ਗੁਰਦਾਸਪੁਰ ਬਲਾਕ –ਬੀ , ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 9-30 ਵਜੇ ਪਹੁੰਚਣ ।ਜ਼ਿਲਾ ਲੋਕ ਸੰਪਰਕ ਦਫਤਰ, ਗੁਰਦਾਸਪੁਰ।

ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੋਰ ਵਲੋਂ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਵਰਕਰਾਂ ਨੂੰ ਈ-ਸ਼ਰਮ ਕਾਰਡ ਵੰਡੇ

ਗੁਰਦਾਸਪੁਰ, 13 ਜੁਲਾਈ (     ) ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤਗੈਰ-ਸੰਗਠਿਤ ਕਿਰਤੀਆਂ ਦੀ ਈ-ਸ਼ਰਮ (e-SHRAM ) ਪੋਰਟਲ ਤੇ ਰਜਿਸ਼ਟਰੇਸ਼ਨ ਕਰਨ ਜ਼ਿਲੇ ਅੰਦਰ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ ਤੇ ਕਿਰਤੀਆਂ ਦੀ ਵੱਧ ਤੋਂ ਵੱਧ ਰਜਿਸ਼ਟਰੇਸ਼ਨ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਅੱਜ ਬੱਸ ਅੱਡਾ ਗੁਰਦਾਸਪੁਰ ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ ਤੇ ਕਿਰਤੀਆਂ ਦੀ ਰਜਿਸ਼ਟਰੇਸ਼ਨ ਕੀਤੀ ਗਈ। ਇਸ ਮੌਕੇ ਰਜਿਸਟਰਡ ਕਿਰਤੀਆਂ ਨੂੰ ਈ-ਸ਼ਰਮ ਦੇ ਕਾਰਡ ਵੀ ਵੰਡੇ ਗਏ।

ਇਸ ਮੌਕੇ ਉਨਾਂ ਕਿਰਤੀਆਂ ਨੂੰ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਲਾਭ ਲੈਣ ਲਈ ਜਾਗਰੂਕ ਕੀਤਾ। ਉਨਾਂ ਦੱਸਿਆ ਕਿ ਰਿਕਸ਼ਾ ਚਾਲਕ, ਧੋਬੀ, ਰੇਹੜੀ ਲਾਉਣ ਵਾਲੇ, ਸਫਾਈ ਸੇਵਕ, ਕੱਪੜੇ ਸਿਲਾਈ ਕਰਨ ਵਾਲੇ, ਮਜ਼ਦੂਰ, ਮੋਚੀ, ਛੋਟੇ ਕਿਸਾਨ, ਬੇਕਰੀ ਤੇ ਹੋਟਲ ਵਿਚ ਕੰਮ ਕਰਦੇ ਵਰਕਰ ਤੇ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਆਦਿ ਅਤੋ ਹੋਰ ਇਹੋ ਜਿਹੇ ਛੋਟੇ ਕਿੱਤੇ ਨਾਲ ਸਬੰਧਤ ਕਿਰਤੀ ਜਿਵੇਂ ਮਨਰੇਗਾ ਤਹਿਤ ਕੰਮ ਕਰ ਰਹੇ ਮਜਦੂਰ ਆਦਿ ਇਸ ਸਕੀਮ ਦਾ ਲਾਭ ਲੈ ਸਕਦੇ ਹਨ।ਉਨਾਂ ਦੱਸਿਆ ਕਿ ਇਸ ਯੋਜਨਾ ਵਿਚ ਰਜਿਸਟਰਡ ਹੋਣ ਲਈ ਜਰੂਰੀ ਦਸਤਾਵੇਜ਼ ਜਿਵੇਂ ਆਧਾਰ ਕਾਰਡ, ਬੈਂਕ ਖਾਤਾ ਪਾਸ ਬੁੱਕ ਨਾਲ ਲੈ ਕੇ ਆਈ ਜਾਵੇ।

ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਹ ਬਹੁਤ ਹੀ ਲਾਹੇਵੰਡ ਸਕੀਮ ਹੈ। ਕਿਰਤੀ ਲੋਕ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਆਪਣਾ ਬੁਢਾਪਾ ਜੀਵਨ ਸੁਰੱਖਿਅਤ ਕਰਨ।

 

ਹੋਰ ਪੜ੍ਹੋ :- ਜਲ ਸ਼ਕਤੀ ਅਭਿਆਨ ਦੇ ਮੁਆਇਨੇ ਲਈ ਕੇਂਦਰ ਸਰਕਾਰ ਦੀ ਟੀਮ ਵੱਲੋਂ ਫਾਜਿ਼ਲਕਾ ਅਤੇ ਜਲਾਲਾਬਾਦ ਦਾ ਕੀਤਾ ਦੌਰਾ